ਇਕ ਸਾਫਟਵੇਅਰ ਅਪਡੇਟ ਨਾਲ OnePlus 5T ਦੀ ਕੈਮਰਾ ਸਮੱਸਿਆ ਕੀਤੀ ਜਾ ਰਹੀ ਫਿਕਸ
Tuesday, Nov 28, 2017 - 03:52 PM (IST)

ਜਲੰਧਰ- ਜੇਕਰ ਤੁਸੀਂ ਕੋਈ ਨ੍ਹਵਾਂ ਸਮਾਰਟਫੋਨ ਖਰੀਦਣ ਬਾਰੇ ਦੀ ਸੋਚ ਰਹੇ ਹੋ ਤਾਂ ਕੋਈ ਵੀ ਤੁਹਾਨੂੰ ਬਹੁਤ ਅਸਾਨੀ ਨਾਲ ਕਹਿ ਸਕਦੇ ਹਾਂ ਕਿ ਤੁਸੀਂ OnePlus 5T ਸਮਾਰਟਫੋਨ ਨੂੰ ਲੈ ਸਕਦੇ ਹੋ। ਇਹ ਇਕ ਸ਼ਾਨਦਾਰ ਵੈਲੀਊ ਫਾਰ ਮਨੀ ਸਮਾਰਟਫੋਨ ਹੈ। ਜੇਕਰ ਸਮਾਰਟਫੋਨ ਦੇ ਬਾਰੇ 'ਚ ਕੁਝ ਚਰਚਾ ਕਰੀਏ ਤਾਂ ਇਸ 'ਚ ਇਕ ਸੁੰਦਰ ਵਿੱਖਣ ਵਾਲਾ ਪ੍ਰੀਮੀਅਮ ਡਿਜ਼ਾਈਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਐੱਜ਼-ਟੂ-ਐੱਜ਼ ਡਿਸਪਲੇਅ ਇਸ ਨੂੰ ਹੋਰ ਵੀ ਆਕਰਸ਼ਕ ਬਣਾ ਦਿੰਦੀ ਹੈ। ਭਾਰਤ 'ਚ ਇਸ ਸਮਾਰਟਫੋਨ ਨੂੰ ਪਿੱਛਲੀ ਪੀੜ੍ਹੀ ਦੇ OnePlus 5 ਸਮਾਰਟਫੋਨ ਦੀ ਕੀਮਤ 'ਚ ਹੀ ਲਾਂਚ ਕੀਤਾ ਗਿਆ ਹੈ। ਹਾਲਾਂਕਿ ਫੀਚਰਸ ਦੇ ਮਾਮਲੇ 'ਚ ਇਹ ਕਾਫ਼ੀ ਅੱਗੇ ਹੈ। ਪਰ ਇਸ ਦੇ ਕੈਮਰਾ ਕਿਤੇ ਨਹੀਂ ਕਿਤੇ ਤੁਹਾਨੂੰ ਨਿਰਾਸ਼ ਕਰ ਸਕਦਾ ਹੈ।
ਹਾਲਾਂਕਿ ਇਸ ਦੇ ਬਾਰੇ 'ਚ ਕੰਪਨੀ ਨੂੰ ਵੀ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਜਿਵੇਂ ਹੀ ਇਹ ਸ਼ਿਕਾਇਤਾਂ ਕੰਪਨੀ ਨੂੰ ਮਿਲਣੀਆਂ ਸ਼ੁਰੂ ਹੋਈਆਂ ਉਂਝ ਹੀ ਕੰਪਨੀ ਨੇ ਕਿਸੇ ਵੀ ਰੂਪ 'ਚ ਦੇਰ ਨਾ ਕਰਦੇ ਹੋਏ, ਇਕ ਸਾਫਟਵੇਯਰ ਅਪਡੇਟ ਰਾਹੀਂ ਇਸ ਕਮੀ ਨੂੰ ਦੂਰ ਕਰ ਦਿੱਤਾ ਹੈ। ਅਤੇ ਹੁਣ ਇਸ ਸਮਾਰਟਫੋਨ ਦੀ ਇਮੇਜ ਕੁਆਲਿਟੀ 'ਚ ਬਦਲਾਅ ਵੇਖੇ ਜਾ ਸਕਦੇ ਹਨ।
ਕੰਪਨੀ ਦੇ Co-Founder Parl Pei ਨੇ ਆਪਣੇ ਫੋਰਮ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਸਾਫਟਵੇਅਰ ਅਪਡੇਟ ਨੂੰ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਅਪਡੇਟ ਨੂੰ ਅਜੇ ਇਸ ਹਫ਼ਤੇ ਕੁਝ ਟੈਸਟਰਸ ਲਈ ਜਾਰੀ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਸੰਬਰ ਚ ਇਸ ਨੂੰ ਸਾਰੇ OnePlus 5T ਯੂਜ਼ਰ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸ ਅਪਡੇਟ 'ਚ ਕੈਮਰਾ ਦੀ ਇਸ ਕਮੀਆਂ ਨੂੰ ਦੂਰ ਕੀਤਾ ਜਾਣ 'ਤੇ ਜ਼ੋਰ ਦਿੱਤਾ ਗਿਆ ਹੈ।
1. ਫੋਨ ਦੀ ਲਓ ਲਾਈਟ ਫੋਟੋਗਰਾਫੀ 'ਚ ਬਦਲਾਅ, ਜਿੱਥੇ ਡਿਟੇਲਸ ਦੀ ਗੱਲ ਆਉਂਦੀਆਂ ਹਨ, ਉਥੇ ਕਾਫ਼ੀ ਸੁਧਾਰ ਕੀਤੇ ਗਏ ਹਨ।
2. ਸੈਲਫੀ 'ਚ ਬਦਲਾਅ
3. ਬਿਊਟੀਫਿਕੇਸ਼ਨ ਮੋਡ ਨੂੰ ਸਿਰਫ਼ ਏਸ਼ਿਆ ਦੇ ਬਾਜ਼ਾਰਾਂ ਲਈ ਬਾਏ ਡਿਫ਼ਾਲਟ ਆਨ ਰੱਖਿਆ ਜਾਵੇਗਾ।
ਇਸ ਅਪਗ੍ਰੇਡ ਨੂੰ ਇੱਕ ਵਧੀਆ ਕਦਮ ਕਿਹਾ ਜਾ ਸਕਦਾ ਹੈ, ਅਤੇ ਲੋਅ-ਲਾਈਟ ਫੋਟੋਗਰਾਫੀ ਨੂੰ ਇਸ ਅਪਡੇਟ ਰਾਹੀਂ ਹੋਰ ਵੀ ਜ਼ਿਆਦਾ ਕਾਰਗਰ ਬਣਾਇਆ ਜਾਵੇਗਾ ਅਤੇ ਇਸ ਅਪਡੇਟ ਤੋਂ ਬਾਅਦ ਇਹ ਸਮਾਰਟਫੋਨ ਹੋਰ ਵੀ ਖਾਸ ਬਣਨ ਵਾਲਾ ਹੈ।