4,000,mAh ਦੀ ਬੈਟਰੀ ਨਾਲ ਲਾਂਚ ਹੋਇਆ Nokia 2.3, ਜਾਣੋ ਕੀਮਤ

12/06/2019 11:59:22 AM

ਗੈਜੇਟ ਡੈਸਕ– ਫਿਨਲੈਂਡ ਦੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਨਵਾਂ ਬਜਟ ਸਮਾਰਟਫੋਨ ਨੋਕੀਆ 2.3 ਲਾਂਚ ਕੀਤਾ ਹੈ। ਇਸ ਸਮਾਰਟਫੋਨ ’ਚ ਡਿਊਲ ਕੈਮਰਾ, ਵੱਡੀ ਡਿਸਪਲੇਅ ਅਤੇ ਕੰਪਨੀ ਮੁਤਾਬਕ, ਦੋ ਦਿਨ ਦੀ ਬੈਟਰੀ ਲਾਈਫ ਦਿੱਤੀ ਗਈ ਹੈ। ਫਿਲਹਾਲ ਇਸਸਮਾਰਟਫੋਨ ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ’ਚ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਜਲਦੀ ਹੈ ਇਸ ਨੂੰ ਭਾਰਤ ’ਚ ਵੀ ਲਾਂਚ ਕੀਤਾ ਜਾ ਸਕਦਾ ਹੈ। 

ਫੀਚਰਜ਼
ਫਿਲਹਾਲ ਐਂਡਰਾਇਡ 9.0 ’ਤੇ ਕੰਮ ਕਰਨ ਵਾਲੇ 2.3 ਨੂੰ ਐਂਡਰਾਇਡ 10 ਦੀ ਅਪਡੇਟ ਵੀ ਮਿਲੇਗੀ। ਇਸ ਸਮਾਰਟਫੋਨ ’ਚ 6.2 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਫੋਨ ’ਚ 2 ਜੀ.ਬੀ. ਰੈਮ ਦੇ ਨਾਲ ਕਵਾਡ-ਕੋਰ ਮੀਡੀਆਟੈੱਕ ਹੀਲੀਓ ਏ22 SoC ਪ੍ਰੋਸੈਸਰ ਦਿੱਤਾ ਗਿਆ ਹੈ। 

ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ f/2.2 ਅਪਰਚਰ ਦੇ ਨਾਲ 13 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਨੋਕੀਆ 2.3 ’ਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਇਸ ਵਿਚ 4,000mAh ਦੀ ਬੈਟਰੀ ਦਿੱਤੀ ਗਈ ਹੈ। 

ਕੀਮਤ
ਕੰਪਨੀ ਨੇ ਨੋਕੀਆ 2.3 ਦੀ ਕੀਮਤ 109 ਯੂਰੋ (ਕਰੀਬ 8,600 ਰੁਪਏ) ਰੱਖੀ ਹੈ। ਭਾਰਤ ’ਚ ਇਸ ਦੀ ਕੀਮਤ ਲਗਭਗ ਇੰਨੀ ਹੀ ਹੋ ਸਕਦੀ ਹੈ। ਇਹ 3 ਕਲਰ ਚਾਰਕੋਲ, ਸਿਯਾਨ ਗ੍ਰੀਨ ਅਤੇ ਸੈਂਡ ’ਚ ਆਉਂਦਾ ਹੈ। 


Related News