ਹੁਣ ਐਮਾਜ਼ੋਨ ’ਤੇ ਵੀ ਬੁੱਕ ਕਰ ਸਕੋਗੇ ਕਾਵਾਸਾਕੀ ਦਾ ਇਹ ਮੋਟਰਸਾਈਕਲ

03/25/2021 1:37:11 PM

ਆਟੋ ਡੈਸਕ– ਜੇਕਰ ਤੁਸੀਂ ਕਾਵਾਸਾਕੀ ਦਾ ਨਵਾਂ ਮੋਟਰਸਾਈਕਲ ਨਿੰਜਾ 300 ਬੀ.ਐੱਸ.-6 ਖ਼ਰੀਦਣਾ ਚਾਹੁੰਦੇ ਹੋ ਤਾਂ ਇਸ ਦੀ ਬੁਕਿੰਗ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਅਤੇ ਐਪ ’ਤੇ ਵੀ ਕਰ ਸਕਦੇ ਹੋ। ਤੁਸੀਂ ਆਨਲਾਈਨ 3,000 ਰੁਪਏ ਦੇ ਕੇ ਪ੍ਰੀ-ਬੁਕਿੰਗ ਵਾਊਚਰ ਖ਼ਰੀਦ ਸਕਦੇ ਹੋ। ਮੋਟਰਸਾਈਕਲ ਦੀ ਕੀਮਤ ਦਾ ਭੁਗਤਾਨ ਕਰਦੇ ਸਮੇਂ ਇਸ ਵਾਊਚਰ ਦੀ ਕੀਮਤ ਨੂੰ ਐਡਜਸਟ ਕਰ ਲਿਆ ਜਾਵੇਗਾ। 

PunjabKesari

ਦੱਸ ਦੇਈਏ ਕਿ ਕਾਵਾਸਾਕੀ ਨੇ ਆਪਣੇ ਇਸ ਅਪਡੇਟਿਡ ਨਿੰਜਾ 300 ਬੀ.ਐੱਸ.-6 ਮੋਟਰਸਾਈਕਲ ਨੂੰ 3.18 ਲੱਖ ਰੁਪਏ ਦੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਮੋਟਰਸਾਈਕਲ ਨੂੰ ਭਾਰਤ ’ਚ ਵੀ ਅਸੈਂਬਲ ਕੀਤਾ ਜਾ ਰਿਹਾ ਹੈ। 

ਖੂਬੀਆਂ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ’ਚ 6-ਸਪੀਡ ਗਿਅਰਬਾਕਸ ਦੇ ਨਾਲ ਸਲਿਪਰ ਕਲੱਚ ਸਟੈਂਡਰਡ ਤੌਰ ’ਤੇ ਦਿੱਤਾ ਗਿਆ ਹੈ। ਨਿੰਜਾ 300 ’ਚ ਬੀ.ਐੱਸ.-6 ਅਨੁਕੂਲ 296 ਸੀਸੀ ਪੈਰੇਲਲ-ਟਵਿਨ, ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ ਜੋ ਕਿ 38.4 ਬੀ.ਐੱਚ.ਪੀ. ਦੀ ਪਾਵਰ ਅਤੇ 27 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਤੁਹਾਨੂੰ ਸੈਮੀ ਡਿਜੀਟਲ ਇੰਸਟਰੂਮੈਂਟ ਕੰਸੋਲ ਵੀ ਮਿਲੇਗਾ। ਮੋਟਰਸਾਈਕਲ ਦੇ ਫਰੰਟ ’ਚ ਟੈਲੀਸਕੋਪਿਕ ਫਾਰਕਸ 37 ਮਿਲੀਮੀਟਰ ਦਾ ਦਿੱਤਾ ਗਿਆ ਹੈ। ਵ੍ਹੀਲਸ 17 ਇੰਚ ਦੇ ਹਨ। ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ ਡਿਊਲ-ਚੈਨਲ ਏ.ਬੀ.ਐੱਸ. ਫੀਚਰਜ਼ ਵੀ ਹੈ। 


Rakesh

Content Editor

Related News