ਮੋਟੋਰੋਲਾ ਦੇ ਨਵੇਂ ਮੋਟੋ ਮੋਡਸ ''ਚ ਹੈ ਕ੍ਰੇਡਿਟ ਕਾਰਡ ਹੋਲਡਰ

Friday, Jan 19, 2018 - 03:04 PM (IST)

ਮੋਟੋਰੋਲਾ ਦੇ ਨਵੇਂ ਮੋਟੋ ਮੋਡਸ ''ਚ ਹੈ ਕ੍ਰੇਡਿਟ ਕਾਰਡ ਹੋਲਡਰ

ਜਲੰਧਰ- ਮੋਟੋਰੋਲਾ ਨੇ ਆਪਣੇ Moto Mod ਲਾਈਨਅਪ 'ਚ ਨਵੇਂ Moto Mod ਨੂੰ ਸ਼ਾਮਿਲ ਕਰਦੇ ਹੋਏ Moto Folio ਨੂੰ ਲਾਂਚ ਕੀਤਾ ਹੈ। ਜੋ ਕਿ ਹੁਣ ਤੱਕ ਦਾ ਸਭ ਤੋਂ ਸਸਤਾ Mod ਹੈ। ਇਸ ਨੂੰ ਖਾਸ ਤੌਰ 'ਤੇ ਕ੍ਰੇਡਿਟ ਕਾਰਡ ਹੋਲਡਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ ਜਿਸ 'ਚ ਯੂਜ਼ਰਸ ਆਪਣੇ ਕ੍ਰੇਡਿਟ ਕਾਰਡ ਤੋਂ ਇਲਾਵਾ ਆਈ. ਡੀ ਆਦਿ ਨੂੰ ਸੁਰੱਖਿਅਤ ਰੱਖ ਸਕਦੇ ਹਨ।

Moto Folio ਇੱਕ ਸੁਪਰ ਸਲਿਮ ਫਲਿਪ ਕੇਸ ਹੈ ਜੋ ਕਿ ਤੁਹਾਡੇ Moto Z ਫੋਨ ਨੂੰ ਸਕਰੈਚ ਤੋਂ ਬਚਾਉਂਦਾ ਹੈ। ਨਾਲ ਹੀ ਇਸ 'ਚ ਕ੍ਰੈ​ਡਿਟ ਕਾਰਡ ਜਾਂ ਆਈ. ਡੀ ਰੱਖਣ ਲਈ ਅੰਦਰ ਇਕ ਸਲਾਟ ਵੀ ਦਿੱਤਾ ਗਿਆ ਹੈ, ਪਰ ਇਸ 'ਚ ਤੁਸੀਂ ਇਕ ਸਮੇਂ 'ਚ ਸਿਰਫ ਇਕ ਹੀ ਕਾਰਡ ਨੂੰ ਫਿੱਟ ਰੱਖ ਸਕਦੇ ਹੋ।PunjabKesari

ਇਹ ਫਲਿਪ ਕੇਸ ਇਕ ਚੁੰਬਕ ਦੇ ਸਮਾਨ ਹੈ ਅਤੇ ਫੋਨ ਦੇ ਬੈਕ ਪੈਨਲ 'ਤੇ ਅਸਾਨੀ ਨਾਲ ਤੋਂ ਚਿਪਕ ਜਾਂਦਾ ਹੈ। gi੍ਰmochina 'ਤੇ ਦਿੱਤੀ ਗਈ ਰਿਪੋਰਟ ਮੁਤਾਬਕ ਇਹ ਕੇਸ ਗੋਲਡ, ਸੁਪਰ ਬਲੈਕ ਅਤੇ ਗਰੇਪ ਜੂਸ ਤਿੰਨ ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਦਾ ਭਾਰ 55 ਗ੍ਰਾਮ ਅਤੇ ਆਕਾਰ 156.1x74x3.5mm ਹੈ। ਉਥੇ ਹੀ ਇਸ ਦੀ ਖਰੀਦਾਰੀ ਲਈ ਤੁਹਾਨੂੰ 11.24 ਡਾਲਰ ਮਤਲਬ ਲਗਭਗ 720 ਰੁਪਏ ਖਰਚ ਕਰਣ ਹੋਣਗੇ।


Related News