ਸਮਾਰਟਫੋਨਸ ਲਈ ਸਭ ਤੋਂ ਵੱਡਾ ਖਤਰਾ, ਕਿਸੇ ਵੀ ਸਮੇਂ ਹੈਕ ਹੋ ਸਕਦੇ ਹਨ ਇਹ 10 ਫੋਨ

10/07/2019 11:15:56 AM

ਗੈਜੇਟ ਡੈਸਕ– ਐਂਡ੍ਰਾਇਡ ਸਮਾਰਟਫੋਨਸ ਵਿਚ ਬਹੁਤ ਵੱਡੀ ਖਾਮੀ ਦਾ ਪਤਾ ਲਾਇਆ ਗਿਆ ਹੈ, ਜਿਸ ਰਾਹੀਂ ਹੈਕਰਸ ਤੁਹਾਡੇ ਸਮਾਰਟਫੋਨ 'ਤੇ ਪਕੜ ਬਣਾ ਸਕਦੇ ਹਨ। ਗੂਗਲ ਦੀ ਪ੍ਰਾਜੈਕਟ ਜ਼ੀਰੋ ਟੀਮ ਨੇ ਇਸ ਖਤਰੇ ਬਾਰੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 'ਚ ਐਂਡ੍ਰਇਡ ਜ਼ੀਰੋ-ਡੇਅ ਨਾਂ ਦੀ ਖਾਮੀ ਦਾ ਪਤਾ ਲਾਇਆ ਗਿਆ ਹੈ, ਜਿਸ ਰਾਹੀਂ ਹੈਕਰਸ ਯੂਜ਼ਰ ਦੇ ਸਮਾਰਟਫੋਨ 'ਤੇ ਪਕੜ ਬਣਾ ਕੇ ਉਸ ਨੂੰ ਆਪਣੇ ਹੱਥ ਵਿਚ ਲੈ ਸਕਦੇ ਹਨ। ਮੌਜੂਦਾ ਸਥਿਤੀ 'ਚ ਇਸ ਖਤਰੇ ਤੋਂ ਬਚਾਅ ਕਰ ਸਕਣਾ ਕਾਫੀ ਮੁਸ਼ਕਲ ਹੈ।

ਇਨ੍ਹਾਂ ਸਮਾਰਟਫੋਨਸ ਨੂੰ ਹੈ ਸਭ ਤੋਂ ਜ਼ਿਆਦਾ ਖਤਰਾ
ਗੂਗਲ ਦੀ ਪ੍ਰਾਜੈਕਟ ਜ਼ੀਰੋ ਟੀਮ ਨੇ ਬਲਾਗ ਪੋਸਟ ਕਰ ਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਡਿਵਾਈਸਿਜ਼ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਐਂਡ੍ਰਾਇਡ ਜ਼ੀਰੋ-ਡੇ ਨਾਂ ਦੀ ਇਸ ਖਾਮੀ ਤੋਂ ਖਤਰਾ ਹੈ। ਇਨ੍ਹਾਂ ਸਮਾਰਟਫੋਨ ਮਾਡਲਸ 'ਚ ਗੂਗਲ ਦਾ ਗੂਗਲ ਪਿਕਸਲ 1, ਗੂਗਲ ਪਿਕਸਲ 1 XL, ਗੂਗਲ ਪਿਕਸਲ 2, ਗੂਗਲ ਪਿਕਸਲ 2 XL, ਹੁਵਾਵੇਈ ਪੀ20, ਸ਼ਾਓਮੀ ਰੈੱਡਮੀ 5A, ਸ਼ਾਓਮੀ ਰੈੱਡਮੀ ਨੋਟ 5, ਸ਼ਾਓਮੀ A1, ਓਪੋ A3, ਮਾਟੋ Z3, ਆਰੀਓ ਓ. ਐੱਸ., 'ਤੇ ਕੰਮ ਕਰਨ ਵਾਲੇ ਐੱਲ.ਜੀ. ਸਮਾਰਟਫੋਨਸ, ਸੈਮਸੰਗ ਗਲੈਕਸੀ S7, ਸੈਮਸੰਗ ਗਲੈਕਸੀ S8 ਤੇ ਸੈਮਸੰਗ ਗਲੈਕਸੀ S9 ਸ਼ਾਮਲ ਹਨ।

