ਨਵੇਂ ਅਵਤਾਰ ’ਚ ਆਈ Bajaj Pulsar 150 Classic, ਜਾਣੋ ਖੂਬੀਆਂ

Tuesday, Nov 20, 2018 - 04:28 PM (IST)

ਨਵੇਂ ਅਵਤਾਰ ’ਚ ਆਈ Bajaj Pulsar 150 Classic, ਜਾਣੋ ਖੂਬੀਆਂ

ਆਟੋ ਡੈਸਕ– ਬਜਾਜ ਪਲਸਰ ਭਾਰਤ ’ਚ ਬੇਹੱਦ ਪ੍ਰਸਿੱਧ ਬਾਈਕ ਹੈ। ਇਸ ਪ੍ਰਸਿੱਧੀ ਨੂੰ ਦੇਖਦੇ ਹੋਏ ਕੰਪਨੀ ਨੇ Bajaj Pulsar 150 Classic ਨੂੰ ਨਵੇਂ ਅਵਤਾਰ ’ਚ ਪੇਸ਼ ਕੀਤਾ ਹੈ। ਹੁਣ ਤਕ ਸਿਰਫ ਫੁੱਲ ਬਲੈਕ ਕਲਰ ’ਚ ਉਪਲੱਬਧ ਪਲਸਰ 150 ਕਲਾਸਿਕ ਹੁਣ ਦੇ ਨਵੇਂ ਰੰਗਾਂ ’ਚ ਉਪਲੱਬਧ ਹੋਵੇਗੀ। ਇਸ ਵਿਚ ਰੈੱਡ ਹਾਈਲਾਈਟਸ ਦੇ ਨਾਲ ਬਲੈਕ ਕਲਰ ਅਤੇ ਸਿਲਵਰ ਹਾਈਲਾਈਟਸ ਦੇ ਨਾਲ ਬਲੈਕ ਕਲਰ ਸ਼ਾਮਲ ਹੈ। 

PunjabKesari

ਕੰਪਨੀ ਨੇ ਨਵੇਂ ਰੰਗਾਂ ’ਚ ਉਤਾਰੀ ਗਈ ਪਲਸਰ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ। ਦਿੱਲੀ ’ਚ ਇਸ ਦੀ ਐਕਸ-ਸ਼ੋਅਰੂਮ ਕੀਮਤ 64,998 ਰੁਪਏ ਹੈ। ਬਜਾਜ ਪਲਸਰ 150 ਕਲਾਸਿਕ ਨੂੰ ਜੂਨ 2018 ’ਚ ਲਾਂਚ ਕੀਤਾ ਗਿਆ ਸੀ। ਨਵੇਂ ਰੰਗਾਂ ’ਚ ਇਸ ਬਾਈਕ ਦੇ ਹੈੱਡਲਾਈਟ ਕਲੱਸਟਰ, ਬੈਜ, ਗ੍ਰੈਬ ਹੈਂਡਲ, ਰਿਮ ਟੇਪ ਅਤੇ ਸਾਈਡ ਪੈਨਲ ਦੇ ਫਾਕਸ ਵੈਂਟਸ ’ਤੇ ਰੈੱਡ ਜਾਂ ਸਿਲਵਰ ਹਾਈਲਾਈਟਸ ਦੇਖਣ ਨੂੰ ਮਿਲੇਗੀ। 

PunjabKesari

ਰੈੱਡ ਹਾਈਲਾਈਟਸ ਵਰਜਨ ’ਚ ਸੀਟ ਦੀ ਸਟਿਚਿੰਗ ਵੀ ਰੈੱਡ ਕਲਰ ’ਚ ਕੀਤੀ ਗਈ ਹੈ। ਸਿਲਵਰ ਹਾਈਲਾਈਟਸ ਵਰਜਨ ਪਲਸਰ ’ਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਸਕਦਾ ਹੈ। ਬਜਾਜ ਦੀ ਵੈੱਬਸਾਈਟ ’ਤੇ ਅਜੇ ਨਵੀਂ ਪਲਸਰ 150 ਕਲਾਸਿਕ ਨੂੰ ਅਪਡੇਟ ਨਹੀਂ ਕੀਤਾ ਗਿਆ ਪਰ ਡੀਲਰਸ਼ਿੱਪ ’ਤੇ ਇਹ ਬਾਈਕ ਪਹੁੰਚਣ ਲੱਗੀ ਹੈ। ਲੀਕ ਹੋਈਆਂ ਤਸਵੀਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। 

PunjabKesari

ਨਵੇਂ ਰੰਗਾਂ ਵਾਲੀ ਪਲਸਰ ’ਚ ਤਕਨੀਕੀ ਰੂਪ ਨਾਲ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਿਚ 149cc, ਏਅਰ ਕੂਲਡ, ਸਿੰਗਲ-ਸਿਲੰਡਰ ਇੰਜਣ ਹੈ। ਇਹ ਇੰਜਣ 8000rpm ’ਤੇ 14PS ਦੀ ਪਾਵਰ ਅਤੇ 6000rpm ’ਤੇ 13.4Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬ੍ਰੇਕਿੰਗ ਲਈ ਇਸ ਵਿਚ 240mm ਫਰੰਟ ਡਿਸਕ ਅਤੇ 130mm ਰੀਅਰ ਡਰੰਮ ਬ੍ਰੇਕ ਹੈ।


Related News