ਐਪਲ ਦੇ ਨਵੇਂ ਆਈਪੈਡ ''ਚ ਨਹੀਂ ਹੋਵੇਗਾ ਹੋਮ ਬਟਨ : ਰਿਪੋਰਟ

Tuesday, Nov 29, 2016 - 02:52 PM (IST)

ਐਪਲ ਦੇ ਨਵੇਂ ਆਈਪੈਡ ''ਚ ਨਹੀਂ ਹੋਵੇਗਾ ਹੋਮ ਬਟਨ : ਰਿਪੋਰਟ
ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਸਤੰਬਰ ''ਚ ਆਪਣੇ ਨਵੇਂ ਆਈਫੋਨ 7 ਅਤੇ 7 ਪਲੱਸ ਨੂੰ ਲਾਂਚ ਕੀਤਾ ਸੀ। ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਐਪਲ ਆਪਣੇ ਨਵੇਂ ਆਈਪੈਡ ''ਤੇ ਕੰਮ ਕਰ ਰਹੀ ਹੈ। ਅਫਵਾਹਾਂ ਇਹ ਵੀ ਹਨ ਕਿ ਐਪਲ ਦਾ ਇਹ ਨਵਾਂ ਟੈਬਲੇਟ ਸਕਰੀਨ ਦੀ ਤੁਲਨਾ ''ਚ ਆਈਪੈਡ ਪ੍ਰੋ 9.7 ਨਾਲੋਂ ਵੱਡਾ ਹੋਵੇਗਾ। 
ਨਵੀਂ ਰਿਪੋਰਟ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ। 10.9-ਇੰਚ ਦੀ ਸਕਰੀਨ ਵਾਲਾ ਆਈਪੈਡ ਐਪਲ ਦਾ ਪਹਿਲਾ ਅਜਿਹਾ ਡਿਵਾਈਸ ਹੋਵੇਗਾ ਜਿਸ ਵਿਚ ਹੋਮ ਬਟਨ ਨਹੀਂ ਹੋਵੇਗਾ। ਫਿਲਹਾਲ ਇਸ ਬਾਰੇ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਕਿਸ ਤਰ੍ਹਾਂ ਕੰਮ ਕਰੇਗਾ ਅਤੇ ਕੰਪਨੀ ਹੋਮ ਬਟਨ ਦੀ ਥਾਂ ਕਿਹੜੀ ਨਵੀਂ ਤਕਨੀਕ ਦੀ ਵਰਤੋਂ ਕਰ ਸਕਦੀ ਹੈ। 
ਇਸ ਟੈਬਲੇਟ ''ਚ ਵੱਡੀ ਸਕਰੀਨ ਦਿੱਤੀ ਗਈ ਹੈ ਜਿਸ ਵਿਚ ਸਭ ਤੋਂ ਉੱਪਰ ਫੇਸਟਾਈਮ ਕੈਮਰੇ ਦਿਖਾਈ ਦੇਵੇਗਾ। ਇਹ ਟੈਬਲੇਟ 7.5mm ਮੋਟਾ ਹੋ ਸਕਦਾ ਹੈ। ਕੰਪਨੀ ਇਸ ਟੈਬਲੇਟ ਨੂੰ 2017 ਦੀ ਸ਼ੁਰੂਆਤ ''ਚ ਇਕ ਸਪੈਸ਼ਲ ਇਵੈਂਟ ਦੌਰਾਨ ਪੇਸ਼ ਕਰ ਸਕਦੀ ਹੈ।

Related News