Netflix ਨੇ ਭਾਰਤ ’ਚ ਪੇਸ਼ ਕੀਤਾ 199 ਰੁਪਏ ਵਾਲਾ ਸਭ ਤੋਂ ਸਸਤਾ ਪਲਾਨ

07/24/2019 3:06:27 PM

ਗੈਜੇਟ ਡੈਸਕ– ਮਸ਼ਹੂਲ ਵੀਡੀਓ ਸਟਰੀਮਿੰਗ ਪਲੇਟਫਾਰਮ ਨੈੱਟਫਲਿਕਸ ਆਪਣੇ ਗਾਹਕਾਂ ਲਈ ਸਸਤਾ ਆਫਰ ਲੈ ਕੇ ਆਈ ਹੈ। ਕੰਪਨੀ ਨੇ ਗਾਹਕਾਂ ਲਈ ‘ਗੋਅ ਮੋਬਾਇਲ’ ਪਲਾਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 199 ਰੁਪਏ ਹੈ। ਇਸ ਪਲਾਨ ’ਚ ਗਾਹਕਾਂ ਨੂੰ ਸਿਰਫ ਐੱਸ.ਡੀ. ਕੁਆਲਿਟੀ ਮਿਲੇਗੀ। ਨਾਲ ਹੀ ਗਾਹਕ ਸਿਰਫ ਇਕ ਸਕਰੀਨ ’ਚ ਹੀ ਇਸ ਪਲਾਨ ਦਾ ਇਸਤੇਮਾਲ ਕਰ ਸਕਣਗੇ। ਇਸ ਪਲਾਨ ’ਚ ਗਾਹਕਾਂ ਨੂੰ ਸਿਰਫ ਇਕ ਮਹੀਨੇ ਦੀ ਹੀ ਮਿਆਦ ਮਿਲੇਗੀ। 

ਨੈੱਟਫਲਿਕਸ ਦਾ 199 ਰੁਪਏ ਦਾ ਪਲਾਨ
ਕੰਪਨੀ ਨੇ ਇਸ ਨਵੇਂ ਪਲਾਨ ਦਾ ਨਾਂ ਗੋਅ ਮੋਬਾਇਲ ਰੱਖਿਆ ਹੈ ਯਾਨੀ ਇਸ ਪਲਾਨ ਨੂੰ ਸਿਰਫ ਇਕ ਸਕਰੀਨ ’ਚ ਸਮਾਰਟਫੋਨਜ਼ ’ਚ ਹੀ ਇਸਤੇਮਾਲ ਕੀਤਾ ਜਾ ਸਕੇਗਾ। ਕੰਪਨੀ ਪਿਛਲੇ ਕੁਝ ਦਿਨਾਂ ਤੋਂ ਭਾਰਤ ’ਚ 250 ਰੁਪਏ ਵਾਲੇ ਪਲਾਨ ਦੀ ਟੈਸਟਿੰਗ ਸਮਾਰਟਫੋਨਜ਼ ਲਈ ਕਰ ਰਹੀ ਸੀ। ਹਾਲਾਂਕਿ ਟੈਸਟਿੰਗ ਦੌਰਾਨ ਪਲਾਨ ਦੀ ਕੀਮਤ 250 ਰੁਪਏ ਰੱਖੀ ਗਈ ਹੈ। 199 ਰੁਪਏ ਵਾਲੇ ਨਵੇਂ ਪਲਾਨ ਨੂੰ ਇਸਤੇਮਾਲ ਕਰਦੇ ਸਮੇਂ ਟੀਵੀ ’ਚ ਕਾਸਟ ਨਹੀਂ ਕੀਤਾ ਜਾ ਸਕਦਾ।


Related News