ਨੋਕੀਆ 9 PureView ਇਨ੍ਹਾਂ ਦੋ ਵਾਇਰਲੈੱਸ ਐਕਸੈਸਰੀਜ਼ ਨਾਲ ਹੋ ਸਕਦੈ ਲਾਂਚ

10/26/2018 2:31:57 PM

ਗੈਜੇਟ ਡੈਸਕ– HMD Global ਲਈ ਇਹ ਸਾਲ ਕਾਫੀ ਬੀਜ਼ੀ ਜਾ ਰਿਹਾ ਹੈ। ਕੰਪਨੀ ਨੇ ਬਜਟ ਸਮਾਰਟਫੋਨ ਤੋਂ ਲੈ ਕੇ ਪ੍ਰੀਮੀਅਮ ਸਮਾਰਟਫੋਨ ਤਕ ਕਈ ਸਮਾਰਟਫੋਨ ਲਾਂਚ ਕੀਤੇ ਹਨ। ਹੁਣ ਕੰਪਨੀ ਇਕ ਹੋਰ ਨਵੇਂ ਫਲੈਗਸ਼ਿੱਪ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ। ਅਜਿਹੇ ’ਚ ਖਬਰ ਹੈ ਕਿ ਕੰਪਨੀ ਜਲਦੀ ਹੈ ਆਪਣਾ ਇਕ ਫਲੈਗਸ਼ਿੱਪ ਸਮਾਰਟਫੋਨ ਨੋਕੀਆ 9 PureView ਸਮਾਰਟਫੋਨ ਲਾਂਚ ਕਰ ਸਕਦੀ ਹੈ। ਸਮਾਰਟਫੋਨ ਨੂੰ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ। 

ਪਿਛਲੀ ਰਿਪੋਰਟ ਮੁਤਾਬਕ, ਸਮਾਰਟਫੋਨ ਪੇਂਟਾ ਕੈਮਰਾ ਸੈੱਟਅਪ ਯਾਨੀ 5 ਰੀਅਰ ਕੈਮਰਾ ਸੈੱਟਅਪ ਨਾਲ ਆ ਸਕਦਾ ਹੈ, ਜਿਸ ਵਿਚ PureView ਬ੍ਰਾਂਡਿੰਗ ਹੋ ਸਕਦੀ ਹੈ। PureView ਬ੍ਰਾਂਡਿੰਗ ਨੋਕੀਆ ਦੇ 2012 ’ਚ ਲਾਂਚ ਹੋਏ ਮਸ਼ਹੂਰ ਸਮਾਰਟਫੋਨ ਨੋਕੀਆ 808 PureView ਤੋਂ ਬਾਅਦ ਹੀ ਸਮਾਰਟਫੋਨ ਫੋਟੋਗ੍ਰਾਫੀ ਲਈਇਕ ਹਾਲਮਾਰਕ ਬਣ ਗਿਆ ਸੀ।

ਹੁਣ ਇਕ ਨਵੀਂ ਰਿਪੋਰਟ ਮੁਤਾਬਕ ਅਜਿਹਾ ਹੋ ਸਕਦਾ ਹੈ ਕਿ HMD Global ਨੋਕੀਆ 9 PureView ’ਚ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਸਕਦੀ ਹੈ। GizmoChina ਦੀ ਰਿਪੋਰਟ ਮੁਤਾਬਕ, ਦੋ ਨਵੇਂ ਨੋਕੀਆ-ਬ੍ਰਾਂਡਿਡ ਵਾਇਰਲੈੱਸ ਚਾਰਜਰ ਆਨਲਾਈਨ ਸਪਾਟ ਕੀਤੇ ਗਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਦੋਵੇਂ ਚਾਰਜਰ ਵਾਇਰਲੈੱਸ ਪਾਵਰ ਕੰਸੋਰਟੀਅਮ (WPC) ਦੀ ਵੈੱਬਸਾਈਟ ’ਚ ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਲਿਸਟ ਹੋਏ ਹਨ। ਚਾਰਜਰ ਬਾਕੀ ਆਮ ਵਾਇਰਲੈੱਸ ਚਾਰਜਰ ਦੀ ਤਰ੍ਹਾਂ ਹੀ ਦਿਖਾਈ ਦਿੰਦਾ ਹੈ। ਇਨ੍ਹਾਂ ’ਚੋੰ ਇਕ ਚਾਰਜਰ ਦੀ ਸ਼ੇਪ ਡਿਸਕ ਵਰਗੀ ਹੈ ਅਤੇ ਇਹ ਮਾਡਲ ਨੰਬਰ DT-10W ਦੇ ਨਾਲ ਲਿਸਟ ਕੀਤਾ ਗਿਆ ਹੈ। ਮਾਡਲ ਨੰਬਰ ਤੋਂ ਪਤਾ ਚੱਲਦਾ ਹੈ ਕਿ ਚਾਰਜਰ 10W ਫਾਸਟ ਚਾਰਜਿੰਗ ਸਪੋਰਟ ਕਰਦਾ ਹੈ। 

ਦੂਜਾ ਵਾਇਰਲੈੱਸ ਚਾਰਜਰ ਇਕ ਪੋਰਟੇਬਲ ਵਾਇਰਲੈੱਸ ਚਾਰਜਰ ਹੈ। ਇਹ ਮਾਡਲ ਨੰਬਰ DT-500 ਦੇ ਨਾਂ ਨਾਲ ਲਿਸਟ ਕੀਤਾ ਗਿਆ ਹੈ ਅਤੇ ਇਹ ਰੈਂਟੇਂਗਿਊਲਰ ਸ਼ੇਪ ਦੇ ਪਾਵਰਬੈਂਕ ਵਰਗਾ ਦਿਖਾਈ ਦਿੰਦਾ ਹੈ। ਇਸ ਵਿਚ ਇਕ ਟਾਈਪ-ਏ ਅਤੇ ਇਕ ਟਾਈਪ-ਸੀ ਪੋਰਟ ਦਿਖਾਈ ਦਿੰਦਾ ਹੈ। ਇਸ ਵਿਚ ਸਾਈਡ ’ਚ ਇਕ ਪਾਵਰ ਬਟਨ ਵੀ ਦਿੱਤਾ ਗਿਆ ਹੈ। 


Related News