5,000mAh ਦੀ ਬੈਟਰੀ ਤੇ ਦਮਦਾਰ ਪ੍ਰੋਸੈਸਰ ਨਾਲ Moto G60s ਲਾਂਚ, ਜਾਣੋ ਕੀਮਤ

Thursday, Aug 12, 2021 - 11:01 AM (IST)

5,000mAh ਦੀ ਬੈਟਰੀ ਤੇ ਦਮਦਾਰ ਪ੍ਰੋਸੈਸਰ ਨਾਲ Moto G60s ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਮੋਟੋਰੋਲਾ ਨੇ ਤਮਾਮ ਲੀਕਸ ਤੋਂ ਬਾਅਦ ਆਖਿਰਕਾਰ Moto G60s ਨੂੰ ਬ੍ਰਾਜ਼ੀਲ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ’ਚ ਪੰਚ-ਹੋਲ ਡਿਸਪਲੇਅ, ਹੀਲਿਓ ਜੀ95 ਚਿਪਸੈੱਟ ਅਤੇ 5000mAh ਦੀ ਜੰਬੋ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡਿਵਾਈਸ ’ਚ 6 ਜੀ.ਬੀ. ਰੈਮ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਮਿਲੇਗਾ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ ਵਿਸਤਾਰ ਨਾਲ...

Moto G60s ਦੀ ਕੀਮਤ
Moto G60s ਦੀ ਕੀਮਤ 2,499 ਬੀ.ਆਰ.ਐੱਲ. (ਕਰੀਬ 35,522 ਰੁਪਏ) ਰੱਖੀ ਗਈ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਮਿਲੇਗਾ। ਇਸ ਡਿਵਾਈਸ ਨੂੰ ਨੀਲੇ ਅਤੇ ਹਰੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਫਿਲਹਾਲ, ਇਹ ਜਾਣਕਾਰੀ ਨਹੀਂ ਮਿਲੀ ਕਿ ਇਸ ਫੋਨ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ। 

Moto G60s ਦੇ ਫੀਚਰਜ਼
ਫੋਨ ’ਚ 6.8 ਇੰਚ ਦੀ ਪੰਚ-ਹੋਲ ਡਿਸਪਲੇਅ ਹੈ। ਇਸ ਦਾ ਰੈਜ਼ੋਲਿਊਸ਼ਨ 1080x2460 ਪਿਕਸਲ ਹੈ। ਫੋਨ ’ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਮਿਲੇਗਾ। ਇਸ ਵਿਚ 64 ਮੈਗਾਪਿਕਸਲ ਦਾ ਮੇਨ ਸੈਂਸਰ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼, ਤੀਜਾ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਚੌਥਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। 

ਬਿਹਤਰ ਪਰਫਾਰਮੈਂਸ ਲਈ Moto G60s ’ਚ ਮੀਡੀਆਟੈੱਕ ਹੀਲਿਓ ਜੀ95 ਚਿਪਸੈੱਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲੇਗਾ। ਫੋਨ ਐਂਡਰਾਇਡ 11 ਆਊਟ ਆਫ ਦਿ ਬਾਕਸ ’ਤੇ ਕੰਮ ਕਰਦਾ ਹੈ। ਫੋਨ ’ਚ 5000mAh ਦੀ ਜੰਬੋ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ 50 ਵਾਟ ਟਰਬੋਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਤੋਂ ਇਲਾਵਾ ਫੋਨ ’ਚ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਣਗੇ। 


author

Rakesh

Content Editor

Related News