ਨਾਸਾ ਨੇ ਲਾਲ ਗ੍ਰਹਿ ਯਾਤਰਾ ਲਈ ਆਨਲਾਈਨ ਜਾਰੀ ਕੀਤੇ ਪੋਸਟਰ

Thursday, Jun 16, 2016 - 03:31 PM (IST)

ਨਾਸਾ ਨੇ ਲਾਲ ਗ੍ਰਹਿ ਯਾਤਰਾ ਲਈ ਆਨਲਾਈਨ ਜਾਰੀ ਕੀਤੇ ਪੋਸਟਰ
ਜਲੰਧਰ-ਨਾਸਾ ਨੇ ਕੈਨੇਡੀ ਸਪੇਸ ਸੈਂਟਰ ਵੱਲੋਂ ਪੋਸਟਰ ਜਾਰੀ ਕੀਤੇ ਹਨ। ਇਸ ''ਚ ਲਿਖਿਆ ਹੈ ਕਿ ਮੰਗਲ ਮਿਸ਼ਨ ਲਈ ਵੱਖ-ਵੱਖ ਫੀਲਡ ਦੇ ਲੋਕਾਂ ਦੀ ਲੋੜ ਹੈ। ਹਾਲਾਂਕਿ ਹੁਣ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਲਾਲ ਗ੍ਰਹਿ ਦਾ ਵਾਤਾਵਰਣ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਜਿੱਥੇ ਇਨਸਾਨ ਪਹੁੰਚ ਸਕਦਾ ਹੈ ਜਾਂ ਨਹੀਂ? ਪੋਸਟਰਾਂ ਅਨੁਸਾਰ ਨਾਸਾ ਨੂੰ ਕੋਇ ਫਰਕ ਨਹੀਂ ਪੈਂਦਾ ਕਿ ਤੁਸੀਂ ਉੱਥੇ ਕੀ ਕੰਮ ਕਰਦੇ ਹੋ। ਪੋਸਟਰਾਂ ''ਚ ਲਿਖਿਆ ਗਿਆ ਹੈ ਕਿ ਮਾਰਸ ਨੂੰ ਤੁਹਾਡੀ ਲੋੜ ਹੈ, ਭਵਿੱਖ ''ਚ ਮਾਰਸ ਨੂੰ ਐਕਸਪਲੋਰਰ, ਟੀਚਰ, ਕਿਸਾਨ, ਸੈਟੇਲਾਈਟ ਟੈਕਨੀਸ਼ੀਅਨ, ਗਾਰਡ ਆਦਿ ਦੀ ਲੋੜ ਪੈ ਸਕਦੀ ਹੈ। ਇਸ ਲਈ "ਜਰਨੀ ਟੂ ਮਾਰਸ" ''ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। 
 
ਇਹ ਵੀ ਕਿਹਾ ਗਿਆ ਹੈ ਕਿ ਇਹ ਅਜਿਹਾ ਮਿਸ਼ਨ ਹੈ ਜਿਸ ਨੂੰ ਫਿਲਹਾਲ ਰੋਬੋਟ ਵੱਲੋਂ ਚਲਾਇਆ ਜਾ ਰਿਹਾ ਹੈ। ਇਕ ਦਿਨ ਇਹ ਕਿਸਾਨਾਂ ਨੂੰ ਵੀ ਉੱਥੇ ਪਹੁੰਚਾਉਣਗੇ। ਹੁਣ ਤੱਕ ਕਿੰਨੇ ਲੋਕਾਂ ਨੇ ਦਿਲਚਸਪੀ ਲਈ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਲਾਲ ਗ੍ਰਹਿ ਦੇ ਪੋਸਟਰ ਨੈੱਟ ''ਤੇ ਕਾਫੀ ਚਰਚਾ ''ਚ ਹਨ। ਕੈਨੇਡੀ ਸਪੇਸ ਸੈਂਟਰ ਨੇ 2009 ''ਚ ਇਹ ਪੋਸਟਰ ਤਿਆਰ ਕਰਵਾਏ ਸਨ ਜਿਨ੍ਹਾਂ ਨੂੰ ਵਿਜ਼ਿਟਰ ਕੰਪਲੈਕਸ ''ਚ ਲਗਾਇਆ ਗਿਆ ਸੀ ਪਰ ਹੁਣ ਇਨ੍ਹਾਂ ਨੂੰ ਆਮ ਲੋਕਾਂ ਲਈ ਜਾਰੀ ਕੀਤਾ ਗਿਆ ਹੈ। ਹਾਈ ਰੇਜ਼ੋਲੁਸ਼ਨ ਵਾਲੇ ਇਹ ਪੋਸਟਰ ਸੋਸ਼ਲ ਮੀਡੀਆ ''ਤੇ ਜ਼ਿਆਦਾ ਚਰਚਿਤ ਹਨ।

Related News