ਬੇਹੱਦ ਸਸਤਾ ਹੋਵੇਗਾ ਨੋਕੀਆ D1C ਸਮਾਰਟਫੋਨ: ਰਿਪੋਰਟ

Monday, Dec 12, 2016 - 12:23 PM (IST)

ਬੇਹੱਦ ਸਸਤਾ ਹੋਵੇਗਾ ਨੋਕੀਆ D1C ਸਮਾਰਟਫੋਨ: ਰਿਪੋਰਟ
ਜਲੰਧਰ- ਨੋਕੀਆ ਤੋਂ ਪਹਿਲਾਂ ਐਂਡਰਾਇਡ ਸਮਾਰਟਫੋਨ D1C ਦੀ ਚਰਚਾ ਜੋਰਾਂ ''ਤੇ ਹੈ ਅਤੇ ਲੋਕ ਇਸ ਸਮਾਰਟਫੋਨ ਦੇ ਲਾਂਚ ਹੋਣ ਦਾ ਬੇਸਬਰੀ ਤੋਂ ਇੰਤਜ਼ਾਰ ਕਰ ਰਿਹੇ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਦੇ ਅਨੁਸਾਰ ਨੋਕੀਆ ਵੱਲੋਂ ਇਸ ਸਮਾਰਟਫੋਨ ਨੂੰ ਬਾਰਸੀਲੋਨਾ ''ਚ ਹੋਣ ਵਾਲੇ ਐੱਮ. ਡਬਲਯੂ. ਸੀ. 2017 ਇਵੈਂਟ ''ਚ ਲਾਂਚ ਕੀਤਾ ਜਾ ਸਕਦਾ ਹੈ। ਐਂਡਰਾਇਡ ''ਤੇ ਚੱਲਣ ਵਾਲੇ ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਦੇ ਕਰੀਬ ਹੋਣ ਦੀ ਉਮੀਦ ਹੈ।
ਰਿਪੋਰਟ ਦੇ ਮੁਤਾਬਕ ਨੋਕੀਆ D1C ਲਾਂਚ ਹੋਣ ਵਾਲੇ ਨੋਕੀਆ ਦੇ ਤਿੰਨ ਐਂਡਰਾਇਡ ਸਮਾਰਟਫੋਨਜ਼ ''ਚ ਸਭ ਤੋਂ ਕਿਫਾਇਤੀ ਹੈੱਡਸੈੱਟ ਹੋਵੇਗਾ ਅਤੇ ਇਹ ਫੋਨ ਦੇ ਵੇਰਿਅੰਟ ''ਚ ਪੇਸ਼ ਕੀਤਾ ਜਾਵੇਗਾ। 5 ਇੰਚ ਡਿਸਪਲੇ, 2GB ਰੈਮ ਅਤੇ 13MP ਰਿਅਰ ਕੈਮਰੇ ਵਾਲੇ ਵੇਰਿਅੰਟ ਦੀ ਕੀਮਤ 150 ਡਾਲਰ  (ਕਰੀਬ 10,000 ਰਪਿਏ) ਹੋਣ ਦੀ ਉਮੀਦ ਹੈ। ਉੱਥੇ ਹੀ 5.5 ਇੰਚ ਡਿਸਪਲੇ, 3GB ਰੈਮ ਅਤੇ 16MP ਰਿਅਰ ਕੈਮਰੇ ਵਾਲੇ ਫੋਨ ਨੂੰ 200 ਡਾਲਰ (ਕਰੀਬ 15,000 ਰੁਪਏ) ''ਚ ਲਾਂਚ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਆਈਆਂ ਖਬਰਾਂ ਦੇ ਅਨੁਸਾਰ ਨੋਕੀਆ D1C ਸਮਾਰਟਫੋਨ ''ਚ 1.4 ਗੀਗਾਹਟਰਜ਼ ਕਵਾਲਕਮ ਸਨੈਪਡ੍ਰੈਗਨ 430 ਪ੍ਰੋਸੈਸਰ ਨਾਲ ਐਡ੍ਰਨੋ 505 ਜੀਪੀਯੂ ਹੋਵੇਗਾ। ਦੋਵੇਂ ਹੀ ਵੇਰਿਅੰਟ ਦੀ ਇਨਬਿਲਟ ਸਟੋਰੇਜ 16GB ਹੋਣ ਦੀ ਉਮੀਦ ਹੈ। ਦੋਵੇਂ ਹੀ ਵੇਰਿਅੰਟ ''ਚ 8MP ਦੇ ਫਰੰਟ ਕੈਮਰੇ ਹੋਣ ਦੀ ਉਮੀਦ ਹੈ। ਇਸ ਮਹੀਨੇ ਦੀ ਸ਼ੁਰੂਆਤ ''ਚ ਹੀ ਫਿਨਲੈਂਡ ਦੀ ਕੰਪਨੀ ਐੱਚ. ਐੱਮ. ਡੀ. ਗਲੋਬਲ ਨੇ ਅਧਿਕਾਰਕ ਤੌਰ ''ਤੇ ਨੋਕੀਆ ਬ੍ਰਾਂਡ ਦੇ ਸਮਾਰਟਫੋਨ ਦੀ ਮੋਬਾਇਲ ਮਾਰਕੀਟ ''ਚ ਵਾਪਸੀ ਦਾ ਐਲਾਨ ਕੀਤਾ। ਨੋਕੀਆ ਬ੍ਰਾਂਡ ਦਾ ਪਹਿਲਾਂ ਐਂਡਰਾਇਡ ਸਮਾਰਟਫੋਨ 2017 ਦੇ ਪਹਿਲੇ 6 ਮਹੀਨਿਆਂ ਦੇ ਅੱਧ ''ਚ ਉਪਲੱਬਧ ਹੋਵੇਗਾ।

Related News