ਬਜਾਜ ਨੇ ਭਾਰਤ ''ਚ ਲਾਂਚ ਕੀਤਾ Pulsar 220F
Tuesday, Dec 13, 2016 - 11:07 AM (IST)
.jpg)
ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਨੇ ਨਵੇਂ Pulsar 220F ਨੂੰ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 91,200 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਦੁਆਰਾ ਬਣਾਈ ਗਈ ਇਹ ਪਹਿਲੀ ਬਾਇਕ ਹੈ ਜੋ ਭਾਰਤ ਸਟੇਜ 4 ਐਮਿਸ਼ਨ ਕੰਪਲਾਐਂਟ ਦੇ ਤਹਿਤ ਪੇਸ਼ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ 200 ਸੀ. ਸੀ ਸੈਗਮੇਂਟ ''ਚ ਇਸ ਬਾਈਕ ਦੀ ਸਭ ਤੋਂ ਜ਼ਿਆਦਾ ਵਿਕਰੀ ਹੋਈ ਹੈ ਅਤੇ ਇਸ ਬਾਈਕ ਦੇ ਰਾਹੀਂ ਕੰਪਨੀ 200ਸੀ. ਸੀ ਸੈਗਮੇਂਟ ''ਚ ਆਪਣਾ ਨਾਮ ਬਰਕਰਾਰ ਰੱਖਣਾ ਚਾਹੁੰਦੀ ਹੈ।
Pulsar 220F ''ਚ 220cc, 4-ਸਿਲੈਂਡਰ , DTS-i, ਆਇਲ-ਕੂਲਡ, ਸਿੰਗਲ ਸਿਲੈਂਡਰ ਇੰਜਣ ਲਗਾ ਹੈ ਜੋ 8500 rpm ''ਤੇ 21 hp ਦੀ ਪਾਵਰ ਅਤੇ 7000 rpm ''ਤੇ 19 Nm ਦਾ ਟਾਰਕ ਜਨਰੇਟ ਕਰਦਾ ਹੈ । ਇਸ ਬਾਈਕ ਦੇ ਰਿਅਰ ''ਚ 230mm ਡਿਸਕ ਬ੍ਰੇਕ ਅਤੇ ਫ੍ਰੰਟ ''ਚ 260mm ਡਿਸਕ ਬ੍ਰੇਕ ਲੱਗੀਆਂ ਹਨ ਜੋ ਰਫਤਾਰ ''ਤੇ ਵੀ ਬਾਈਕ ਨੂੰ ਰੋਕਣ ''ਚ ਮਦਦ ਕਰਦੀਆਂ ਹਨ।