ਨੋਕੀਆ ਲੈ ਕੇ ਆ ਰਹੀ ਸਸਤਾ ਐਂਡਰਾਇਡ ਗੋ ਸਮਾਰਟਫੋਨ, ਇਸ ਦਿਨ ਹੋਵੇਗਾ ਲਾਂਚ

12/12/2020 11:33:15 AM

ਗੈਜੇਟ ਡੈਸਕ– ਨੋਕੀਆ ਨੇ ਪਿਛਲੇ ਦਿਨੀਂ ਹੀ ਭਾਰਤ ’ਚ ਆਪਣਾ ਬਜਟ ਸਮਾਰਟਫੋਨ ਨੋਕੀਆ 2.4 ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਜਲਦ ਹੀ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਸਾਹਮਣੇ ਆਈ ਰਿਪੋਰਟ ਮੁਤਾਬਕ, ਕੰਪਨੀ 15 ਦਸੰਬਰ ਨੂੰ ਆਪਣਾ ਨਵਾਂ ਸਸਤਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ ਜੋ ਕਿ ਐਂਡਰਾਇਡ 10 ਗੋ ਐਡੀਸ਼ਨ ’ਤੇ ਆਧਾਰਿਤ ਹੋਵੇਗਾ। ਖ਼ਬਰ ਹੈ ਕਿ ਕੰਪਨੀ ਇਸ ਨੂੰ ਫਿਲਹਾਲ ਚੀਨ ’ਚ ਹੀ ਪੇਸ਼ ਕਰੇਗੀ। ਦੱਸ ਦੇਈਏ ਕਿ ਚੀਨ ’ਚ ਐਂਡਰਾਇਡ ਗੋ ਐਡੀਸ਼ਨ ’ਤੇ ਲਾਂਚ ਹੋਣ ਵਾਲਾ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

nokiamob ਦੀ ਰਿਪੋਰਟ ਮੁਤਾਬਕ, ਨੋਕੀਆ ਦਾ ਨਵਾਂ ਸਮਾਰਟਫੋਨ ਐਂਡਰਾਇਡ 10 ਗੋ ਐਡੀਸ਼ਨ ’ਤੇ ਆਧਾਰਿਤ ਹੋਵੇਗਾ ਅਤੇ ਇਸ ਨੂੰ ਬਜਟ ਕੀਮਤ ਤਹਿਤ ਚੀਨ ’ਚ 15 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਚੀਨ ਦੀ ਮਾਈਕ੍ਰੋ ਬਲਾਗਿੰਗ ਸਾਈਟ weibo ਰਾਹੀਂ ਸਾਹਮਣੇ ਆਈਹੈ। ਐਂਡਰਾਇਡ ਗੋ ਐਡੀਸ਼ਨ ਹੋਣ ਕਾਰਨ ਇਹ ਸਮਾਰਟਫੋਨ ਗੂਗਲ ਐਪਸ ਜਿਵੇਂ ਕਿ ਮੇਲ, ਮੈਪਸ, ਵੌਇਸ ਅਸਿਸਟੈਂਟਸ ਆਦਿ ਨੂੰ ਸੁਪੋਰਟ ਕਰਦਾ ਹੈ ਪਰ ਚੀਨ ’ਚ ਗੂਗਲ ਐਪਸ ਕੰਮ ਨਹੀਂ ਕਰਦੇ। ਅਜਿਹੇ ’ਚ ਕੰਪਨੀ ਨੂੰ ਚੀਨ ’ਚ ਐਂਡਰਾਇਡ 10 ਐਡੀਸ਼ਨ ਲਿਆਉਣ ਲਈ ਕੁਝ ਵਰਕ ਅਰਾਊਂਡ ਮਿਲ ਸਕਦਾ ਹੈ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਹਾਲਾਂਕਿ, ਅਜੇ ਤਕ ਅਪਕਮਿੰਗ ਐਂਡਰਾਇਜ 10 ਗੋ ਐਡੀਸ਼ਨ ’ਤੇ ਆਧਾਰਿਤ ਸਮਾਰਟਫੋਨ ਦੇ ਫੀਚਰਜ਼ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਲਈ ਯੂਜ਼ਰਸ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਦੱਸ ਦੇਈਏ ਕਿ HMD Global ਅਗਲੇ ਸਾਲ ਦੀ ਸ਼ੁਰੂਆਤ ’ਚ Nokia 5.4 ਅਤੇ Nokia 9.3 PureView ਨੂੰ ਪੇਸ਼ ਕਰ ਸਕਦ ਹੈ ਜੋ ਕਿ ਪਿਛਲੇ ਦਿਨੀਂ TENAA ’ਤੇ ਲਿਸਟ ਕੀਤਾ ਗਿਆ ਸੀ। ਇਥੇ ਦਿੱਤੀ ਜਾਣਕਾਰੀ ਮੁਤਾਬਕ, ਇਨ੍ਹਾਂ ਸਮਾਰਟਫੋਨਾਂ ’ਚ ਸਨੈਪਡ੍ਰੈਗਨ 662 ਪ੍ਰੋਸੈਸਰ, 4 ਜੀ.ਬੀ. ਰੈਮ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ


Rakesh

Content Editor Rakesh