PunjabKesari

ਕਿਵੇਂ ਹੁੰਦਾ ਹੈ ਇਹ ਅਟੈਕ
ਆਪ੍ਰੇਟਿੰਗ ਸਿਸਟਮ ਮੈਮੋਰੀ ਦੇ ਸੇਫ ਏਰੀਆ 'ਚ ਕਰਨਲ ਕੋਡ ਨੂੰ ਲੋਡ ਕੀਤਾ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਤਾਂ ਜੋ ਇਸ ਨੂੰ ਕਿਸੇ ਹੋਰ ਪ੍ਰੋਗਰਾਮ ਨਾਲ ਬਦਲਿਆ ਨਾ ਜਾ ਸਕੇ। ਕਰਨਲ ਕੋਡ ਸਿਸਟਮ ਹਾਰਡਵੇਅਰ ਨੂੰ ਸਾਫਟਵੇਅਰ ਐਪਲੀਕੇਸ਼ਨ ਨਾਲ ਜੋੜਨ ਦਾ ਕੰਮ ਕਰਦਾ ਹੈ। ਹੈਕਰਸ ਨੇ ਐਂਡ੍ਰਾਇਡ ਜ਼ੀਰੋ-ਡੇ ਰਾਹੀਂ ਇਸੇ ਕਰਨਲ ਕੋਡ 'ਤੇ ਅਟੈਕ ਕੀਤਾ ਹੈ ਤਾਂ ਜੋ ਉਹ ਬਿਨਾਂ ਕਿਸੇ ਸਮੱਸਿਆ ਦੇ ਯੂਜ਼ਰ ਦੇ ਪੂਰੇ ਸਮਾਰਟਫੋਨ ਤੱਕ ਪਹੁੰਚ ਬਣਾ ਸਕਣ।

PunjabKesari

ਇਕੋ ਵੇਲੇ ਕਈ ਸਮਾਰਟਫੋਨਸ ਨੂੰ ਕਰ ਸਕਦੇ ਹਨ ਪ੍ਰਭਾਵਿਤ
ਐਂਡ੍ਰਾਇਡ ਜ਼ੀਰੋ-ਡੇ ਨੂੰ ਇਸ ਲਈ ਜ਼ਿਆਦਾ ਖਤਰਨਾਕ ਕਿਹਾ ਜਾ ਰਿਹਾ ਹੈ ਕਿਉਂਕਿ ਵੱਖ-ਵੱਖ ਐਂਡ੍ਰਾਇਡ ਸਮਾਰਟਫੋਨਸ 'ਤੇ ਕੰਟਰੋਲ  ਹਾਸਲ ਕਰਨ ਲਈ ਇਸ ਨੂੰ ਕਸਟਮਾਈਜ਼ ਕਰਨ ਦੀ ਲੋੜ ਨਹੀਂ ਪੈਂਦੀ ਮਤਲਬ ਇਕ ਵਾਰ ਵਿਚ ਹੀ ਇਹ ਸਾਰੇ ਐਂਡ੍ਰਾਇਡ ਸਮਾਰਟ ਫੋਨਸ ਫਿਰ ਭਾਵੇਂ ਉਨ੍ਹਾਂ ਵਿਚ ਨਵਾਂ ਐਂਡ੍ਰਾਇਡ ਦਾ ਵਰਜ਼ਨ ਹੋਵੇ ਜਾਂ ਪੁਰਾਣਾ, ਉਨ੍ਹਾਂ ਨੂੰ ਸ਼ਿਕਾਰ ਬਣਾਉਂਦਾ ਹੈ।

