MWC 2016 : ਇੰਟਰਵਿਊ ਦੌਰਾਨ Mark Zuckerberg ਨੇ ਕੀਤੇ ਵੱਡੇ ਖੁਲਾਸੇ
Tuesday, Feb 23, 2016 - 01:11 PM (IST)

ਜਲੰਧਰ : ਮੋਬਾਈਲ ਵਰਲਡ ਕਾਂਗਰਸ ''ਚ ਮਾਰਕ ਜ਼ੁਕਰਬਰਗ ਨਾਲ ਇਕ ਇੰਟਰਵਿਊ ਦੇ ਦੌਰਾਨ ਜਦੋਂ ਪੁੱਛਿਆ ਗਿਆ ਕਿ ਭਾਰਤ ''ਚ ਫ੍ਰੀ ਬੇਸਿਕਸ ਦੇ ਬੈਨ ਹੋਣ ''ਤੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਮਾਰਕ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਹ ਕਾਫੀ ਮਜ਼ਾਕੀਆ ਲਗਦਾ ਹੈ ਕਿ ਲੋਕ ਇੰਟਰਨੈੱਟ ਡਾਟ ਓ. ਆਰ. ਜੀ. ਨੂੰ ਕਿਸੇ ਹੋਰ ਹੀ ਤਰੀਕੇ ਨਾਲ ਲੈ ਰਹੇ ਹਨ।
ਮਾਰਕ ਜ਼ੁਕਰਬਰਗ ਨੇ ਕਿਹਾ ਕਿ '''' ਮੈਂ ਸਿਰਫ ਇਹ ਹੀ ਚਾਹੁੰਦਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਗਰੀਬ ਤਬਕੇ ਦੇ ਲੋਕ ਇੰਟਰਨੈੱਟ ਨਾਲ ਜੁੜਨ। ਹਰ ਕੋਈ ਅਲੱਗ-ਅਲੱਗ ਸੋਚ ਰਖਦਾ ਹੈ। ਕਈ ਦੇਸ਼ ਇਸ ਨੂੰ ਸਹੀ ਸਮਝਦੇ ਹਨ ਤੇ ਕਈ ਨਹੀਂ। ਪਿਛਲੇ ਸਾਲ ਇੰਟਰਨੈੱਟ ਡਾਟ ਓ. ਆਰ. ਜੀ. ਨਾਲ 19 ਮਿਲੀਅਨ ਲੋਕ ਇੰਟਰਨੈੱਟ ਨਾਲ ਜੁੜੇ ਸਨ ਪਰ ਕਈਆਂ ਨੂੰ ਇੰਝ ਹੀ ਲਗਦਾ ਹੈ ਕਿ ਅਸੀਂ ਇਸ ''ਚ ਸਿਰਫ ਪੈਸਾ ਕਮਾਉਣ ਬਾਰੇ ਹੀ ਸੋਚ ਰਹੇ ਹਾਂ।''''
ਜਦੋਂ ਜ਼ੁਕਰਬਰਗ ਨੂੰ ਪੁੱੱਛਿਆ ਗਿਆ ਕਿ ਭਾਰਤ ''ਚ ਫ੍ਰੀ ਬੇਸਿਕ ਦੇ ਬੈਨ ਹੋਣ ਤੋਂ ਕੀ ਕੁਝ ਸਿੱਖਿਆ ਹੈ ਤਾਂ ਉਨ੍ਹਾਂ ਕਿਹਾ ''''ਹਰ ਦੇਸ਼ ਅਲੱਗ ਹੈ, ਕਈ ਮਾਡਲ ਕੁਝ ਦੇਸ਼ਾਂ ''ਚ ਕੰਮ ਕਰਦੇ ਹਨ ਤੇ ਕੁਝ ਦੇਸ਼ਾਂ ''ਚ ਕੰਮ ਨਹੀਂ ਕਰਦੇ।''''
ਇਸ ਤੋਂ ਇਲਾਵਾ ਫੇਸਬੁਕ ਇੰਟਰਨੈੱਟ ਡਾਟ ਓ. ਆਰ. ਜੀ. ਪ੍ਰਾਜੈਕਟਸ ਨੂੰ ਅੱਗੇ ਵਧਾ ਰਿਹਾ ਹੈ ਤੇ ਕੰਪਨੀ ਇਕ ਹੋਰ ਸੋਲਰ ਪਾਵਰਡ ਪਲੇਨ ਵੈੱਬ ਐਕਸੈਸ ਲਈ ਟੈਸਟ ਕਰ ਰਹੀ ਹੈ। ਇਸ ਦੇ ਇਲਾਵਾ ਲੇਜ਼ਰ ਸਿਸਟਮ ਨਾਲ ਸੈਟਾਲਾਈਟ ਇੰਟਰਨੈੱਟ ਸਰਵਿਸ ਪਹੁੰਚਾਉਣ ਦੀ ਤਰਨੀਕ ਵੀ ਫੇਸਬੁਕ ਵੱਲੋਂ ਵਿਕਸਿਤ ਕੀਤੀ ਜਾ ਰਹੀ ਹੈ।