IFA 2018 : ਮੋਟੋਰੋਲਾ ਵਨ ਤੇ ਮੋਟੋਰੋਲਾ ਵਨ ਪਾਵਰ ਦੋ ਐਂਡ੍ਰਾਇਡ ਵਨ ਸਮਾਰਟਫੋਨ ਹੋਏ ਲਾਂਚ, ਜਾਣੋ ਖੂਬੀਆਂ

Friday, Aug 31, 2018 - 03:57 PM (IST)

IFA 2018 : ਮੋਟੋਰੋਲਾ ਵਨ ਤੇ ਮੋਟੋਰੋਲਾ ਵਨ ਪਾਵਰ ਦੋ ਐਂਡ੍ਰਾਇਡ ਵਨ ਸਮਾਰਟਫੋਨ ਹੋਏ ਲਾਂਚ, ਜਾਣੋ ਖੂਬੀਆਂ

ਜਲੰਧਰ- ਬਰਲਿਨ 'ਚ ਚੱਲ ਰਹੇ ਆਈ. ਐੱਫ. ਏ 2018 (IFA 2018) ਕੰਜ਼ਿਊਮਰ ਇਲੈਕਟਰਾਨਿਕ ਸ਼ੋਅ ਦੇ ਦੌਰਾਨ ਲੇਨੋਵੋ ਦੀ ਮੋਟੋਰੋਲਾ ਬਰਾਂਡ ਨੇ ਦੋ ਨਵੇਂ Motorola One ਅਤੇ Motorola One Power ਐਂਡ੍ਰਾਇਡ ਵਨ ਸਮਾਰਟਫੋਨ ਨੂੰ ਪੇਸ਼ ਕੀਤੇ ਹਨ। ਦੋਵੇਂ ਫੋਨਜ਼ 'ਚ Motorola One ਜ਼ਿਆਦਾ ਪ੍ਰੀਮੀਅਮ ਹੈ। ਇਹ ਸਨੈਪਡ੍ਰੈਗਨ 636 ਪ੍ਰੋਸੈਸਰ, ਮੈਕਸ ਵਿਜ਼ਨ 19:9 ਡਿਸਪਲੇਅ ਤੇ 4,850 ਐੱਮ. ਏ. ਐੱਚ ਦੀ ਵੱਡੀ ਬੈਟਰੀ ਦੇ ਨਾਲ ਆਉਂਦਾ ਹੈ।  ਦੂਜੇ ਪਾਸੇ Motorola One Power 'ਚ ਸਨੈਪਡ੍ਰੈਗਨ 625 ਪ੍ਰੋਸੈਸਰ, ਵੱਡੀ 19:9 ਨੌਚ ਡਿਸਪਲੇਅ ਤੇ 3000 ਐੱਮ. ਏ. ਐੱਚ ਦੀ ਬੈਟਰੀ ਹੈ। ਐਂਡ੍ਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੋਣ ਦੇ ਕਾਰਨ ਦੋਵੇਂ ਹੀ ਫੋਨ ਸਟਾਕ ਐਂਡ੍ਰਾਇਡ 'ਤੇ ਚੱਲਣਗੇ ਤੇ ਇਨ੍ਹਾਂ ਨੂੰ ਆਮਤੌਰ 'ਤੇ ਗੂਗਲ ਓ. ਐੱਸ ਦੀ ਅਪਡੇਟ ਮਿਲਦੀ ਰਹੇਗੀ।PunjabKesari

Motorola One ਅਤੇ Motorola One Power ਦੀ ਕੀਮਤ
ਭਾਰਤ 'ਚ Motorola One Power ਦੀ ਕੀਮਤ 14,000 ਰੁਪਏ ਹੋ ਸਕਦੀ ਹੈ। ਇਹ ਕੀਮਤ 4ਜੀ. ਬੀ ਰੈਮ/64 ਜੀ. ਬੀ ਇਨਬਿਲਟ ਸਟੋਰੇਜ ਵੇਰੀਐਂਟ ਦਾ ਹੋਵੇਗਾ। ਇਸ ਵੇਰੀਐਂਟ ਨੂੰ ਅਕਤੂਬਰ 'ਚ ਭਾਰਤ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। 

