ਇਕ ਹੋਰ ਸ਼ਾਨਦਾਰ ਬਾਈਕ ਰਾਇਲ ਐਨਫੀਲਡ ਹੰਟਰ 350 ਦੇਵੇਗੀ ਦਸਤਕ

Saturday, Aug 07, 2021 - 12:23 PM (IST)

ਇਕ ਹੋਰ ਸ਼ਾਨਦਾਰ ਬਾਈਕ ਰਾਇਲ ਐਨਫੀਲਡ ਹੰਟਰ 350 ਦੇਵੇਗੀ ਦਸਤਕ

ਨਵੀਂ ਦਿੱਲੀ- ਭਾਰਤ ਵਿਚ 350 ਸੀਸੀ ਅਤੇ ਇਸ ਤੋਂ ਵੱਧ ਪਾਵਰਫੁਲ ਮੋਟਰਸਾਈਕਲ ਲਈ ਜਾਣੀ ਜਾਂਦੀ ਰਾਇਲ ਐਨਫੀਲਡ ਆਉਣ ਵਾਲੇ ਸਮੇਂ ਵਿਚ ਉਸ ਦੇ ਬਾਈਕ ਲਵਰਜ਼ ਨੂੰ ਹੈਰਾਨ ਕਰਨ ਵਾਲੀ ਹੈ। ਕੰਪਨੀ ਇਸ ਸਾਲ ਤੋਂ ਅਗਲੇ ਸਾਲ ਤੱਕ ਭਾਰਤ ਵਿਚ 4-5 ਨਵੀਆਂ ਮੋਟਰਸਾਈਕਲ ਲਾਂਚ ਕਰਨ ਜਾ ਰਹੀ ਹੈ, ਜਿਸ ਵਿਚ ਰਾਇਲ ਐਨਫੀਲਡ ਨਿਊ ਕਲਾਸਿਕ 350 ਦੇ ਨਾਲ ਰਾਇਲ ਐਨਫੀਲਡ ਹੰਟਰ 350 ਦਾ ਨਾਮ ਪਹਿਲਾਂ ਆ ਰਿਹਾ ਹੈ।

ਖ਼ਬਰਾਂ ਹਨ ਕਿ ਨਿਊ ਕਲਾਸਿਕ 350 ਨਵੀਂ ਲੁਕ ਤੇ ਫ਼ੀਚਰਜ਼ ਨਾਲ 31 ਅਗਸਤ ਨੂੰ ਲਾਂਚ ਹੋ ਸਕਦੀ ਹੈ। ਇਸ ਨੂੰ ਮੁੱਖ ਤੌਰ 'ਤੇ Meteor 350 ਦੇ ਇੰਜਣ ਤੇ ਚੈਸਿਸ ਨਾਲ ਪੇਸ਼ ਕੀਤਾ ਜਾਵੇਗਾ।

ਉੱਥੇ ਹੀ, ਰਾਇਲ ਐਨਫੀਲਡ ਦੀ ਆਰ. ਈ. ਹੰਟਰ 350 ਨੂੰ ਬੀਤੇ ਦਿਨੀਂ ਟੈਸਟਿੰਗ ਦੌਰਾਨ ਦੇਖਿਆ ਗਿਆ, ਜਿਸ ਵਿਚ ਇਸ ਦੀ ਪਿਛਲੀ ਤੇ ਮੋਹਰੀ ਦਿਖ ਦੀ ਝਲਕ ਦਿਸੀ ਹੈ। ਕੰਪਨੀ ਨੇ ਕੁਝ ਸਮੇਂ ਪਹਿਲਾਂ ਨਵੀਂ ਬਾਈਕ ਰਾਇਲ ਐਨਫੀਲਡ Meteor 350 ਨਾਲ ਹੀ ਰਾਇਲ ਐਨਫੀਲਡ ਕਾਂਟੀਨੈਂਟਲ ਜੀ. ਟੀ. 650 ਤੇ ਰਾਇਲ ਐਨਫੀਲਡ ਹਿਮਾਲਿਅਨ ਨੂੰ ਨਵੇਂ ਅਵਤਾਰ ਤੇ ਫ਼ੀਚਰਜ਼ ਨਾਲ ਲਾਂਚ ਕੀਤਾ ਜਾ ਸਕਦਾ ਹੈ। ਹੰਟਰ 350 ਦੀ ਲੀਕ ਹੋਈ ਫੋਟੋ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਰੈਟਰੋ ਸਟਾਈਲ ਸਰਕੂਲਰ ਹੈੱਡਲੈਂਪ, ਰਾਊਂਡ ਵਿਊ ਮਿਰਰ ਅਤੇ ਟੀਅਰ ਡ੍ਰਾਪ ਫਿਊਲ ਟੈਂਕ ਦੇਖਣ ਨੂੰ ਮਿਲਣਗੇ, ਜੋ ਜ਼ਿਆਦਾਤਰ ਰਾਇਲ ਐਨਫੀਲਡ ਮੋਟਰਸਾਈਕਲਾਂ ਵਿਚ ਦੇਖਣ ਨੂੰ ਮਿਲਦੇ ਹਨ। ਹਾਲਾਂਕਿ, ਹੰਟਰ ਦਾ ਡਿਜ਼ਾਇਨ ਕਾਫ਼ੀ ਵੱਖਰਾ ਹੈ। ਹੰਟਰ 350 ਆਪਣੇ ਲੁਕ ਤੇ ਡਿਜ਼ਾਇਨ ਦੀ ਵਜ੍ਹਾ ਨਾਲ ਫੀਮੇਲ ਬਾਈਕਰਜ਼ ਨੂੰ ਆਕਰਸ਼ਤ ਕਰ ਸਕਦੀ ਹੈ।


author

Sanjeev

Content Editor

Related News