ਇਸ ਤਰੀਕ ਨੂੰ ਐਂਡਰਾਇਡ ਡਿਵਾਈਸਿਸ ''ਤੇ ਵੀ ਮਿਲ ਸਕਦੀ ਹੈ ਸੁਪਰ ਮਾਰੀਓ ਰਨ
Sunday, Mar 19, 2017 - 04:46 PM (IST)

ਜਲੰਧਰ- ਸੁਪਰ ਮਾਰੀਓ ਰਨ ਨੂੰ ਦਸੰਬਰ ''ਚ ਆਈ.ਓ.ਐੱਸ. ਡਿਵਾਈਸਿਸ ਲਈ ਲਾਂਚ ਕੀਤਾ ਗਿਆ ਸੀ ਅਤੇ ਇਹ ਬੇਹੱਦ ਲੋਕਪ੍ਰਿਅ ਗੇਮਜ਼ ''ਚ ਸ਼ਾਮਲ ਹੋ ਗਈ ਸੀ। ਜਾਣਕਾਰੀ ਮੁਤਾਬਕ, ਹੁਣ ਇਹ ਗੇਮ ਐਂਡਰਾਇਡ ਡਿਵਾਈਸਿਸ ਲਈ 23 ਮਾਰਚ ਨੂੰ ਉਪਲੱਬਧ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ''ਚ ਆਈ.ਓ.ਐੱਸ. ਡਿਵਾਈਸਿਸ ਲਈ ਲਾਂਚ ਹੋਈ ਇਸ ਗੇਮ ਨੇ ਇਕ ਹੀ ਦਿਨ ''ਚ ਧੂਮ ਮਚਾ ਦਿੱਤੀ ਸੀ। ਹੁਣ ਤੱਕ ਕੰਪਨੀ ਨੇ ਇਸ ਗੇਮ ਨਾਲ 50 ਮਿਲੀਅਮ ਡਾਲਰ ਦੀ ਕਮਾਈ ਕਰ ਲਈ ਹੈ। ਦੱਸ ਦਈਏ ਕਿ ਇਸ ਗੇਮ ਨੂੰ ਖੇਡਣ ਲਈ ਇੰਟਰਨੈੱਟ ਦੀ ਲੋੜ ਪਵੇਗੀ ਅਤੇ ਇਹ ਪੂਰੀ ਤਰ੍ਹਾਂ ਫਰੀ ਗੇਮ ਵੀ ਨਹੀਂ ਹੈ। ਇਸ ਗੇਮ ਦੇ ਪੂਰੇ ਕੰਟੈਂਟ ਨੂੰ ਖੇਡਣ ਲਈ ਯੂਜ਼ਰਸ ਨੂੰ ਪੈਸੇ ਖਰਚ ਕਰਨੇ ਪੈਣਗੇ।