Motorola One ਦੀ ਕੀਮਤ 299 ਯੂਰੋ (ਕਰੀਬ 24,800 ਰੁਪਏ) ਦੇ ਕਰੀਬ ਹੋਵੇਗੀ। ਇਸ ਨੂੰ ਯੂਰਪ, ਲੇਟਿਨ ਅਮਰੀਕਾ ਤੇ ਏਸ਼ੀਆ ਪੇਸੀਫਿਕ ਦੇਸ਼ਾਂ 'ਚ ਜਲਦ ਹੀ ਉਪਲੱਬਧ ਕਰਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਇਸ ਨੂੰ ਸਾਲ ਦੇ ਅਖੀਰ ਤੱਕ ਭਾਰਤ 'ਚ ਵੀ ਲਾਂਚ ਕੀਤਾ ਜਾਵੇਗਾ। ਦੋਵਾਂ ਫੋਨਜ਼ ਨੂੰ ਇਸ ਸਾਲ ਹੀ 1ndroid Pie ਦੀ ਵੀ ਅਪਡੇਟ ਵੀ ਮਿਲੇਗੀ।PunjabKesari
Motorola One ਸਪੈਸੀਫਿਕੇਸ਼ਨ
ਮੋਟੋਰੋਲਾ ਵਨ ਸਟਾਕ ਐਂਡ੍ਰਾਇਡ 8.1 ਓਰੀਓ 'ਤੇ ਚੱਲੇਗਾ। ਇਸ 'ਚ 5.9 ਇੰਚ ਦਾ ਐੱਚ. ਡੀ+ ਮੈਕਸ ਵਿਜ਼ਨ ਐੈੱਲ. ਸੀ. ਡੀ ਡਿਸਪਲੇਅ ਹੈ। ਇਸ ਦੀ ਆਸਪੈਕਟ ਰੇਸ਼ੀਓ 19:9 ਹੈ। ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਗਰਾਫਿਕਸ ਲਈ ਐਡਰੇਨੋ 506 ਜੀ. ਪੀ. ਯੂ ਇੰਟੀਗ੍ਰੇਟਿਡ ਹੈ। 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਮਿਲੇਗੀ। ਫੋਨ 'ਚ 256 ਜੀ. ਬੀ ਤੱਕ ਦੀ ਐੱਸ. ਡੀ. ਕਾਰਡ ਸਪੋਰਟ ਮੌਜੂਦ ਹੈ।

ਕੈਮਰਾ ਡਿਪਾਰਟਮੈਂਟ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਪਿਛਲੇ ਹਿੱਸੇ 'ਤੇ ਦੋਨਾਂ ਹੀ ਸੈਂਸਰ 13 ਮੈਗਾਪਿਕਸਲ ਦੇ ਹਨ। ਵੀਡੀਓ ਕਾਲਿੰਗ ਤੇ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਬੈਟਰੀ 3000 ਐੱਮ. ਏ. ਐੱਚ ਦੀ ਹੈ ਜੋ ਟਰਬੋਪਾਵਰ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਫੀਚਰ 4ਜੀ ਐੱਲ. ਟੀ. ਈ, ਬਲੂਟੁੱਥ 5.0, ਵਾਈ-ਫਾਈ 802.11 ਏ. ਸੀ, ਯੂ. ਐੱਸ. ਬੀ ਟਾਈਪ-ਸੀ ਤੇ 3.5 ਐੈੱਮ. ਐੱਮ ਹੈੱਡਫੋਨ ਜੈੱਕ ਸ਼ਾਮਿਲ ਹਨ। ਫਿੰਗਰਪ੍ਰਿੰਟ ਸੈਂਸਰ ਫੋਨ ਦੇ ਪਿਛਲੇ ਹਿੱਸੇ 'ਤੇ ਹੈ।PunjabKesari
Motorola One Power ਸਪੈਸੀਫਿਕੇਸ਼ਨ
ਮੋਟੋਰੋਲਾ ਵਨ ਪਾਵਰ 'ਚ 6.2 ਇੰਚ ਦਾ ਫੁੱਲ-ਐੱਚ. ਡੀ+ (1080x2246 ਪਿਕਸਲ) ਐੱਲ. ਸੀ. ਡੀ ਮੈਕਸ ਵਿਜ਼ਨ ਪੈਨਲ ਹੈ। ਇਸ ਦਾ ਵੀ ਆਸਪੈਕਟ ਰੇਸ਼ਿਓ 19:9 ਹੈ। ਹੈਂਡਸੈੱਟ 'ਚ ਆਕਟਾ -ਕੋਰ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਦੇ ਨਾਲ ਐਡਰੇਨੋ 509 ਜੀ. ਪੀ. ਯੂ ਦਿੱਤਾ ਗਿਆ ਹੈ। ਬੈਟਰੀ 4,850 ਐੱਮ. ਏ. ਐੱਚ ਦੀ ਹੈ। Motorola One Power 'ਚ ਵੀ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਸੈਂਸਰ 5 ਮੈਗਾਪਿਕਸਲ ਦਾ। ਫਰੰਟ ਪੈਨਲ 'ਤੇ 12 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ਦੇ ਬਾਕੀ ਸਪੈਸੀਫਿਕੇਸ਼ਨ ਮੋਟੋਰੋਲਾ ਵਨ ਵਾਲੇ ਹੀ ਹਨ।


Related News