Motorola RAZR ਫੋਲਡੇਬਲ ਡਿਸਪਲੇਅ ਨਾਲ ਕਰੇਗਾ ਵਾਪਸੀ, ਜਲਦੀ ਹੋ ਸਕਦੈ ਲਾਂਚ
Tuesday, Oct 01, 2019 - 10:55 AM (IST)
ਗੈਜੇਟ ਡੈਸਕ– ਮੋਟੋਰੋਲਾ ਦਾ ਆਈਕਾਨਿਕ ਫੋਨ ਮੋਟੋਰੋਲਾ ਰੇਜ਼ਰ ਫਲਿੱਪ ਜਲਦੀ ਹੀ ਸਮਾਰਟਫੋਨ ਬਾਜ਼ਾਰ ’ਚ ਵਾਪਸੀ ਕਰਨ ਵਾਲਾ ਹੈ। CNET ਦੀ ਇਕ ਰਿਪੋਰਟ ਮੁਤਾਬਕ ਇਹ ਫੋਨ ਫਲੈਕਸੀਬਲ ਡਿਸਪਲੇਅ ਦੇ ਨਾਲ ਵਾਪਸੀ ਕਰੇਗਾ। ਇਸ ਤੋਂ ਪਹਿਲਾਂ ਅਜਹੀਆਂ ਰਿਪੋਰਟਾਂ ਆਈਆਂ ਸਨ ਕਿ ਇਹ ਫੋਨ ਫਰਵਰੀ ’ਚ ਲਾਂਚ ਹੋ ਸਕਦਾ ਹੈ ਯਾਨੀ ਇਹ ਰਿਪੋਰਟ ਗਲਤ ਸਾਬਤ ਹੋਈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਮੋਟੋਰੋਲਾ ਆਪਣੇ ਫਲੈਕਸੀਬਲ ਡਿਸਪਲੇਅ ’ਚ ਗਲੈਕਸੀ ਫੋਲਡ ਵਰਗੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੀ ਹੈ।
ਦਸੰਬਰ ’ਚ ਹੋ ਸਕਦਾ ਹੈ ਲਾਂਚ
LetsGoDigital ਦੀ ਇਕ ਰਿਪੋਰਟ ਮੁਤਾਬਕ, ਇਹ ਫੋਨ ਦਸੰਬਰ 2019 ਜਾਂ ਜਨਵਰੀ 2020 ’ਚ ਲਾਂਚ ਕੀਤਾ ਜਾ ਸਕਦਾ ਹੈ। ਮੋਟੋ ਰੇਜ਼ਰ ਕੰਪਨੀ ਦਾ ਪਹਿਲਾ ਮੁੜਨ ਵਾਲਾ ਫੋਨ ਹੋਵੇਗਾ।
ਪੁਰਾਣੇ ਮੋਟੋ ਰੇਜ਼ਰ ਫੋਨ ’ਤੇ ਆਧਾਰਿਤ
ਮੋਟੋ ਰੇਜ਼ਰ 2019 ਦਾ ਫੋਲਡੇਬਲ ਵੇਰੀਐਂਟ ਪੁਰਾਣੇ ਮੋਟੋ ਰੇਜ਼ਰ ਫੋਨ ’ਤੇ ਆਧਾਰਿਤ ਹੈ। ਕੰਪਨੀ ਨੇ ਇਸ ਡਿਜ਼ਾਈਨ ਨੂੰ ਇਸ ਲਈ ਚੁਣਿਆ ਕਿਉਂਕਿ ਪੁਰਾਣੇ ਮੋਟੋ ਰੇਜ਼ਰ ਫਲਿੱਪ ਫੋਨ ਨੂੰ ਯੂਜ਼ਰਜ਼ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਸੀ। ਇਹ ਫੋਨ ਕਲੈਮਸ਼ੇਲ ਡਿਜ਼ਾਈਨ ਵਾਲਾ ਹੋਵੇਗਾ ਅਤੇ ਇਸ ਵਿਚ ਕੋਈ ਫਿਜ਼ੀਕਲ ਕੀਬੋਰਡ ਨਹੀਂ ਦਿੱਤਾ ਜਾਵੇਗਾ। ਇਸ ਦੀ ਸਭ ਤੋਂ ਖਾਸ ਗੱਲ ਹੈ ਕਿ ਇਹ ਬਾਕੀ ਫੋਲਡੇਬਲ ਫੋਨਜ਼ ਦੀ ਤਰ੍ਹਾਂ ਖੁਲ੍ਹਣ ’ਤੇ ਵੱਡੇ ਟੈਬਲੇਟ ਵਰਗਾ ਨਹੀਂ ਹੁੰਦਾ। ਇਸ ਕਾਰਨ ਇਸ ਨੂੰ ਇਸਤੇਾਲ ਕਰਨਾ ਅਤੇ ਕੈਰੀ ਕਰਨਾ ਕਾਫੀ ਕੰਫਰਟੇਬਲ ਹੋਵੇਗਾ। ਫੋਨ ਫੋਲਡ ਹੋਣ ’ਤੇ ਕਾਫੀ ਛੋਟਾ ਹੋ ਜਾਂਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਜੇਬ ’ਚ ਰੱਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਸੈਮਸੰਗ ਗਲੈਕਸੀ ਫੋਲਡ ਦੀ ਕੀਮਤ ਜਿਥੇ 2000 ਯੂਰੋ ਹੈ, ਉਥੇ ਹੀ ਹੁਵਾਵੇਈ ਮੈਟ ਐਕਸ ਦੀ ਕੀਮਤ 2,300 ਯੂਰੋ ਹੈ। ਟਾਪਨੌਚ ਸਪੈਸੀਫਿਕੇਸ਼ੰਸ ਨਾਲ ਆਉਣ ਦੀ ਥਾਂ ਇਨ੍ਹਾਂ ਦੋਵਾਂ ਫਨਜ਼ ਦੀ ਕੀਮਤ ਇੰਨੀ ਜ਼ਿਆਦਾ ਹੈ। ਹਾਲਾਂਕਿ, ਮੋਟੋਰੋਲਾ ਰੇਜ਼ਰ ਫੋਨ ਇਨ੍ਹਾਂ ਦੋਵਾਂ ਤੋਂ ਸਸਤਾ ਹੋਵੇਗਾ ਕਿਉਂਕਿ ਇਸ ਵਿਚ ਹਾਈ-ਐਂਡ ਪ੍ਰੋਸੈਸਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਮੋਟੋਰੋਲਾ ਦੇ ਇਸ ਪਹਿਲੇ ਮੁੜਨ ਵਾਲੇ ਫੋਨ ’ਚ ਮਿਡ-ਰੇਂਜ ਦੇ ਫੀਚਰਜ਼ ਦਿੱਤੇ ਜਾਣਗੇ।
ਇਹ ਹੋ ਸਕਦੇ ਹਨ ਫੀਚਰਜ਼
ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਦੀ ਮੰਨੀਏ ਤਾਂ ਮੋਟੋ ਰੇਜ਼ਰ ਫੋਲਡੇਬਲ ਫੋਨ ’ਚ ਸਨੈਪਡ੍ਰੈਗਨ 710 SoC ਅਤੇ 6.2 ਇੰਚ ਦੀ ਡਿਸਪਲੇਅ ਦਿੱਤਾ ਜਾਵੇਗੀ, ਜਿਸ ਦਾ ਰੈਜ਼ੋਲਿਊਸ਼ਨ 876x2142 ਪਿਕਸਲ ਹੋਵੇਗਾ। ਮੇਨ ਡਿਸਪਲੇਅ ਤੋਂ ਇਲਾਵਾ ਇਸ ਫੋਨ ’ਚ ਇਕ ਆਊਟਰ ਡਿਸਪਲੇਅ ਵੀ ਹੋਵੇਗੀ ਜਿਸ ਤੇ ਨੋਟੀਫਿਕੇਸ਼ਨ ਬਿਨਾਂ ਫੋਨ ਨੂੰ ਖੋਲੇ ਹੀ ਨਜ਼ਰ ਆਏਗੀ। ਛੋਟੀ ਡਿਸਪਲੇਅ ਵਾਲੇ ਫੋਨ ਦਾ ਰੈਜ਼ੋਲਿਊਸ਼ਨ 600x800 ਪਿਕਸਲ ਹੋਵੇਗਾ। ਮੋਟੋਰੋਲਾ ਰੇਜ਼ਰ ਫੋਨ ਦੀ ਸੈਕੇਂਡਰੀ ਡਿਸਪਲੇਅ ਨੂੰ ਸਾਰੇ ਐਪਸ ਦਾ ਐਕਸੈਸ ਨਹੀਂ ਮਿਲੇਗਾ ਅਤੇ ਇਸ ’ਤੇ ਫੁਲ ਐਂਡਰਾਇਡ ਐਕਸਪੀਰੀਅੰਸ ਨਹੀਂ ਮਿਲੇਗਾ। ਇਸ ਸਕਰੀਨ ’ਤੇ ਲਿਮਟਿਡ ਫੰਕਸ਼ੰਸ ਹੀ ਦਿੱਤੇ ਜਾਣਗੇ।
