ਇੰਤਜ਼ਾਰ ਖ਼ਤਮ, ਓਲਾ ਦੇ ਇਲੈਕਟ੍ਰਿਕ ਸਕੂਟਰ ਹੋਏ ਲਾਂਚ, ਜਾਣੋ ਕਿੰਨੀ ਹੈ ਕੀਮਤ

Sunday, Aug 15, 2021 - 04:19 PM (IST)

ਨਵੀਂ ਦਿੱਲੀ- ਓਲਾ ਦੇ ਇਲੈਕਟ੍ਰਿਕ ਸਕੂਟਰ ਦੀ ਲਾਂਚਿੰਗ 15 ਅਗਸਤ ਨੂੰ ਹੋ ਗਈ ਹੈ। ਓਲਾ ਦੇ ਸੀ. ਈ. ਓ. ਭਾਵਿਸ਼ ਅਗਰਵਾਲ ਅਨੁਸਾਰ, ਓਲਾ ਐੱਸ-1 ਦੀ ਕੀਮਤ ਦਿੱਲੀ ਵਿਚ 99,999 ਰੁਪਏ ਰੱਖੀ ਗਈ ਹੈ। ਓਲਾ ਐੱਸ-1 ਪ੍ਰੋ 1,29,999 ਰੁਪਏ ਦਾ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਗਾਹਕ ਓਲਾ ਐੱਸ-1 ਸਕੂਟਰ 'ਤੇ ਸਰਕਾਰੀ ਸਬਸਿਡੀ ਦਾ ਫਾਇਦਾ ਲੈ ਸਕਦੇ ਹਨ। ਦਿੱਲੀ ਵਿਚ ਸਬਸਿਡੀ ਪਿੱਛੋਂ ਓਲਾ ਐੱਸ-1 ਦੀ ਕੀਮਤ 85,099 ਰੁਪਏ ਹੋ ਜਾਵੇਗੀ, ਜਦੋਂ ਕਿ ਐੱਸ-1 ਪ੍ਰੋ ਦੀ ਕੀਮਤ 1,10,149 ਰੁਪਏ ਹੋਵੇਗੀ।

ਓਲਾ ਦੇ ਇਹ ਸਕੂਟਰ 10 ਰੰਗਾਂ ਵਿਚ ਉਪਲਬਧ ਹੋਣਗੇ, ਜਿੰਨਾ ਵਿਚ ਬਲੈਕ, ਵ੍ਹਾਈਟ, ਗ੍ਰੇ ਅਤੇ ਰੈੱਡ ਤੇ ਯੈਲੋ ਸ਼ੇਡਸ ਸ਼ਾਮਲ ਹੋਣਗੇ। ਓਲਾ ਦੇ ਇਲੈਕਟ੍ਰਿਕ ਸਕੂਟਰ ਐੱਸ-1 ਦੇ ਡਿਸਪਲੇਅ ਨੂੰ ਤੁਸੀਂ ਬਦਲ ਸਕਦੇ ਹੋ। ਇਸ ਵਿਚ ਵੌਇਸ ਵੀ ਕੰਟਰੋਲ ਦਿੱਤਾ ਗਿਆ ਹੈ। ਇਨ ਬਿਲਟ ਸਪੀਕਰ ਵੀ ਹੈ।

ਇਸ ਨੂੰ ਹੋਮ ਸਾਕਟ ਵਿਚ ਚਾਰਜਿੰਗ ਵਿਚ ਸਿਰਫ 6 ਘੰਟੇ ਲੱਗਣਗੇ। ਓਲਾ ਫਾਸਟ ਚਾਰਜਰ ਨਾਲ ਐੱਸ-1 ਨੂੰ 18 ਮਿੰਟ ਵਿਚ 50 ਫ਼ੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਰਿਵਰਸ ਮੋਡ ਫੀਚਰ ਵੀ, ਯਾਨੀ ਬੈਠੇ-ਬੈਠੇ ਹੀ ਪਿੱਛੇ ਵੀ ਕਰ ਸਕਦੇ ਹੋ। ਕੰਪਨੀ ਨੇ ਕਿਹਾ ਕਿ ਐੱਸ 1 ਪੂਰੇ ਚਾਰਜ 'ਤੇ 121 ਕਿਲੋਮੀਟਰ ਚੱਲੇਗਾ ਅਤੇ ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ 3.6 ਸਕਿੰਟ ਵਿਚ ਇਹ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦਾ ਹੈ। ਇਸੇ ਤਰ੍ਹਾਂ ਐੱਸ 1 ਪ੍ਰੋ ਪੂਰੇ ਚਾਰਜ 'ਤੇ 181 ਕਿਲੋਮੀਟਰ ਚੱਲੇਗਾ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 115 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਤਿੰਨ ਸਕਿੰਟ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ੍ਹ ਸਕਦਾ ਹੈ।


Sanjeev

Content Editor

Related News