ਨੋਕੀਆ ਜਲਦ ਹੀ ਲਾਂਚ ਕਰ ਸਕਦੀ ਹੈ 5 ਨਵੇਂ ਐਂਡਰਾਇਡ ਸਮਾਰਟਫੋਨ

Friday, Jan 20, 2017 - 02:03 PM (IST)

ਨੋਕੀਆ ਜਲਦ ਹੀ ਲਾਂਚ ਕਰ ਸਕਦੀ ਹੈ 5 ਨਵੇਂ ਐਂਡਰਾਇਡ ਸਮਾਰਟਫੋਨ

ਜਲੰਧਰ- ਨੋਕੀਆ ਨੇ ਸਮਾਰਟਫੋਨ ਬਾਜ਼ਾਰ ''ਚ ਵਾਪਸੀ ਕੀਤੀ ਹੈ। ਹਾਲ ਹੀ ''ਚ ਕੰਪਨੀ ਨੇ ਨੋਕੀਆ 6 ਸਮਾਰਟਫੋਨ ਲਾਂਚ ਕੀਤਾ ਹੈ। ਇਸ ਲਈ 10 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਏ ਹਨ। ਕੰਪਨੀ ਇਸ ਤੋਂ ਬਾਅਦ ਵੀ ਕੁਝ ਹੋਰ ਐਂਡਰਾਇਡ ਸਮਾਰਟਫੋਨ ਬਾਜ਼ਾਰ ''ਚ ਲਾਂਚ ਕਰ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨੋਕੀਆ ਕਿਹੜੇ-ਕਿਹੜੇ ਸਮਾਰਟਫੋਨ ਮਾਰਕੀਟ ''ਚ ਲਾਂਚ ਕਰਨ ਦੀ4 ਤਿਆਰੀ ''ਚ ਹੈ।

ਨੋਕੀਆ 8-

ਜਲਦ ਹੀ ਕੰਪਨੀ ਨੋਕੀਆ 8 ਸਮਾਰਟਫੋਨ ਲਾਂਚ ਕਰ ਸਕਦੀ ਹੈ। ਖਬਰਾਂ ਦੇ ਮੁਤਾਬਕ ਇਸ ਫੋਨ ''ਚ 5.7 ਇੰਚ ਦੀ ਡਿਸਪਲੇ, ਆਕਟਾ-ਕੋਰ ਕਵਾਲਕਮ ਐੱਮ. ਐੱਸ. ਐੱਮ. 8998 ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੋਵੇਗਾ। ਨਾਲ ਹੀ ਇਹ ਫੋਨ 64/128 ਜੀਬੀ ਸਟੋਰੇਜ, 24 ਐੱਮ. ਪੀ. ਰਿਅਰ ਕੈਮਰਾ ਅਤੇ 12 ਐੱਮ. ਪੀ. ਫਰੰਟ ਕੈਮਰੇ ਨਾਲ ਲੈਸ ਹੋ ਸਕਦਾ ਹੈ। ਇਸ ''ਚ ਨਾਨ ਰਿਮੂਵੇਬਲ ਲੀ-ਲਾਇਨ 4000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੋਵੇਗੀ।

ਨੋਕੀਆ ਡੀ1 -
ਕੰਪਨੀ ਇਸ ਫੋਨ ਨੂੰ ਵੀ ਲਾਂਚ ਕਰ ਸਕਦੀ ਹੈ। ਇਸ ''ਚ 5 ਇੰਚ ਡਿਸਪਲੇ, ਐਂਡਰਾਇਡ ਓ. ਐੱਸ. ਕਵਾਲਕਮ ਐੱਮ. ਏ. ਐੱਚ.8976 ਸਨੈਪਡ੍ਰੈਗਨ 652 ਪ੍ਰੋਸੈਸਰ, 2ਜੀਬੀ ਰੈਮ, 13 ਐੱਮ. ਪੀ. ਰਿਅਰ ਕੈਮਰਾ, 5 ਐੱਮ. ਪੀ. ਫਰੰਟ ਕੈਮਰਾ ਅਤੇ 32000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਹੋਵੇਗੀ। 
ਨੋਕੀਆ ਈ1-
ਇਸ ਫੋਨ ''ਚ 5.2 ਇੰਚ ਟੱਚਸਕਰੀਨ, ਐਂਡਰਾਇਡ ਓ. ਐੱਸ., ਕਵਾਡਕੋਰ 1.4 ਗੀਗਾਹਟਰਜ਼ ਕਾਟੇਰਕਸ-ਏ53 ਪ੍ਰੋਸੈਸਰ, 16ਜੀਬੀਸਟੋਰੇ, 2ਜੀਬੀ ਰੈਮ, 13 ਮੈਗਾਪਿਕਸਲ ਕੈਮਰਾ ਅਤੇ 2700 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੋਵੇਗੀ। 
ਨੋਕੀਆ ਐਜ਼ -
ਇਸ ਫੋਨ ''ਚ 5.5 ਇੰਚ ਸਕਰੀਨ, ਐਂਡਰਾਇਡ ਓ. ਐੱਸ. ਆਕਟਾ-ਕੋਰ 2.3 ਗੀਗਾਹਟਰਜ਼ ਕਵਾਲਕਮ ਸਨੈਪਡ੍ਰੈਗਨ 652 ਪ੍ਰੋਸੈਸਰ, 64ਜੀਬੀ ਸਟੋਰੇਜ, 23 ਮੈਗਾਪਿਕਸਲ ਕੈਮਰਾ ਅਤੇ ਨਾਨ ਰਿਮੂਵੇਬਲ ਲੀ ਆਇਨ 3800 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਨੋਕੀਆ ਪੀ -
ਇਸ ਫੋਨ ''ਚ 5.5 ਇੰਚ ਸਕਰੀਨ, ਐਂਡਰਾਇਡ ਓ. ਐੱਸ. ਕਵਾਡਕੋਰ ਸਨੈਪਡ੍ਰੈਗਨ 823 ਚਿੱਪਸੈੱਟ, 64ਜੀਬੀ ਸਟੋਰੇਜ, 6ਜੀਬੀ ਰੈਮ, 23 ਮੈਗਾਪਿਕਸਲ ਕੈਮਰਾ ਅਤੇ ਨਾਨ ਰਿਮੂਵੇਬਲ ਲੀ-ਆਇਨ 3000ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਹੋਵੇਗੀ।

Related News