ਨਾਸਾ ਨੇ ਰਿਲੀਜ਼ ਕੀਤੀ ਰਾਕੇਟ ਬੂਸਟਰ ਟੈਸਟ ਦੀ Slow-Motion ਵੀਡੀਓ
Monday, Aug 08, 2016 - 04:10 PM (IST)
ਜਲੰਧਰ : ਯੂ. ਐੱਸ. ਸਪੇਸ ਏਜੰਸੀ ਨਾਸਾ ਨੇ ਇਕ ਵੀਡੀਓ ਆਪਣੇ ਯੂਟਿਊਬ ਦੇ ਆਫਿਸ਼ੀਅਲ ਚੈਨਲ ''ਤੇ ਪੋਸਟ ਕੀਤੀ ਹੈ, ਜਿਸ ''ਚ ਨਾਸਾ ਵੱਲੋਂ ਟੈਸਟ ਕੀਤੀ ਜਾ ਰਹੀ ਰਾਕੇਟ ਮੋਟਰ ਨੂੰ ਇਕ ਸਲੋਅ ਮੋਸ਼ਨ ਇਨੋਵੇਟਿਵ ਕੈਮਰੇ ''ਚ ਰਿਕਾਰਡ ਕੀਤਾ ਗਿਆ ਹੈ। ਇਹ ਉਸੇ ਐਕਸਪੈਰੀਮੈਂਟ ਦੀ ਵੀਡੀਓ ਹੈ ਜੋ 28 ਜੂਨ ਨੂੰ ਆਰਬਿਟਲ ਏ. ਟੀ. ਕੇ. ਕੰਪਨੀ ਵੱਲੋਂ ਕੀਤਾ ਗਿਆ ਸੀ। ਇਸ ਟੈਸਟ ''ਚ ਦੱਸਿਆ ਗਿਆ ਕਿ ਸਾਲਿਡ ਰਾਰੇਟ ਬੂਸਟਰ ਦੀ ਵਰਤੋਂ ਕਰ ਕੇ ਨਾਸਾ ਸਪੇਸ ਲਾਂਚ ਸਿਸਟਮ ਨੂੰ ਡੀਪ ਸਪੇਸ ''ਚ ਜਾਣ ''ਚ ਮਦਦ ਕਰੇਗੀ।
ਇਸ ਪੂਰੇ ਟੈਸਟ ਨੂੰ ਰਿਕਾਰਡ ਕਰਨ ਲਈ ਨਾਸਾ ਦੇ ਵਿਗਿਆਵੀਆਂ ਵੱਲੋਂ ਹਾਈ ਡਾਇਨੈਮਿਕ ਰੇਂਜ ਸਟੀਰੀਓ ਐਕਸ (HiDyRS-X) ਕੈਮਰੇ ਦੀ ਵਰਤੋਂ ਕੀਤੀ ਗਈ ਸੀ। ਨਾਸਾ ਵੱਲੋਂ ਸਾਲਿਡ ਰਾਕੇਟ ਬੂਸਟਰ ਦਾ ਕੀਤਾ ਗਿਆ ਦੂਸਰਾ ਤੇ ਆਖਰੀ ਫੁਲ ਸਕੇਲ ਟੈਸਟ ਸੀ। ਇਸ ਤੋਂ ਪਹਿਲਾਂ ਨਾਸਾ ਵੱਲੋਂ ਕਿਊ. ਐੱਮ. 1 ਦਾ ਟੈਸਟ ਮਾਰਚ 2015 ''ਚ ਕੀਤਾ ਗਿਆ ਸੀ ਜੋ ਸਫਲ ਰਿਹਾ ਸੀ। ਨਾਸਾ ਦਾ ਪਹਿਲਾ ਸਪੇਸ ਲਾਂਚ ਸਿਸਟਮ ਰਾਕੇਟ 2018 ''ਚ ਉਡਾਨ ਭਰੇਗਾ।