Nokia ਦਾ ਧਮਾਕਾ! ਲਾਂਚ ਕੀਤਾ ਦੋ ਡਿਸਪਲੇਅ ਵਾਲਾ ਸਸਤਾ ਫੋਨ

Saturday, Mar 05, 2022 - 01:04 PM (IST)

Nokia ਦਾ ਧਮਾਕਾ! ਲਾਂਚ ਕੀਤਾ ਦੋ ਡਿਸਪਲੇਅ ਵਾਲਾ ਸਸਤਾ ਫੋਨ

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨਵੇਂ ਨੋਕੀਆ ਫੋਨਜ਼ ਨੂੰ ਬਾਜ਼ਾਰ ’ਚ ਲਾਂਚ ਕਰਦੀ ਹੈ। ਹੁਣ ਇਹ ਪੁਰਾਣੇ ਨੋਕੀਆ ਦੇ ਮਾਡਲਾਂ ਨੂੰ ਵੀ ਬਾਜ਼ਾਰ ’ਚ ਲਾਂਚ ਕਰ ਰਹੀ ਹੈ। ਐੱਚ.ਐੱਮ.ਡੀ. ਗਲੋਬਲ ਨੇ Nokia 2760 Flip ਫੋਨ ਨੂੰ ਲਾਂਚ ਕੀਤਾ ਹੈ। ਇਹ ਫੋਨ ਕਾਫ਼ੀ ਜ਼ਿਆਦਾ ਕਿਫਾਇਤੀ ਹੈ। 

Nokia 2760 Flip ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਕਿ ਇਹ clamshell ਡਿਜ਼ਾਇਨ ਦੇ ਨਾਲ ਆਉਂਦਾ ਹੈ। ਇਸਨੂੰ ਫਿਲਹਾਲ ਵਿਕਰੀ ਲਈ ਅਮਰੀਕਾ ’ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਦੀ ਭਾਰਤ ’ਚ ਉਪਲੱਬਧਤਾ ਨੂੰ ਲੈ ਕੇ ਕੰਪਨੀ ਨੇ ਕੁਝ ਨਹੀਂ ਕਿਹਾ। ਇਸਦੀ ਕੀਮਤ ਸਿਰਫ਼ 19 ਅਮਰੀਕੀ ਡਾਲਰ (ਕਰੀਬ 1,500 ਰੁਪਏ) ਰੱਖੀ ਗਈ ਹੈ।

Nokia 2760 Flip ’ਚ ਕੰਪਨੀ ਨੇ ਕੁਝ ਫੀਚਰਜ਼ ਨੂੰ ਐਡ ਕੀਤਾ ਹੈ ਜੋ ਇਸ ਡਿਵਾਈਸ ਨੂੰ ਯੂਜ਼ਫੁਲ ਬਣਾਉਂਦੇ ਹਨ। ਇਸ ਵਿਚ ਜ਼ਿਆਦਾਤਰ ਫੀਚਰਜ਼ ਯੂਜ਼ ਕਰਨੇ ਪ੍ਰੈਕਟਿਕਲ ਹਨ ਅਤੇ ਫੋਨ ਦੀਆਂ ਪ੍ਰਾਈਮਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਇਸ ਵਿਚ ਕਾਲਿੰਗ ਤੋਂ ਇਲਾਵਾ ਕੈਮਰਾ, ਕੈਲਕੁਲੇਟਰ, ਅਲਾਰਮ ਵਰਗੇ ਬੇਸਿਕਸ ਐਪਸ ਦਿੱਤੇ ਗਏ ਹਨ। 

ਇਸ ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 2.83-ਇੰਚ ਦੀ ਇੰਟਰਨਲ ਐੱਲ.ਸੀ.ਡੀ. ਸਕਰੀਨ ਦਿੱਤੀ ਗਈ ਹੈ। ਇਸਤੋਂ ਇਲਾਵਾ ਫੋਨ ’ਚ 1.77 ਇੰਚ ਦੀ ਐਕਸਟਰਨਲ ਸਕੀਰਨ ਦਿੱਤੀ ਗਈ ਹੈ। ਇਸ ਡਿਵਾਈਸ ’ਚ 1.3Ghz ਦਾ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੀਚਰ ਫੋਨ ’ਚ 4 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਸੈਂਸਰ ਫਲੈਸ਼ ਦੇ ਨਾਲ ਬੈਕ ’ਤੇ ਦਿੱਤਾ ਗਿਆ ਹੈ। ਇਸ ਵਿਚ ਕਾਮਨ ਫੰਕਸ਼ਨ ਜਿਵੇਂ- ਈਮੇਲ- ਵੈੱਬ ਬਰਾਊਜ਼ਿੰਗ ਅਤੇ ਦੂਜੇ ਫੀਚਰਜ਼ ਨੂੰ ਅਨੇਬਲ ਕਰਨ ਲਈ ਕਈ ਪ੍ਰੀ-ਲੋਡਿਡ ਐਪਸ ਵੀ ਦਿੱਤੇ ਗਏ ਹਨ। ਫੋਨ ਦੀ ਬੈਟਰੀ ਲਾਈਫ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 3.8 ਘੰਟਿਆਂ ਤਕ ਦੇ ਟਾਕਟਾਈਮ ਦੇ ਨਾਲ ਆਉਂਦਾ ਹੈ। ਇਸ ਵਿਚ 18 ਘੰਟਿਆਂ ਦਾ ਸਟੈਂਡਬਾਈ ਟਾਈਮ ਸਿੰਗਲ ਚਾਰਜ ’ਤੇ ਮਿਲਦਾ ਹੈ। ਡਿਵਾਈਸ ’ਚ ਵੱਡੇ ਬਟਨਸ ਦਿੱਤੇ ਗਏ ਹਨ ਜੋ ਕਿ ਸੀਨੀਅਰ ਸਿਟੀਜਨ ਲਈ ਉਪਯੋਗੀ ਸਾਬਿਤ ਹੋਣਗੇ। ਫੋਨ ਕਾਲੇ ਰੰਗ ’ਚ ਪੇਸ਼ ਕੀਤਾ ਗਿਆ ਹੈ। 


author

Rakesh

Content Editor

Related News