ਅਸੂਸ ਦੇ ਨਵੇਂ ਸਮਾਰਟਫੋਨ ''ਚ ਹੋਵੇਗਾ ਮਾਰਸ਼ਮੈਲੋ ਅਪਡੇਟ, ਦੇਖਣ ਨੂੰ ਮਿਲੀ ਇਕ ਝਲਕ

Wednesday, Jul 06, 2016 - 06:12 PM (IST)

ਅਸੂਸ ਦੇ ਨਵੇਂ ਸਮਾਰਟਫੋਨ ''ਚ ਹੋਵੇਗਾ ਮਾਰਸ਼ਮੈਲੋ ਅਪਡੇਟ, ਦੇਖਣ ਨੂੰ ਮਿਲੀ ਇਕ ਝਲਕ

ਜਲੰਧਰ- ਤਾਈਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਹਾਰਡਵੇਅਰ ਇਲੈਕਟ੍ਰਾਨਿਕਸ ਕੰਪਨੀ ਆਸੂਸ ਦਾ ਇਕ ਨਵਾਂ ਡਿਵਾਇਸ GFXBench ''ਤੇ ਵੇਖਿਆ ਗਿਆ ਹੈ। ਇਸ ਦਾ ਮਾਡਲ ਨੰਬਰ ਆਸੂਸ Z012 ਹੈ।  ਲਿਸਟਿੰਗ ਅਨੁਸਾਰ, ਇਸ ਫ਼ੋਨ ''ਚ 5.5-ਇੰਚ ਦੀ ਫੁੱਲ 84 ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਹ 1.4ghz-ਕੋਰ ਕੁਅਲਕਾਮ ਚਿਪਸੈੱਟ ਨਾਲ ਲੈਸ ਹੈ। ਇਸ ''ਚ ਐਡਰੇਨੋ 505 GPU ਵੀ ਮੌਜੂਦ ਹੈ। ਉਮੀਦ ਹੈ ਕਿ ਇਹ ਇਕ ਸਨੈਪਡ੍ਰੈਗਨ 430 ਜਾਂ ਸਨੈਪਡ੍ਰੈਗਨ 435 ਪ੍ਰੋਸੈਸਰ ਹੋ ਸਕਦਾ ਹੈ। ਇਸ ਤੋ ਇਲਾਵਾ ਇਸ ਫ਼ੋਨ ''ਚ 2GB ਦੀ ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਮੌਜੂਦ ਹੋ ਸਕਦੀ ਹੈ ਅਤੇ ਇਸ ਫ਼ੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ ਐਂਡ੍ਰਆਇਡ ਮਾਰਸ਼ਮੈਲੋ v6.0.1 ''ਤੇ ਆਧਾਰਿਤ ਹੋਵੇਗਾ। 

ਅਜਿਹੀ ਵੀ ਸੰਭਾਵਨਾ ਹੈ ਕਿ, ਇਹ ਫ਼ੋਨ ਜੈਨਫ਼ੋਨ 3 ਦਾ ਇਕ ਸਸਤਾ ਵਰਜਨ ਹੋ ਸਕਦਾ ਹੈ। ਅਜਿਹੀ ਵੀ ਖ਼ਬਰਾਂ ਹਨ ਕਿ, ਆਸੂਸ ਜਲਦ ਹੀ ਬਾਜ਼ਾਰ ''ਚ ਇਕ ਨਵਾਂ ਫਲੈਗਸ਼ਿਪ ਫ਼ੋਨ ਜ਼ੈਨਫ਼ੋਨ 3 ਡੀਲਕਸ ਪੇਸ਼ ਕਰ ਸਕਦਾ ਹੈ।


Related News