Royal Enfield ਨੇ ਲਾਂਚ ਕੀਤਾ ਸਸਤਾ Bullet, ਜਾਣੋ ਕੀਮਤ

Saturday, Aug 10, 2019 - 12:04 PM (IST)

Royal Enfield ਨੇ ਲਾਂਚ ਕੀਤਾ ਸਸਤਾ Bullet, ਜਾਣੋ ਕੀਮਤ

ਆਟੋ ਡੈਸਕ– ਰਾਇਲ ਐਨਫੀਲਡ ਨੇ ਆਪਣ ਹੁਣ ਤਕ ਦਾ ਸਭ ਤੋਂ ਸਸਤਾ ਮੋਟਰਸਾਈਕਲ Bullet 350 ਅਤੇ Bullet 350 ES ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੀ ਕੀਮਤ 1.12 ਲੱਖ ਰੁਪਏ ਅਤੇ 1.27 ਲੱਖਰੁਪਏ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਨਵੇਂ ਮੋਟਰਸਾਈਕਲ ਕਰੀਬ 9 ਹਜ਼ਾਰ ਰੁਪਏ ਸਸਤੇ ਹਨ। ਸਟੈਂਡਰਡ ਰਾਇਲ ਐਨਫੀਲਡ ਬੁਲੇਟ 350 ਦੀ ਕੀਮਤ 1.21 ਲੱਖ ਰੁਪਏ ਅਤੇ ਸਟੈਂਡਰਲ ਬੁਲੇਟ 350 ਈ.ਐੱਸ. ਦੀ ਕੀਮਤ 1.36 ਲੱਖ ਰੁਪਏ ਹੈ। ਬੁਲੇਟ 350 ਦਾ ਸਟੈਂਡਰਡ ਮਾਡਲ ਸਿਰਫ ਬਲੈਕ ਕਲਰ ’ਚ ਆਉਂਦਾ ਹੈ, ਜਦੋਂਕਿ ਘੱਟ ਕੀਮਤ ਵਾਲੇ ਮਾਡਲ ਤਿੰਨ ਰੰਗਾਂ- ਸਿਲਵਰ, ਸਫਾਇਰ ਬਲਿਊ ਅਤੇ ਆਨੀਕਸ ਬਲੈਕ) ’ਚ ਉਪਲੱਬਧ ਹਨ। ਨਵਾਂ ਬੁਲੇਟ 350 ਈ.ਐੱਸ. ਜੈੱਟ ਬਲੈਕ, ਰੀਗਲ ਰੈੱਡ ਅਤੇ ਰਾਇਲ ਬਲਿਊ ਕਲਰ ’ਚ ਆਉਂਦਾ ਹੈ। ਉਥੇ ਹੀ ਸਟੈਂਡਰਡ 350 ਈ.ਐੱਸ. ਪਹਿਲਾਂ ਮਰੂਨ ਅਤੇ ਸਿਲਵਰ ਕਲਰ ’ਚ ਆਉਂਦਾ ਸੀ। 

PunjabKesari

ਨਵੇਂ ਅਤੇ ਪੁਰਾਣੇ ਬੁਲੇਟ ’ਚ ਕੀ ਹੈ ਫਰਕ
ਬੁਲੇਟ ਦੇ ਦੋਵਾਂ ਵੇਰੀਐਂਟ (ਨਵਾਂ ਅਤੇ ਸਟੈਂਡਰਡ) ’ਚ ਸਿਰਫ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਸਟੈਂਡਰਡ ਬੁਲੇਟ ’ਚ ਜਿਨ੍ਹਾਂ ਥਾਵਾਂ ’ਤੇ ਕ੍ਰੋਮ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਥਾਵਾਂ ’ਤੇ ਨਵੀਂ ਬਾਈਕ ’ਚ ਕ੍ਰੋਮ ਹਟਾ ਕੇ ਬਲੈਕ ਫਿਨਿਸ਼ ਦਿੱਤੀ ਗਈ ਹੈ। ਨਵੇਂ 350 ਈ.ਐੱਸ. ਦੇ ਇੰਜਣ ਬਲਾਕ ਅਤੇ ਫ੍ਰੈਂਕ ਕੇਸ ’ਤੇ ਬਲੈਕ ਫਿਨਿਸ਼ ਹੈ। ਉਥੇ ਹੀ ਨਵੇਂ ਬੁਲਟੇ 350 ਦੇ ਇੰਜਣ ਅਤੇ ਫ੍ਰੈਂਕ ਕੇਸ ’ਤੇ ਸਿਲਵਰ ਫਿਨਿਸ਼ ਦਿੱਤੀ ਗਈ ਹੈ। 

PunjabKesari

ਇਸ ਤੋਂ ਇਲਾਵਾ ਦੂਜਾ ਵੱਡਾ ਬਦਲਾਅ ਨਵੇਂ 350 ਦੇ ਲੋਗੋ ’ਚ ਦੇਖਣ ਨੂੰ ਮਿਲਿਆ ਹੈ। ਨਵੇਂ 350 ਦੇ ਫਿਊਲ ਟੈਂਕ ’ਤੇ ਰਾਇਲ ਐਨਫੀਲਡ ਦਾ ਆਮ ਲੋਗੋ ਦਿੱਤਾ ਗਿਆ ਹੈ, ਜੋ ਸਟੈਂਡਰਡ ਬੁਲੇਟ 350 ਤੋਂ ਬਿਲਕੁਲ ਅਲੱਗ ਹੈ। ਨਵੇਂ 350 ਈ.ਐੱਸ. ਦੇ ਫਿਊਲ ਟੈਂਕ ਦਾ ਲੋਗੋ ਸਟੈਂਡਰਡ 350 ਈ.ਐੱਸ. ਵਰਗਾ ਹੀ ਹੈ, ਯਾਨੀ ਇਸ ਵਿਚ ਕੋਈ ਬਦਲਾਅ ਨਹੀਂ ਹੋਇਆ। 

ਇੰਜਣ
ਬੁਲੇਟ ਦੇ ਦੋਵਾਂ ਵੇਰੀਐਂਟ ’ਚ ਮਕੈਨਿਕਲੀ ਕੋਈ ਬਦਲਾਅ ਨਹੀਂ ਹੋਇਆ। ਇਨ੍ਹਾਂ ’ਚ ਸਟੈਂਡਰਡ ਬੁਲੇਟ ’ਚ ਦਿੱਤਾ ਗਿਆ 346cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਹੈ, ਜੋ 19,8hp ਦੀ ਪਾਵਰ ਅਤੇ 28Nm ਦਾ ਟਾਰਕ ਪੈਦਾ ਕਰਦਾ ਹੈ। 


Related News