ਇਸ ਸਾਲ ਲਾਂਚ ਹੋਵੇਗਾ ਆਈਫੋਨ ਐਕਸ ਦਾ ਸਸਤਾ ਮਾਡਲ

03/22/2018 1:20:39 PM

ਜਲੰਧਰ- ਹਰ ਸਾਲ ਦੀ ਤਰ੍ਹਾਂ ਇਸ ਸਾਲ (2018) ਵੀ ਐਪਲ ਆਪਣੇ ਨਵੇਂ ਆਈਫੋਨ ਦੀ ਲਾਂਚਿੰਗ ਲਈ ਤਿਆਰ ਹੈ। ਇਸ ਦੌਰਾਨ ਹੀ ਖਬਰ ਸਾਹਮਣੇ ਆਈ ਹੈ ਕਿ ਇਸ ਸਾਲ ਕੰਪਨੀ 5.85-ਇੰਚ ਓ.ਐੱਲ.ਈ.ਡੀ. ਡਿਸਪਲੇਅ ਦੇ ਨਾਲ ਆਈਫੋਨ ਐਕਸ ਦਾ ਨਵਾਂ ਮਾਡਲ ਬਾਜ਼ਾਰ 'ਚ ਉਤਾਰੇਗੀ ਜਿਸ ਦੀ ਕੀਮਤ ਓਰਿਜਨਲ ਆਈਫੋਨ ਐਕਸ ਤੋਂ ਘੱਟ ਹੋਵੇਗੀ ਮਤਲਬ ਕਿ ਜੇਕਰ ਤੁਸੀਂ ਜ਼ਿਆਦਾ ਤੁਸੀਂ ਜ਼ਿਆਦਾ ਕੀਮਤ ਹੋਣ ਕਾਰਨ ਆਈਫੋਨ ਐਕਸ ਨਹੀਂ ਖਰੀਦ ਪਾ ਰਹੇ ਤਾਂ ਇਹ ਖਬਰ ਤੁਹਾਡੇ ਲਈ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਐਪਲ ਸਾਲ 2018 'ਚ ਤਿੰਨ ਆਈਫੋਨ ਬਾਜ਼ਾਰ 'ਚ ਪੇਸ਼ ਕਰੇਗੀ ਜਿਨ੍ਹਾਂ 'ਚੋਂ 5.8-ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਅਤੇ 6.5-ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਵਾਲੇ ਆਈਫੋਨ ਸ਼ਾਮਿਲ ਹੋਣਗੇ। ਉਥੇ ਹੀ ਇਕ ਆਈਪੋਨ 6.1-ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਵਾਲਾ ਵੀ ਹੋਵੇਗਾ। ਕਿਹਾ ਜਾ ਰਿਹਾ ਹੈ ਕਿ 6.5-ਇੰਚ ਦੀ ਡਿਸਪਲੇਅ ਵਾਲੇ ਫੋਨ ਨੂੰ ਕੰਪਨੀ ਆਈਫੋਨ ਐਕਸ ਪਲੱਸ ਦੇ ਨਾਂ ਨਾਲ ਲਾਂਚ ਕਰੇਗੀ। 
Digitimes ਖੋਜ ਐਨਾਲਿਸਟ Luke Lin ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ 5.85-ਇੰਚ ਡਿਸਪਲੇਅ ਵਾਲੇ ਆਈਫੋਨ ਦੀ ਕੀਮਤ ਓਰਿਜਨਲ ਤੋਂ 10 ਫੀਸਦੀ ਘੱਟ ਹੋਵੇਗੀ। ਉਥੇ ਹੀ 6.1-ਇੰਚ ਵਾਲੇ ਆਈਫੋਨ ਨੂੰ ਘੱਟ ਕੀਮਤ 'ਚ ਵੇਚਿਆ ਜਾਵੇਗਾ। ਨਾਲ ਹੀ ਤਿੰਨਾਂ ਆਈਫੋਨਸ 'ਚ ਫੇਸ ਆਈ.ਡੀ. ਫੀਚਰ ਮਿਲੇਗਾ ਅਤੇ ਉਨ੍ਹਾਂ 'ਚ ਐੱਜ-ਟੂ-ਐੱਜ (ਘੱਟ ਬੇਜ਼ਲ) ਡਿਸਪਲੇਅ ਵੀ ਮਿਲੇਗੀ। ਤਿੰਨਾਂ ਆਈਫੋਨਸ 'ਚ ਟਰੂ-ਡੈੱਫਥ ਕੈਮਰਾ ਅਤੇ ਕੰਪਨੀ ਦਾ ਲੇਟੈਸਟ ਏ 12 ਪ੍ਰੋਸੈਸਰ ਮਿਲੇਗਾ। ਖਾਸ ਗੱਲ ਇਹ ਹੈ ਕਿ ਐਪਲ ਇਸ ਵਾਰ ਡਿਊਲ ਸਿਮ ਸਪੋਰਟ ਦੇ ਨਾਲ ਆਈਫੋਨ ਪੇਸ਼ ਕਰੇਗੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੰਪਨੀ ਡਿਊਲ ਸਿਮ ਵਾਲੇ ਆਈਫੋਨ ਲਾਂਚ ਕਰੇਗੀ।


Related News