ਮੈਸੇਂਜਰ ਰੂਮ ''ਚ ਜੁੜਿਆ ਨਵਾਂ ਫੀਚਰ, ਹੁਣ ਗਰੁੱਪ ਵੀਡੀਓ ਕਾਲਿੰਗ ਨੂੰ ਕਰ ਸਕੋਗੇ ਲਾਈਵ

07/30/2020 12:43:28 AM

ਗੈਜੇਟ ਡੈਸਕ—ਫੇਸਬੁੱਕ ਇਨ੍ਹਾਂ ਦਿਨੀਂ ਆਪਣੀ ਵੀਡੀਓ ਕਾਲਿੰਗ ਟੂਲ ਰੂਮਸ 'ਤੇ ਧਿਆਨ ਦੇ ਰਹੀ ਹੈ। ਕੋਰੋਨਾ ਵਾਇਰਸ ਆਊਟਬ੍ਰੇਕ ਕਾਰਣ ਹੋਏ ਲਾਕਡਾਊਨ ਤੋਂ ਬਾਅਦ ਵੀਡੀਓ ਕਾਲਿੰਗ ਦੀ ਡਿਮਾਂਡ ਤੇਜ਼ੀ ਨਾਲ ਵਧੀ। ਅਜਿਹੇ 'ਚ ਫੇਸਬੁੱਕ ਨੇ ਮੈਸੇਂਜਰ ਰੂਮ ਵੀਡੀਓ ਕਾਲਿੰਗ ਲਾਂਚ ਕੀਤੀ ਅਤੇ ਹੁਣ ਆਏ ਦਿਨ ਇਸ 'ਚ ਕੰਪਨੀ ਨਵੇਂ ਫੀਚਰਸ ਐਡ ਕਰ ਰਹੀ ਹੈ। ਮੈਸੇਂਜਰ ਰੂਮ ਨੂੰ ਹਾਲ ਹੀ 'ਚ ਫੇਸਬੁੱਕ ਇੰਟਰਫੇਸ ਦੇ ਟਾਪ 'ਤੇ ਦਿਖਾਣਾ ਕੰਪਨੀ ਨੇ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਲਿਖਿਆ ਹੈ ਕਿ ਇਹ ਬੇਹਦ ਪ੍ਰੇਸ਼ਾਨ ਕਰਨ ਵਾਲਾ ਹੈ ਕਿ ਕੋਈ ਵੀ ਮੈਸੇਂਜਰ ਰੂਮ 'ਚ ਐਡ ਕਰ ਲੈਂਦਾ ਹੈ।

ਬਹਰਹਾਲ ਇਕ ਵਾਰ ਫਿਰ ਤੋਂ ਇਸ 'ਚ ਇਕ ਨਵਾਂ ਫੀਚਰ ਐਡ ਕੀਤਾ ਗਿਆ ਹੈ। ਹੁਣ ਇਸ ਫੀਚਰ ਤਹਿਤ ਮੈਸੇਂਜਰ ਰੂਮ 'ਚ ਜੇਕਰ ਤੁਸੀਂ ਕਈ ਲੋਕਾਂ ਨਾਲ ਗਰੁੱਪ ਵੀਡੀਓ ਕਾਲਿੰਗ ਕਰ ਰਹੇ ਹੋ ਤਾਂ ਇਸ ਨੂੰ ਡਾਇਰੈਕਟ ਫੇਸਬੁੱਕ 'ਤੇ ਲਾਈਵ ਵੀ ਕਰ ਸਕਦੇ ਹੋ। ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਮੈਸੇਂਜਰ ਰੂਮ ਯੂਜ਼ਰਸ ਫੇਸਬੁੱਕ ਲਾਈਟ ਰਾਹੀਂ ਆਪਣੇ ਗਰੁੱਪ ਵੀਡੀਓ ਕਾਲਿੰਗ ਨੂੰ ਬ੍ਰਾਡਕਾਸਟ ਕਰ ਸਕਦੇ ਹਨ। ਫੇਸਬੁੱਕ ਨੇ ਕਿਹਾ ਕਿ ਆਪਣੇ ਰੂਮ ਨੂੰ ਫੇਸਬੁੱਕ ਲਾਈਵ 'ਚ ਤਬਦੀਲ ਕਰਨਾ 50 ਲੋਕਾਂ ਨਾਲ ਇਕ ਇਕੱਠੇ ਲਾਈਵ ਜਾਣ ਨੂੰ ਆਸਾਨ ਬਣਾਵੇਗਾ।

ਫੇਸਬੁੱਕ ਮੁਤਾਬਕ ਮੈਸੇਂਜਰ ਰੂਮ ਕ੍ਰਿਏਟਰ ਯੂਜ਼ਰ ਆਪਣੇ ਰੂਮ ਨੂੰ ਪ੍ਰੋਫਾਈਲ, ਪੇਜ ਅਤੇ ਗਰੁੱਪ 'ਚ ਵੀ ਬ੍ਰਾਡਕਾਸਟ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਮੈਸੇਂਜਰ ਰੂਮ ਅਤੇ ਫੇਸਬੁੱਕ ਲਾਈਵ ਨੂੰ ਇਕੱਠੇ ਲਿਆ ਕੇ ਫੇਸਬੁੱਕ ਲੋਕਾਂ ਨੂੰ ਕੁਨੈਕਟ ਰਹਿਣ ਦੇ ਹੋਰ ਵੀ ਤਰੀਕੇ ਦੇ ਰਿਹਾ ਹੈ। 50 ਲੋਕਾਂ ਨਾਲ ਮੈਸੇਂਜਰ 'ਚ ਕੀਤੀ ਜਾ ਰਹੀ ਵੀਡੀਓ ਕਾਲਿੰਗ ਨੂੰ ਫੇਸਬੁੱਕ ਲਾਈਵ ਰਾਹੀਂ ਬ੍ਰਾਡਕਾਸਟ ਤਾਂ ਕੀਤਾ ਜਾ ਸਕੇਗਾ ਪਰ ਵਿਊਅਰਸ ਕੋਲ ਇਸ 'ਚ ਜੁੜਨ ਦਾ ਆਪਸ਼ਨ ਨਹੀਂ ਹੋਵੇਗਾ। ਇਥੇ ਉਹ ਸਿਰਫ ਲਾਈਵ ਦੇਖ ਸਕਦੇ ਹਨ ਅਤੇ ਲਾਈਵ ਕੁਮੈਂਟ ਕਰ ਸਕਦੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਯੂਜ਼ਰਸ ਫੇਸਬੁੱਕ ਵੱਲੋਂ ਮੈਸੇਂਜਰ ਰੂਮ 'ਚ ਐਡ ਕੀਤੇ ਗਏ ਇਸ ਫੀਚਰ ਨੂੰ ਕਿਵੇਂ ਲੈਂਦੇ ਹਨ ਕਿਉਂਕਿ ਇਹ ਫੀਚਰ ਅਜਿਹਾ ਹੈ ਜਿਸ ਨਾਲ ਸ਼ਾਇਦ ਲੋਕਾਂ ਨੂੰ ਆਪਣੀ ਨਿਊਜ਼ਿ ਫੀਡ 'ਚ ਜ਼ਿਆਦਾ ਵੀਡੀਓਜ਼ ਮਿਲਣ ਦੇ ਚਾਂਸੇਸ ਵਧਣਗੇ।


Karan Kumar

Content Editor

Related News