ਓਲਾ ਨੇ ਲਾਂਚ ਕੀਤੀ ਮੋਬਾਇਲ ਐਪ ਓਲਾ ਆਪਰੇਟਰ
Saturday, Jun 04, 2016 - 01:09 PM (IST)
.jpg)
ਜਲੰਧਰ : ਮੋਬਾਇਲ ਐਪ ਆਧਾਰਿਤ ਟੈਕਸੀ ਸੇਵਾਵਾਂ ਦੇਣ ਵਾਲੀ ਕੰਪਨੀ ਓਲਾ ਨੇ ਉਦਯੋਪਤੀਆਂ ਲਈ ਇਕ ਨਵਾਂ ਐਪ ''ਓਲਾ ਆਪਰੇਟਰ'' ਲਾਂਚ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਕਈ ਵਾਹਨਾਂ ਦਾ ਕੰਮ-ਕਾਜ ਕਰਨ ਵਾਲੇ ਟੈਕਸੀ ਆਪਰੇਟਰਾਂ ਨੂੰ ਕੰਮ-ਕਾਜ ਕਰਨ ''ਚ ਆਸਾਨੀ ਹੋਵੇਗੀ। ਉਹ ਇਸ ਦੀ ਮਦਦ ਨਾਲ ਓਲਾ ਨਾਲ ਜੁੜ ਸਕਦੇ ਹਨ ਅਤੇ ਸਮੇਂ ਦੀ ਬਚਤ ਨਾਲ-ਨਾਲ ਬਹੁਤ ਚੰਗਾ ਕੰਮ-ਕਾਜ ਸੰਚਾਲਿਤ ਕਰ ਸਕਦੇ ਹਨ। ਉਹ ਆਪਣੇ ਹਰ ਵਾਹਨ ਦੀ ਲੂਕੇਸ਼ਨ, ਰੋਜ਼ ਦੀ ਕਮਾਈ ਅਤੇ ਪ੍ਰਦਰਸ਼ਨ, ਮੌਜੂਦਾ ਬਾਕੀ ਰਾਸ਼ੀ, ਰਾਇਡਸ ਦੀ ਗਿਣਤੀ ਆਦਿ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਕੰਪਨੀ ਦੇ ਉਤਮ ਨਿਦੇਸ਼ਕ (ਉਤਪਾਦ) ਸੁਨੀਲ ਟੁਟੇਜਾ ਨੇ ਕਿਹਾ, ਇਕ ਅਰਬ ਭਾਰਤੀਆਂ ਲਈ ਆਵਾਜਾਈ ਸਹੂਲਤ ਉਪਲੱਬਧ ਕਰਾਉਣ ਦੇ ਸਾਡੇ ਮਿਸ਼ਨ ''ਚ ਉਦਯੋਪਤੀਆਂ ਦੀ ਪ੍ਰਮੁੱਖ ਭੂਮਿਕਾ ਹੈ। ਅਜਿਹੇ ਹਜ਼ਾਰਾਂ ਡਰਾਈਵਰ ਪਾਰਟਨਰਸ ਜਿਨ੍ਹਾਂ ਦੇ ਕੋਲ ਸਾਡੇ ਨਾਲ ਜੁੜਣ ਸਮੇਂ ਸਿਰਫ ਇਕ ਕਾਰ ਸੀ, ਉਹ ਹੁਣ ਅੱਗੇ ਵੱਧ ਕੇ ਆਪਰੇਟਰ ਬੰਨ ਚੁੱਕੇ ਹਨ । ਹੁਣ ਉਨ੍ਹਾਂ ਦੇ ਕੋਲ ਕਈ ਕਾਰਾਂ ਹੋ ਗਈਆਂ ਹਨ। ਸਾਡਾ ਮੰਨਣਾ ਹੈ ਕਿ ਵੱਡੇ ਪੈਮਾਨੇ ''ਤੇ ਕਾਮਯਾਬੀ ਹਾਸਲ ਕਰਨ ਲਈ ਉਦਯੋਗਪਤੀਆਂ ਦੀ ਤਕਨੀਕੀ ਜਰੂਰਤਾਂ ਡਰਾਈਵਰ -ਪਾਰਟਨਰ ਦੇ ਰੂਪ ''ਚ ਉਨ੍ਹਾਂ ਦੀ ਤਕਨੀਕੀ ਜਰੂਰਤਾਂ ਨਾਲ ਵੱਖ ਹੈ। ਓਲਾ ਆਪਰੇਟਰ ਐਪ ਹਰ ਤਰ੍ਹਾਂ ਦੇ ਉਧਮੀਆਂ ਲਈ ਅਸਲੀ ਸਮੇਂ ਆਧਾਰ ''ਤੇ ਆਪਣੇ ਕੰਮ-ਕਾਜ ਦਾ ਕੰਟਰੋਲ ਸੰਭਵ ਬਣਾਉਂਦਾ ਹੈ।