ਓਲਾ ਨੇ iPhone, iPad ਯੂਜ਼ਰਸ ਲਈ ਪੇਸ਼ ਕੀਤਾ ਸਿਰੀ ਐਂਡ ਮੈਪਸ ਇੰਟੀਗ੍ਰੇਸ਼ਨ
Wednesday, Sep 28, 2016 - 03:55 PM (IST)

ਜਲੰਧਰ- ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਲਾ ਨੇ ਆਈ.ਓ.ਐੱਸ.10 ਯੂਜ਼ਰਸ ਲਈ ਤਾਜ਼ਾ ਅਪਡੇਟ ਪੇਸ਼ ਕੀਤਾ ਹੈ। ਇਸ ਰਾਹੀਂ ਆਈਪੋਨ ਅਤੇ ਆਈਪੈਡ ਯੂਜ਼ਰਸ ਸਿਰੀ, ਐਪਲ ਵਰਚੁਅਲ ਐਸਿਸਟੈਂਟ ਰਾਹੀਂ ਕੈਬ ਬੁੱਕ ਕਰਾ ਸਕੋਗੇ।
ਓਲਾ ਨੇ ਬਿਆਨ ''ਚ ਕਿਹਾ ਕਿ ਇਸ ਅਪਡੇਟ ''ਚ ਐਪਲ ਮੈਪਸ ਏਕੀਕਰਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਆਈਫੋਨ ਅਤੇ ਆਈਪੈਡ ਦੇ ਗਾਹਕਾਂ ਨੂੰ ਕੈਬ ਬੁੱਕ ਕਰਾਉਣ ''ਚ ਜ਼ਿਆਦਾ ਸੁਵਿਧਾ ਹੋਵੇਗੀ।
ਬਿਆਨ ''ਚ ਕਿਹਾ ਗਿਆ ਹੈ ਕਿ ਆਈ.ਓ.ਐੱਸ.10 ਚਲਾਉਣ ਵਾਲੇ ਆਈਫੋਨ ਅਤੇ ਆਈਪੈਡ ਗਾਹਕਾਂ ਨੂੰ ਸਿਰਪ ''ਹਾਏ ਸਿਰੀ, ਗੈੱਟ ਮੀ ਓਲਾ ਕੈਮ'' ਬੋਲਣਾ ਹੋਵੇਗਾ ਅਤੇ ਉਨ੍ਹਾਂ ਦੀ ਕੈਬ ਦੀ ਬੁਕਿੰਗ ਹੋ ਜਾਵੇਗਾ। ਓਲਾ ਦੇ ਸਹਿ ਸੰਸਥਾਪਕ ਅਤੇ ਮੁੱਖ ਤਕਨੀਕੀ ਅਧਿਕਾਰੀ (ਸੀ.ਟੀ.ਓ.) ਅੰਕਿਤ ਨੇ ਕਿਹਾ ਕਿ ਸਾਡੇ ਸਾਰੇ ਹੱਲਾਂ ਦੀ ਮੁੱਖ ਗੱਲ ਤਕਨੀਕ ਹੈ। ਆਈ.ਓ.ਐੱਸ. 10 ਦੇ ਨਾਲ ਐਪ ਦੇ ਏਕੀਕਰਨ ਨਾਲ ਸਾਡੇ ਗਾਹਕਾਂ ਦਾ ਅਨੁਭਵ ਬਿਹਤਰ ਹੋ ਸਕਦਾ ਹੈ। ਅਸੀਂ ਦੁਨੀਆ ''ਚ ਸਿਰੀਕਿਟ ਅਤੇ ਮੈਪਕਿਟ ਨੂੰ ਅਪਣਾਉਣ ਵਾਲੇ ਪਹਿਲਾਂ ਲੋਕਾਂ ''ਚੋਂ ਹਾਂ।