ਨਾਸਾ ਨੇ ਆਮ ਲੋਕਾਂ ਦੇ ਇਸਤੇਮਾਲ ਲਈ ਉਪਲੱਬਧ ਕਰਵਾਏ ਕਈ ਮੁੱਖ ਸਾਫਟਵੇਅਰ
Thursday, Mar 02, 2017 - 04:28 PM (IST)

ਜਲੰਧਰ- ਨਾਸਾ ਨੇ ਆਧੁਨਿਕ ਡ੍ਰੋਨ ਅਤੇ ਜਹਾਜ਼ਾਂ ''ਚ ਉਪਯੁਕਤ ਕੋਡ ਸਮੇਤ ਕਈ ਸਾਫਟਵੇਅਰ ਪ੍ਰੋਗਰਾਮ ਆਮ ਲੋਕਾਂ ਲਈ ਉਪਲੱਬਧ ਕਰਾਏ ਹਨ, ਜਿੰਨ੍ਹਾਂ ਦਾ ਇਸਤੇਮਾਲ ਆਮ ਲੋਕ ਬਿਨਾ ਕੋਈ ਕੀਮਤ ਚਕਾਏ ਤਕਨੀਕੀ ਕੰਮਾਂ ਲਈ ਕਰ ਸਕਣਗੇ।
ਸਾਲ 2017-18 ਦੇ ਸਾਫਟਵੇਅਰ ਦੀ ਸੂਚੀ ''ਚ ਨਾਸਾ ਦੇ ਡਾਟਾ ਪ੍ਰੋਸੈਸਿੰਗ ਸਟੋਰੇਜ ਵਰਗੇ ਸਾਰੇ ਕੇਂਦਰਾਂ ਦੇ ਆਂਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ''ਚ ਪੁਲਾੜ ਅਤੇ ਬ੍ਰਾਹਮੰਡ ਨਾਲ ਜੁੜੇ ਉਪਕਰਣਾਂ ਅਤੇ ਖੋਜ ''ਚ ਵਰਤੇ ਨਾਸਾ ਦੇ ਹੋਰ ਟੂਲ ਵੀ ਸ਼ਾਮਿਲ ਹਨ। ਪੁਲਾੜ ਏਜੰਸੀ ਨੇ ਕਿਹਾ ਹੈ ਕਿ ਪਹਿਲੀ ਵਾਰ ਕਈ ਸਾਫਟਵੇਅਰ ਪੈਕੇਜ ਜਾਰੀ ਕੀਤੇ ਜਾ ਰਹੇ ਹਨ ਅਤੇ ਹਰ ਸੂਚੀ ਨਾਲ ਉਨ੍ਹਾਂ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ।