ਅੱਜ Amazon ''ਤੇ ਬਿਕਰੀ ਲਈ ਉਪਲੱਬਧ ਹੋਵੇਗਾ Nubia Z11 ਅਤੇ N1 ਸਮਾਰਟਫੋਨ

Monday, Dec 26, 2016 - 12:24 PM (IST)

ਅੱਜ Amazon ''ਤੇ ਬਿਕਰੀ ਲਈ ਉਪਲੱਬਧ ਹੋਵੇਗਾ Nubia Z11 ਅਤੇ N1 ਸਮਾਰਟਫੋਨ
ਜਲੰਧਰ- ਚੀਨ ਦੀ ਮਸਟੀਨੈਸ਼ਨਲ ਟੈਲੀਕਮਿਊਨਿਕੇਸ਼ਨ ਕੰਪਨੀ  ZTE ਨੇ Nubia ਸੀਰੀਜ਼ ਦੇ ਤਹਿਤ ਭਾਰਤ ''ਚ ਹਾਲ ਹੀ ''ਚ ਆਪਣੇ Nubia Z11 ਅਤੇ Nubia N1 ਸਮਾਰਟਫੋਨਜ਼ ਨੂੰ ਲਾਂਚ ਕੀਤਾ ਹੈ। ਭਾਰਤ ''ਚ ਲਾਂਚ ਹੋਏ Nubia Z11 ਦੀ ਕੀਮਤ 29,999 ਰੁਪਏ ਜਦ ਕਿ N1 ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ ਅੱਜ 12 ਵਜੇ ਤੋਂ ਐਮਾਜ਼ਾਨ ਇੰਡੀਆ ''ਤੇ ਬਿਕਰੀ ਲਈ ਉਪਲੱਬਧ ਹੋਣਗੇ। ਆਓ ਜਾਣਦੇ ਹਨ Nubia Z11 ਅਤੇ N1 ਦੇ ਫੀਚਰਸ-
 
Nubia Z11-
ਭਾਰਤ ''ਚ Nubia Z11 ਦਾ 6GB ਰੈਮ ਅਤੇ 64GB ਸਟੋਰੇਜ ਵਾਲਾ ਵੇਰਿਅੰਟ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ''ਚ ਕਵਾਲਕਮ ਸਨੈਪਡ੍ਰੈਗਨ 820 ਪ੍ਰੋਸੈਸਰ ਲੱਗਾ ਹੈ। ਬੈਕ ਪੈਨਲ ''ਤੇ ਫਿੰਗਰਪਿੰਰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ''ਚ 5.5 ਇੰਚ ਦਾ ਫੁੱਲ HD 2.5 D ਡਿਸਪਲੇ ਲੱਗਾ ਹੈ, ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲਸ ਹੈ। ਇਸ ਦਾ ਬੈਕ ਕੈਮਰਾ 16MP ਅਤੇ ਫਰੰਟ ਕੈਮਰਾ 8MP ਹੈ। ਇਸ ''ਚ 3000mAh ਬੈਟਰੀ ਲੱਗੀ ਹੈ, ਜੋ ਕਵਿੱਕ ਚਾਰਜ 3.0 ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ 4G LTE, VoLTE,ਵਾਈ-ਫਾਈ, ਬਲੂਟੁਥ, ਡੀ. ਪੀ. ਐੱਸ. ਅਤੇ ਯੂ. ਐੱਸ. ਬੀ. ਟਾਈਪ-ਸੀ ਸਪੋਰਟ ਕਰਦਾ ਹੈ।
 
Nubia N1-
ਇਸ ਸਮਾਰਟਫੋਨ ''ਚ 5.5 ਇੰਚ ਦਾ HD ਡਿਸਪਲੇ ਲੱਗਾ ਹੈ, ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਇਸ ''ਚ 64 ਬਿਟ ਮੀਡੀਆਟੇਕ ਹੀਲਿਓ P10 ਆਕਟ-ਕੋਰ ਪ੍ਰੋਸੈਸਰ ਲੱਗਾ ਹੈ, ਜਿਸ ''ਚ ਚਾਰ ਕਾਰਟੇਕਸ A53 ਕੋਰ 1.8GHz ''ਤੇ ਹੋਰ ਚਾਰ ਕਾਰਟੇਕਸ-A53 ਕੋਰ 1GHz ''ਤੇ ਕਲਾਕ ਕੀਤੇ ਗਏ ਹੈ। Nubia N1 ''ਚ 3GB ਰੈਮ ਅਤੇ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਤੋਂ 128GB ਤੱਕ ਵਧਾਇਆ ਜਾ ਸਕਦਾ ਹੈ। ਇਸ ਦੇ ਦੋਵੇਂ ਕੈਮਰੇ (ਫਰੰਟ ਅਤੇ ਬੈਕ) 13MP ਹੈ। ਇਹ47 LTE, VoLTE, ਵਾਈ-ਫਾਈ, ਬਲੂਟੁਥ ਅਤੇ ਯੂ. ਐੱਸ. ਬੀ. ਟਾਈਪ-ਸੀ ਸਪੋਰਟ ਕਰਦਾ ਹੈ। ਇਸ ''ਚ 5000mAh ਬੈਟਰੀ ਲੱਗੀ ਹੈ। ਬੈਕਸਾਈਡ ਲੱਗੀ ਹੈ। ਬੈਕਸਾਈਡ ''ਤੇ ਫਿੰਗਰਪ੍ਰਿੰਟ ਸੈਂਸਰ ਵੀ ਹੈ।

Related News