ਇਸ ਮਹੀਨੇ ਲਾਂਚ ਹੋਵੇਗਾ ਨੋਕੀਆ ਦਾ ਇਹ ਸਮਾਰਟਫੋਨ, ਕੰਪਨੀ ਨੇ ਜਾਰੀ ਕੀਤਾ ਟੀਜ਼ਰ

Tuesday, Nov 17, 2020 - 06:52 PM (IST)

ਇਸ ਮਹੀਨੇ ਲਾਂਚ ਹੋਵੇਗਾ ਨੋਕੀਆ ਦਾ ਇਹ ਸਮਾਰਟਫੋਨ, ਕੰਪਨੀ ਨੇ ਜਾਰੀ ਕੀਤਾ ਟੀਜ਼ਰ

ਗੈਜੇਟ ਡੈਸਕ—ਐੱਚ.ਐੱਮ.ਡੀ. ਗਲੋਬਲ ਨੇ ਭਾਰਤ 'ਚ ਆਪਣੇ ਆਗਾਮੀ ਫੋਨ ਨੋਕੀਆ 2.4 ਨੂੰ ਲੈ ਕੇ ਟੀਜ਼ਰ ਜਾਰੀ ਕੀਤਾ ਹੈ। ਨੋਕੀਆ 2.4 ਦੀ ਲਾਂਚਿੰਗ ਭਾਰਤ 'ਚ 26 ਨਵੰਬਰ ਨੂੰ ਹੋਵੇਗੀ। ਨੋਕੀਆ 2.4 ਨੂੰ ਇਸ ਸਾਲ ਸਤੰਬਰ 'ਚ ਯੂਰਪ 'ਚ ਨੋਕੀਆ 3.4 ਨਾਲ ਲਾਂਚ ਕੀਤਾ ਗਿਆ ਹੈ। ਫੋਨ 'ਚ ਵਾਟਰਡਰਾਪ ਪੰਚਹੋਲ ਡਿਸਪਲੇਅ ਹੈ। ਇਸ ਤੋਂ ਇਲਾਵਾ ਡਿਊਲ ਰੀਅਰ ਕੈਮਰਾ ਸੈਟਅਪ ਵੀ ਹੈ।

ਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਨੋਕੀਆ ਮੋਬਾਇਲ ਇੰਡੀਆ ਦੇ ਟਵਿਟਰ ਹੈਂਡਲ ਤੋਂ 14 ਸੈਕਿੰਡ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਨੋਕੀਆ 2.4 ਦਾ ਬੈਕ ਪੈਨਲ ਦਿਖ ਰਿਹਾ ਹੈ। ਨੋਕੀਆ 2.4 ਦੀ ਕੀਮਤ ਨੂੰ ਲੈ ਕੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਬਾਜ਼ਾਰ 'ਚ ਨੋਕੀਆ 2.4 ਦੀ ਕੀਮਤ 12,000 ਰੁਪਏ ਦੇ ਕਰੀਬ ਹੋਵੇਗੀ।

ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'
 

ਸਪੈਸੀਫਿਕੇਸ਼ਨਸ
ਫੋਨ 'ਚ ਡਿਊਲ ਸਿਮ ਸਪੋਰਟ ਹੈ। ਇਸ ਤੋਂ ਇਲਾਵਾ ਇਸ 'ਚ ਐਂਡ੍ਰਾਇਡ 10 ਦਿੱਤਾ ਗਿਆ ਹੈ। ਫੋਨ 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1600 ਪਿਕਸਲ ਹੈ। ਨੋਕੀਆ ਦੇ ਇਸ ਫੋਨ 'ਚ ਮੀਡੀਆਟੇਕ ਦਾ ਆਕਟਾਕੋਰ ਹੀਲੀਓ ਪੀ22 ਪ੍ਰੋਸੈਸਰ, 3ਜੀ.ਬੀ. ਤੱਕ ਰੈਮ ਅਤੇ 64 ਜੀ.ਬੀ. ਤੱਕ ਦੀ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮੋਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।

ਨੋਕੀਆ 2.4 ਦਾ ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਨੋਕੀਆ ਦੇ ਇਸ ਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ ਜਿਸ 'ਚ ਮੇਨ ਲੈਂਸ 13 ਮੈਗਾਪਿਕਸਲ ਦਾ ਅਤੇ ਦੂਜਾ ਲੈਂਸ 2 ਮੈਗਾਪਿਕਸਲ ਦਾ ਹੈ ਜੋ ਇਕ ਡੈਪਥ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ:-'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'


author

Karan Kumar

Content Editor

Related News