PunjabKesari

ਅਟੈਕ ਪਿੱਛੇ ਇਸਰਾਈਲੀ ਕੰਪਨੀ ਦਾ ਹੱਥ ਹੋਣ ਦੀ ਸੰਭਾਵਨਾ
ਗੂਗਲ ਦੇ ਥਰੈੱਟ ਐਨਾਲਿਸਿਜ਼ ਗਰੁੱਪ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਬਾਹਰਲੀਆਂ ਪਾਰਟੀਆਂ ਐਂਡ੍ਰਾਇਡ ਜ਼ੀਰੋ-ਡੇ ਖਾਮੀ ਰਾਹੀਂ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਨੂੰ NSO ਗਰੁੱਪ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ NSO ਗਰੁੱਪ ਇਸਰਾਈਲ ਦੀ ਇਕ ਸਾਈਬਰ ਇੰਟੈਲੀਜੈਂਸ ਕੰਪਨੀ ਹੈ, ਜੋ ਇਸ ਤਰ੍ਹਾਂ ਦੇ ਖਤਰੇ ਡਿਵੈਲਪ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਵੇਚ ਦਿੰਦੀ ਹੈ। ਸਾਲ 2016 ਵਿਚ ਸਾਹਮਣੇ ਆਏ ਖਤਰਨਾਕ Pegasus ਸਪਾਈਵੇਅਰ ਨੂੰ ਵੀ NSO ਗਰੁੱਪ ਨੇ ਹੀ ਡਿਵੈਲਪ ਕੀਤਾ ਸੀ। ਇਹ ਮਾਲਵੇਅਰ ਐਂਡ੍ਰਾਇਡ ਤੇ ਆਈ. ਓ. ਐੱਸ. ਡਿਵਾਈਸਿਜ਼ ਨੂੰ ਜੇਲਬ੍ਰੇਕ ਕਰ ਕੇ ਉਨ੍ਹਾਂ ਦੀ ਪਹੁੰਚ ਹਾਸਲ ਕਰਨ ਵਿਚ ਹੈਕਰਸ ਦੀ ਮਦਦ ਕਰ ਰਿਹਾ ਸੀ।

PunjabKesari

ਡਿਵੈਲਪਰਸ ਨੂੰ ਦਿੱਤਾ ਗਿਆ 90 ਦਿਨਾਂ ਦਾ ਸਮਾਂ
ਐਂਡ੍ਰਾਇਡ ਜ਼ੀਰੋ-ਡੇ ਨਾਮ ਦੇ ਇਸ ਖਤਰੇ ਨੂੰ ਹੁਣ ਤਕ ਐਂਡ੍ਰਾਇਡ ਸਮਾਰਟਫੋਨਸ ਲਈ ਸਾਹਮਣੇ ਆਏ ਸਭ ਤੋਂ ਵੱਡੇ ਖਤਰੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਗੂਗਲ ਦੀ ਪ੍ਰਾਜੈਕਟ ਜ਼ੀਰੋ ਟੀਮ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਆਪਣੇ ਡਿਵੈਲਪਰਜ਼ ਨੂੰ 90 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਗੂਗਲ ਦੀ ਟੀਮ ਇਕ ਸਕਿਓਰਿਟੀ ਪੈਚ ਡਿਵੈਲਪ ਕਰੇਗੀ, ਜਿਸ ਨੂੰ ਸਭ ਤੋਂ ਪਹਿਲਾਂ ਗੂਗਲ ਸਮਾਰਟਫੋਨਸ ਲਈ ਰੋਲਆਊਟ ਕੀਤਾ ਜਾਵੇਗਾ। ਹੋਰ ਕੰਪਨੀਆਂ ਦੇ ਸਮਾਰਟਫੋਨਸ 'ਤੇ ਇਹ ਸਕਿਓਰਿਟੀ ਪੈਚ ਕਦੋਂ ਮਿਲੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।  


Related News