ਜੇ ਤੁਹਾਡੇ ਕੋਲ ਵੀ ਹੈ iPhone, ਤਾਂ Siri ਦੀ ਮਦਦ ਨਾਲ ਇੰਝ ਭੇਜੇ ਜਾ ਸਕਦੇ ਹਨ ਭਾਰਤ ''ਚ ਪੈਸੇ
Friday, Nov 11, 2016 - 07:07 PM (IST)
ਜਲੰਧਰ : ਐਪਲ ਨੇ ਡਿਵੈੱਲਪਰਜ਼ ਲਈ ਸਿਰੀ ਨੂੰ ਕੁਝ ਮਹੀਨੇ ਪਹਿਲਾਂਆਈ. ਓ. ਐੱਸ. 10 ਦੇ ਨਾਲ ਸ਼ੁਰੂ ਕੀਤਾ ਸੀ, ਜਿਸ ''ਚ ਯੂਜ਼ਰ ਥਰਡ ਪਾਰਟੀ ਐਪਸ (ਵਟਸਐਪ, ਫੇਸਬੁਕ ਤੇ ਉਬਰ ਆਦਿ) ਨੂੰ ਸਿਰੀ ਦੀ ਮਦਦ ਨਾਲ ਓਪਨ ਕਰ ਸਕਦੇ ਹਨੋ। ਬਲਾਗਪੋਸਟ ਦੀ ਇਕ ਰਿਪੋਰਟ ਦੇ ਮੁਤਾਬਿਕ ਪੇਅਪਾਲ ਕੰਪਨੀ ਇਕ ਨਵਾਂ ਫੀਚਰ ਰੋਲ ਆਊਟ ਕਰ ਰਹੀ ਹੈ ਜਿਸ ''ਚ ਆਈਫੋਨ ਯੂਜ਼ਰ ਸਿਰੀ ਦੀ ਮਦਦ ਨਾਲ 30 ਅਲੱਗ-ਅਲੱਗ ਦੇਸ਼ਾਂ ''ਚ ਪੈਸੇ ਭੇਜ ਸਕਦੇ ਹਨ, ਖਾਸ ਗੱਲ ਇਹ ਹੈ ਕਿ ਇਨ੍ਹਾਂ 30 ਦੇਸ਼ਾਂ ''ਚ ਭਾਰਤ ਵੀ ਸ਼ਾਮਿਲ ਹੈ।
ਉਦਾਹਰਣ ਲਈ ਜੇ ਤੁਹਾਡੇ ਕੋਲ ਆਈਫੋਨ ਤੇ ਪੇਅਪਾਲ ਅਕਾਊਂਟ ਹੈ ਤਾਂ ਤੁਹਾਨੂੰ ਸਿਰਫ ਇਹ ਕਹਿਣਾ ਹੋਵੇਗਾ ''Hey Siri send Sanjoli 20$ using Paypal'' ਇਸ ਕਮਾਂਡ ਨਾਲ ਤੁਹਾਡਾ ਸਾਰਾ ਕੰਮ ਹੋ ਜਾਵੇਗਾ। ਭਾਰਤ ਤੋਂ ਇਲਾਵਾ ਬਾਕੀ ਦੇਸ਼ ਜ਼ਿਨ੍ਹਾਂ ''ਚ ਇਹ ਸੁਵਿਧਾ ਮਿਲੇਗੀ ਉਹ ਨਿਮਨ ਹਨ :
Australia, Austria, Belgium (French and Dutch), Brazil, Canada (English and French), China, Denmark, Finland (Finnish), France, Germany, Hong Kong (Cantonese), India,Israel (Hebrew), Italy, Japan, Malaysia (Malay), Mexico, Netherlands, New Zealand, Norway,Russia, Saudi Arabia (Arabic), Singapore (English), Spain, Sweden, Switzerland (French, German,and Italian), Thailand, United Kingdom, United Arab Emirates (Arabic) and United States
ਇਸ ਸਭ ''ਚ ਜੋ ਜ਼ਰੂਰੀ ਹੈ ਉਹ ਇਹ ਕਿ ਪੈਸੇ ਭੇਜਣ ਵਾਲੇ ਤੇ ਪ੍ਰਾਪਤ ਕਰਨ ਵਾਲੇ ਕੋਲ ਆਈਫੋਨ ਤੇ ਪੇਅਪਾਲ ਅਕਾਊਂਟ ਹੋਣਾ ਜ਼ਰੂਰੀ ਹੈ। ਜਿਥੇ ਇਕ ਪਾਸੇ ਭਾਰਤ ''ਚ 500 ਤੇ 1000 ਦੇ ਨੋਟ ਬੰਦ ਹੋ ਰਹੇ ਹਨ ਉਸ ''ਚ ਇਹ ਫੀਚਰ ਲੋਕਾਂ ਦੇ ਕਾਫੀ ਕੰਮ ਆ ਸਕਦਾ ਹੈ।
