ਨਾਸਾ ਇਸ ਉਪਗ੍ਰਹਿ ਦੇ ਸਮੁੰਦਰ ''ਚ ਭੇਜਣਾ ਚਾਹੁੰਦੀ ਹੈ ਇਕ ਪਣਡੁੱਬੀ
Sunday, Aug 28, 2016 - 11:46 AM (IST)

ਜਲੰਧਰ- ਸ਼ਨੀ ਦਾ ਉਪਗ੍ਰਹਿ ਟਾਇਟਨ ਬਾਹਰੀ ਸੌਲਰ ਸਿਸਟਮ ਇਸ ਮਾਮਲੇ ''ਚ ਥੋੜਾ ਵੱਖਰਾ ਹੈ ਕਿ ਧਰਤੀ ਦੇ ਬਾਹਰ ਇਹ ਇਕੱਲਾ ਇਕ ਅਜਿਹਾ ਉਪਗ੍ਰਹਿ ਹੈ ਜਿਸ ਦੀ ਸਤ੍ਹਾ ''ਤੇ ਤਰਲ ਝੀਲਾਂ ਅਤੇ ਸਮੁੰਦਰ ਹਨ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਟਾਇਟਨ ਦੇ ਸਭ ਤੋਂ ਵੱਡੇ ਸਮੁੰਦਰ ਕ੍ਰੈਕੇਨ ਮਾਰ ਦੀ ਗਹਿਰਾਈ ''ਚ ਇਕ ਪਣਡੁੱਬੀ ਭੇਜਣ ਦੀ ਯੋਜਨਾ ਬਣਾਈ ਗਈ ਹੈ । ਇਨਵਰਸ ਡਾਟ ਕਾਮ ਨੇ ਖਬਰ ਦਿੱਤੀ ਹੈ ਕਿ ਨਾਸਾ ਕ੍ਰੈਕੇਨ ਮਾਰੇ ਦੀ ਗਹਿਰਾਈ ''ਚ ਇਕ ਪਣਡੁੱਬੀ ਭੇਜਣ ''ਤੇ ਕੰਮ ਕਰ ਰਿਹਾ ਹੈ। ਹਾਲਾਂਕਿ, ਟਾਇਟਨ ਦੇ ਜੋ ਸਮੁੰਦਰ ਹਨ ਉਹ ਧਰਤੀ ਦੇ ਸਮੁੰਦਰਾਂ ਦੀ ਤਰ੍ਹਾਂ ਪਾਣੀ ਨਾਲ ਨਹੀਂ, ਸਗੋਂ ਹਾਇਡ੍ਰੋਕਾਰਬਨ ਨਾਲ ਬਣੇ ਹੈ । ਨਾਸਾ ਦੇ ਟਾਇਟਨ ''ਤੇ ਜਾਣ ਦੇ ਕਈ ਕਾਰਨ ਹਨ ਜਿਨ੍ਹਾਂ ''ਚੋਂ ਪਹਿਲਾ ਤਾਂ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਟਾਇਟਨ ''ਤੇ ਹਾਇਡ੍ਰੋਕਾਰਬਨ ''ਤੇ ਆਧਾਰਿਤ ਜੀਵਨ ਸੰਭਵ ਹੈ ਜਾਂ ਨਹੀਂ?
ਇਹ ਗੱਲ ਨਾਸਾ ਦੇ ਕਰਾਓਜੈਨਿਕਸ ਇੰਜੀਨੀਅਰ ਜੇਸਨ ਹਾਰਟਵਿਗ ਨੇ ਇਸ ਹਫਤੇ ਉੱਤਰੀ ਕਾਰੋਲਿਨਾ ਦੇ ਰੈਲੀ ''ਚ ਆਯੋਜਿਤ ਨਾਸਾ ਦੇ ਇਨੋਵੇਟਿਵ ਅਡਵਾਂਸਡ ਕੰਸੈਪਟਸ ਸਿੰਪੋਜ਼ਿਅਮ ''ਚ ਕਹੀ ਸੀ। ਦੂਜਾ ਕਾਰਨ ਇਹ ਹੈ ਕਿ ਇਹ ਬਹੁਤ ਜ਼ਿਆਦਾ ਠੰਡ ਅਤੇ ਤਰਲ ਮੀਥੇਨ ਦੇ ਸਮੁਦਰਾਂ ਨੂੰ ਛੱਡ ਕੇ ਕੀ ਬੱਦਲਾਂ ਅਤੇ ਵਾਤਾਵਰਣ ਦੇ ਮਾਮਲੇ ''ਚ ਟਾਇਟਨ ਧਰਤੀ ਨਾਲ ਮਿਲਦਾ-ਜੁਲਦਾ ਹੈ ਜਾਂ ਨਹੀਂ?
ਰਿਪੋਰਟ ''ਚ ਕਿਹਾ ਗਿਆ ਹੈ ਕਿ ਮੀਥੇਨ ਦੇ ਸਮੁੰਦਰ ''ਚ ਇਸ ਦੇ ਸੁਰਾਗ ਲੁਕੇ ਹੋ ਸਕਦੇ ਹਨ ਕਿ ਜੀਵਨ ਸੰਭਵ ਕਰਨ ਨੂੰ ਲੈ ਕੇ ਕੁੱਝ ਵੱਖਰੀ ਤਰ੍ਹਾਂ ਦੇ ਪਰਗ੍ਰਹੀ ਸੂਖਮ ਜੀਵ ਕਿਸ ਤਰ੍ਹਾਂ ਵਿਕਸਿਤ ਹੋ ਸਕਦੇ ਹਨ ।
ਮੀਥੇਨ ਦੇ ਸਮੁੰਦਰ ''ਚ ਗੋਤਾ ਲਗਾਉਣ ਵਾਲੀ ਪਣਡੁੱਬੀ ''ਚ ਸਮੁੰਦਰ ਦੀ ਰਾਸਾਇਣਿਕ ਸੰਰਚਨਾ, ਪ੍ਰਵਾਹ, ਜਵਾਰ ਅਤੇ ਸਮੁੰਦਰ ਤਲ ਦੀ ਬਣਾਵਟ ਨੂੰ ਪਰਖਣ ਲਈ ਸਮੱਗਰੀ ਵੀ ਲਗਾਈ ਜਾਵੇਗੀ ।
ਨਾਸਾ ਨੇ ਇਸ ਨੂੰ ਭੇਜਣ ਲਈ ਸਾਲ 2038 ਨੂੰ ਚੁਣਿਆ ਹੈ। ਨਾਸਾ ਨੇ ਇਸ ਤੋਂ ਪਹਿਲਾਂ ਇਕ ਬਿਆਨ ''ਚ ਕਿਹਾ ਸੀ ਕਿ ਲਗਭਗ 300 ਮੀਟਰ ਡੂੰਘਾ ਅਤੇ ਲਗਭਗ ਇਕ ਹਜ਼ਾਰ ਕਿਲੋਮੀਟਰ ''ਚ ਫੈਲਿਆ ਕ੍ਰੈਕੇਨ ਮਾਰੇ ਗਰਿਹਾਂ ਦੀ ਇਕ ਬੇਮਿਸਾਲ ਜਾਂਚ-ਪੜਤਾਤ ਅਭਿਆਨ ਦੇ ਮੌਕੇ ਦਾ ਨੁਮਾਇੰਦਗੀ ਕਰਦਾ ਹੈ ।