ਨੋਕੀਆ ਨੇ ਭਾਰਤ 'ਚ ਲਾਂਚ ਕੀਤਾ ਸਸਤਾ ਫੋਨ, 21 ਦਿਨਾਂ ਦਾ ਬੈਟਰੀ ਬੈਕਅਪ
Thursday, Jan 03, 2019 - 03:24 PM (IST)

ਗੈਜੇਟ ਡੈਸਕ- ਪਿਛਲੇ ਸਾਲ ਦਸੰਬਰ 'ਚ Nokia 8.1 ਨੂੰ ਲਾਂਚ ਕਰਨ ਤੋਂ ਬਾਅਦ HMD ਗਲੋਬਲ ਨੇ ਭਾਰਤ 'ਚ ਆਪਣਾ ਨਵਾਂ ਫੀਚਰ ਫੋਨ Nokia 106 (2018) ਲਾਂਚ ਕੀਤਾ ਹੈ। ਨੋਕੀਆ 106 (2018) ਦੀ ਵਿਕਰੀ ਦੁਕਾਨਾਂ ਤੇ ਨੋਕੀਆ ਦੀ ਵੈੱਬਸਾਈਟ ਸਮੇਤ ਫਲਿਪਕਾਰਟ ਤੇ ਅਮੇਜ਼ਾਨ ਤੋਂ ਵੀ ਸ਼ੁਰੂ ਹੋ ਗਈ ਹੈ। Nokia 106 (2018) ਦੀਆਂ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਬੈਟਰੀ ਨੂੰ ਲੈ ਕੇ 21 ਦਿਨਾਂ ਦੇ ਸਟੈਂਡਬਾਏ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਐੱਚ. ਐੱਮਡੀ ਗਲੋਬਲ ਨੇ ਪਿਛਲੇ ਸਾਲ ਅਕਤੂਬਰ 'ਚ Nokia 8110 4G ਬਣਾਉਣਾ ਫੋਨ ਲਾਂਚ ਕੀਤਾ ਸੀ।
Nokia 106 (2018) ਦੀ ਕੀਮਤ
Nokia 106 (2018 ) ਦੀ ਭਾਰਤ 'ਚ ਕੀਮਤ 1,299 ਰੁਪਏ ਹੈ ਤੇ ਇਸ ਨੂੰ ਆਫਲਾਈਨ ਤੇ ਆਨਲਾਈਨ ਪਲੇਟਫਾਰਮ ਤੋਂ ਖਰੀਦਿਆ ਜਾ ਸਕਦਾ ਹੈ। ਇਹ ਫੋਨ ਫਿਲਹਾਲ ਗ੍ਰੇ ਕਲਰ ਵੇਰੀਐਂਟ 'ਚ ਮਿਲੇਗਾ। ਹਾਲਾਂਕਿ ਫਲਿੱਪਕਾਰਟ 'ਤੇ ਇਹੀ ਫੋਨ 1,309 ਰੁਪਏ 'ਚ ਤੇ ਅਮੇਜਾਨ 'ਤੇ 1,479 ਰੁਪਏ 'ਚ ਮਿਲ ਰਿਹਾ ਹੈ। ਫਲਿਪਕਾਰਟ 'ਤੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ 'ਤੇ 10 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ।
Nokia 106 (2018) ਦੀ ਸਪੈਸੀਫਿਕੇਸ਼ਨ
ਫੋਨ ਦੀ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਬਾਡੀ ਪਾਲੀਕਾਰਬੋਨੇਟ ਦੀ ਹੈ। ਇਸ 'ਚ ਡਿਲ ਸਿਮ ਸਪੋਰਟ ਦੇ ਨਾਲ 1.8 ਇੰਚ ਦੀ QQVGA ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 160x120 ਪਿਕਸਲ ਹੈ। ਫੋਨ 'ਚ ਮੀਡੀਆਟੈੱਕ ਦਾ MT6261D ਪ੍ਰੋਸੈਸਰ, 4 ਐੱਮ. ਬੀ ਰੈਮ ਤੇ 4 ਐੱਮ. ਬੀ ਸਟੋਰੇਜ ਹੈ। ਇਸ ਤੋਂ ਇਲਾਵਾ ਫੋਨ 'ਚ 3.5ਐੱਮ. ਐੱਮ ਦਾ ਹੈੱਡਫੋਨ ਜੈੱਕ ਮਿਲੇਗਾ। ਫੋਨ 'ਚ ਐੱਫ. ਐੱਮ ਰੇਡੀਓ ਤੇ ਐੱਲ. ਈ.ਡੀ. ਫਲੈਸ਼ ਲਾਈਟ ਵੀ ਹੈ।