Instagram ''ਤੇ ਛਾਇਆ ਦੀਵਾਲੀ ਦਾ ਰੰਗ! ਹੁਣ ਫੋਟੋ ਤੇ ਵੀਡੀਓ ਨੂੰ ਦੀਵੇ ਤੇ ਰੰਗੋਲੀ ਨਾ ਦਿਓ ਨਵਾਂ ਟੱਚ
Friday, Oct 17, 2025 - 06:09 PM (IST)

ਗੈਜੇਟ ਡੈਸਕ- ਦੀਵਾਲੀ ਨੂੰ ਹੋਰ ਰੰਗੀਨ ਬਣਾਉਣ ਲਈ ਇੰਸਟਾਗ੍ਰਾਮ ਨੇ ਨਵੇਂ AI-ਅਧਾਰਿਤ ਰੀਸਟਾਈਲ ਇਫੈਕਟਸ ਪੇਸ਼ ਕੀਤੇ ਹਨ। ਇਹ ਇਫੈਕਟਸ ਯੂਜ਼ਰਜ਼ ਨੂੰ ਫੋਟੋਆਂ ਅਤੇ ਵੀਡੀਓਜ਼ ਵਿੱਚ ਰਵਾਇਤੀ ਦੀਵਾਲੀ ਟੱਚ ਜਿਵੇਂ ਕਿ ਦੀਵੇ, ਆਤਿਸ਼ਬਾਜ਼ੀ ਅਤੇ ਰੰਗੋਲੀ ਜੋੜਨ ਦੀ ਆਗਿਆ ਦਿੰਦੇ ਹਨ। ਇਹ ਫੀਚਰ ਇੰਸਟਾਗ੍ਰਾਮ ਸਟੋਰੀਜ਼ ਅਤੇ ਐਡਿਟਸ ਐਪ ਦੋਵਾਂ ਵਿੱਚ ਉਪਲੱਬਧ ਹੈ।
ਕੀ ਹੈ ਨਵਾਂ ‘Restyle Effect’?
ਇੰਸਟਾਗ੍ਰਾਮ ਦੇ ਅਨੁਸਾਰ, ਨਵਾਂ Restyle ਟੂਲ ਯੂਜ਼ਰਜ਼ ਨੂੰ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਵਿੱਚ ਟੈਕਸਟਚਰ, ਰੰਗ ਅਤੇ ਮੂਡ ਐਡ ਕਰਨ ਦੀ ਆਗਿਆ ਦਿੰਦਾ ਹੈ ਜੋ ਤਿਉਹਾਰਾਂ ਦੇ ਮਾਹੌਲ ਨਾਲ ਮੇਲ ਖਾਂਦੇ ਹਨ। ਦੀਵਾਲੀ ਮਨਾਉਣ ਲਈ, ਕੰਪਨੀ ਨੇ ਫੋਟੋਆਂ ਅਤੇ ਵੀਡੀਓ ਦੋਵਾਂ ਲਈ ਤਿੰਨ ਨਵੇਂ ਥੀਮਡ ਇਫੈਕਟ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚ ਫੋਟੋਆਂ ਲਈ ਫਾਇਰਵਰਕ, ਦੀਵਾ, ਰੰਗੋਲੀ ਅਤੇ ਵੀਡੀਓਜ਼ ਲਈ ਲੈਂਟਰਨ, ਮੈਰੀਗੋਲਡ ਅਤੇ ਰੰਗੋਲੀ ਸ਼ਾਮਲ ਹਨ।
ਹਰੇਕ ਇਫੈਕਟ ਨੂੰ ਦੀਵਾਲੀ ਦੀ ਖੁਸ਼ੀ, ਰੌਸ਼ਨੀ ਅਤੇ ਉਤਸ਼ਾਹ ਨੂੰ ਪੂਰੀ ਤਰ੍ਹਾਂ ਕੈਪਚਰ ਕਰਨ ਲਈ ਤਿਆਰ ਕੀਤਾ ਗਿਆ ਹੈ। ਸਾਰੇ ਇਫੈਕਟਸ 29 ਅਕਤੂਬਰ ਤੱਕ ਭਾਰਤ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਸਿੰਗਾਪੁਰ ਅਤੇ ਆਸਟ੍ਰੇਲੀਆ ਵਿੱਚ ਉਪਲੱਬਧ ਹੋਣਗੇ।