JLR ਰੇਂਜ ਰੋਵਰ ਵੇਲਰ ਦਾ ਨਵਾਂ ਮਾਡਲ ਭਾਰਤ ''ਚ ਲਾਂਚ, ਇੰਨੀ ਹੈ ਕੀਮਤ

Wednesday, Jun 16, 2021 - 02:52 PM (IST)

ਨਵੀਂ ਦਿੱਲੀ- ਦਿੱਗਜ ਕਾਰ ਕੰਪਨੀ ਜੇ. ਐੱਲ. ਆਰ ਨੇ ਨਵੀਂ ਕਾਰ ਭਾਰਤ ਵਿਚ ਲਾਂਚ ਕਰ ਦਿੱਤੀ ਹੈ। ਜੈਗੁਆਰ ਲੈਂਡ ਰੋਵਰ (ਜੇ. ਐੱਲ. ਆਰ.) ਇੰਡੀਆ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਰੇਂਜ ਰੋਵਰ ਵੇਲਰ ਦਾ ਨਵਾਂ ਮਾਡਲ ਪੇਸ਼ ਕੀਤਾ ਹੈ, ਜਿਸ ਦੀ ਸ਼ੋਅਰੂਮ ਕੀਮਤ 79.87 ਲੱਖ ਰੁਪਏ ਤੋਂ ਸ਼ੁਰੂ ਹੈ।

ਨਵੀਂ ਵੇਲਰ ਆਰ-ਡਾਇਨੈਮਿਕ ਐੱਸ ਟ੍ਰਿਮ ਦੋ ਲਿਟਰ ਪੈਟਰੋਲ ਅਤੇ ਡੀਜ਼ਲ ਪਾਵਰਟ੍ਰੇਨਾਂ ਨਾਲ ਉਪਲਬਧ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ, "ਨਵਾਂ ਮਾਡਲ ਏਅਰ ਸਸਪੈਂਸ਼ਨ, 3-ਡੀ ਸਾਊਂਡ ਕੈਮਰਾ ਤੇ ਪੀ. ਐਮ. 2.5 ਫਿਲਟਰ ਨਾਲ ਕੈਬਿਨ ਏਅਰ ਵਰਗੀਆਂ ਨਵੀਂਆਂ ਵਿਸ਼ੇਸ਼ਤਾਵਾਂ ਨਾਲ ਉਤਾਰਿਆ ਗਿਆ ਹੈ।"

ਕੰਪਨੀ ਨੇ ਕਿਹਾ ਕਿ ਭਾਰਤ ਵਿਚ ਲੈਂਡ ਰੋਵਰ ਸੀਰੀਜ਼ ਵਿਚ ਰੇਂਜ ਰੋਵਰ ਇਵੋਕ 59,.04 ਲੱਖ ਰੁਪਏ ਤੋਂ ਸ਼ੁਰੂ ਹੈ। ਡਿਸਕਵਰੀ ਸਪੋਰਟ ਮਾਡਲ 65.30 ਲੱਖ ਰੁਪਏ, ਡਿਫੈਂਡਰ 110 ਮਾਡਲ 83.38 ਲੱਖ ਰੁਪਏ, ਰੇਂਜ ਰੋਵਰ ਸਪੋਰਟ 91.27 ਲੱਖ ਰੁਪਏ ਅਤੇ ਰੇਂਜ ਰੋਵਰ 2.10 ਕਰੋੜ ਰੁਪਏ ਤੋਂ ਸ਼ੁਰੂ ਹੈ। ਜੇ. ਐੱਲ. ਆਰ. ਦੇਸ਼ ਭਰ ਵਿਚ 24 ਡੀਲਰਸ਼ਿਪ ਜ਼ਰੀਏ ਆਪਣੀਆਂ ਕਾਰਾਂ ਦੀ ਵਿਕਰੀ ਕਰਦੀ ਹੈ।


Sanjeev

Content Editor

Related News