Retina display ਅਤੇ HDR ਸਪੋਰਟ ਨਾਲ ਐਪਲ ਨੇ ਪੇਸ਼ ਕੀਤੇ ਦੋ ਡਿਸਪਲੇ ਵੇਰੀਅੰਟ 'ਚ iPad Pro
Tuesday, Jun 06, 2017 - 02:04 PM (IST)

ਜਲੰਧਰ- WWDC 2017 ਈਵੈਂਟ 'ਚ ਐਪਲ ਨੇ ਆਪਣੇ ਇਸ 'ਚ ਆਪਣੇ ਨਵੇਂ iPad Pro ਵੀ ਪੇਸ਼ ਕੀਤੇ ਹਨ। ਤੁਹਾਨੂੰ ਦੱਸ ਦਿਓ ਕਿ ਐਪਲ ਨੇ ਇਸ ਈਵੈਂਟ 'ਚ ਆਪਣੇ iPad Pro 10.5-ਇੰਚ ਨੂੰ ਰੇਟੀਨਾ ਡਿਸਪਲੇ ਅਤੇ ਇਕ HDR ਵੀਡੀਓ ਸਪੋਰਟ ਦੇ ਨਾਲ ਪੇਸ਼ ਕੀਤਾ ਹੈ। ਇਸ ਦਾ ਵਜ਼ਨ ਮਹਿਜ਼ 1 ਪੌਂਡ ਹੈ ਅਤੇ ਇਸ ਦੇ ਬੇਜ਼ਲ ਲਗਭਗ 40 ਫੀਸਦੀ ਛੋਟੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਪਲ ਨੇ 12.9-ਇੰਚ ਵਾਲੇ iPad Pro ਨੂੰ ਵੀ ਪੇਸ਼ ਕੀਤਾ ਹੈ ਇਸ 'ਚ ਵੀ ਤੁਹਾਨੂੰ ਇਕ ਰੇਟਿਨਾ ਡਿਸਪਲੇ ਅਤੇ HDR ਵੀਡੀਓ ਸਪੋਰਟ ਮਿਲ ਰਿਹਾ ਹੈ।
ਦੋਨਾਂ 'ਚ ਹੀ ਤੁਹਾਨੂੰ ਟਰੂ ਟੋਨ ਡਿਸਪਲੇ ਮਿਲ ਰਿਹਾ ਹੈ, ਜੋ ਘੱਟ ਰਿਫਲੈਕਟ ਕਰਦੀਆਂ ਹਨ, ਇਨ੍ਹਾਂ ਦੇ ਕਲਰ ਗਮੁਟ ਹਨ ਅਤੇ ਬ੍ਰਾਇਟਨੈੱਸ 600 ਨਿੱਟਸ ਤੱਕ ਜਾਂਦੀ ਹੈ। ਇਨ੍ਹਾਂ 'ਚ ਇਕ ਨਵਾਂ ਫੀਚਰ ਜਿਸ ਨੂੰ ProMotion ਨਾਮ ਦਿੱਤਾ ਗਿਆ ਹੈ, ਇਹ ਡਿਸਪਲੇ ਨੂੰ 12Hz ਦਾ ਰਿਫਰੇਸ਼ ਕਰਦਾ ਹੈ। ਦੋਨੋਂ ਹੀ ਨਵੇਂ iPad Pro 110X fusion ਚਿਪਸੈੱਟ ਹੈਕਸਾ ਕੋਰ ਹਨ ਜੋ ਤਿੰਨ ਹਾਈ ਪਰਫਾਰਮੇਂਸ ਕੋਰਸ 'ਤੇ ਕੰਮ ਕਰਦੇ ਹਨ। ਇਨ੍ਹਾਂ 'ਚ 12-ਕੋਰ ਦਾ GPU ਵੀ ਹੈ। ਇੱਥੇ ਐਪਲ ਦਾ ਕਹਿਣਾ ਹੈ ਕਿ ਇਹ ਨਵਾਂ CPU A9X ਨਾਲ ਤੁਲਣਾ ਕਰੀਏ ਤਾਂ ਲਗਭਗ 30 ਫੀਸਦੀ ਜ਼ਿਆਦਾ ਤੇਜ਼ੀ ਨਾਲ ਕੰਮ ਕਰਦਾ ਹੈ। ਇਹ 40 ਫੀਸਦੀ ਫਾਸਟਰ ਗਰਾਫ਼ਿਕਸ ਵੀ ਆਫਰ ਕਰਦਾ ਹੈ।
ਦੋਨੋਂ 'ਚ ਹੀ 12-ਮੈਗਾਪਿਕਸਲ ਦਾ ਰਿਅਰ ਕੈਮਰਾ IOS ਦੇ ਨਾਲ ਦਿੱਤਾ ਗਿਆ ਹੈ ਬਿਲਕੁੱਲ ਉਹੋ ਜਿਹਾ ਹੀ ਹੈ ਜੋ ਅਸੀਂ iPhone 7 'ਚ ਵੇਖਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਦੇ ਫ੍ਰੰਟ 'ਚ 7- ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮਿਲ ਰਿਹਾ ਹੈ। ਜਿਸ ਰਾਹੀਂ ਤੁਸੀਂ ਵਧੀਆ ਸੈਲਫੀ ਲੈ ਸਕਦੇ ਹੋ ਅਤੇ ਵੀਡੀਓ ਕਾਲਿੰਗ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਦੋਨਾਂ 'ਚ ਹੀ ਫ਼ਾਸਟ ਚਾਰਜਿੰਗ ਫੀਚਰ ਦੇ ਨਾਲ ਆਉਣ ਵਾਲੀ ਬੈਟਰੀ ਵੀ ਦਿੱਤੀ ਗਈ ਹੈ ਜੋ ਲਗਭਗ 10 ਘੰਟੇ ਦਾ ਬੈਟਰੀ ਬੈਕਅਪ ਦੇਣ 'ਚ ਸਮਰੱਥ ਹੈ।
ਤੁਹਾਨੂੰ ਦੱਸ ਦਈਏ ਕਿ 10.5-ਇੰਚ ਵਾਲੇ iPad Pro ਦਾ ਬੇਸ ਵੇਰੀਅੰਟ 64GB ਸਟੋਰੇਜ਼ ਦੇ ਨਾਲ ਆਇਆ ਹੈ ਅਤੇ ਇਸ ਦੀ ਕੀਮਤ 649 ਡਾਲਰ ਲਗਭਗ 41,800 ਰੁਪਏ ਹੈ। ਉਥੇ 12.9-ਇੰਚ ਵਾਲੇ iPad Pro ਦੀ ਕੀਮਤ 799 ਡਾਲਰ ਲਗਭਗ 51,500 ਹੈ।