50MP ਕੈਮਰੇ ਨਾਲ Motorola Edge 30 ਭਾਰਤ ’ਚ ਲਾਂਚ, ਜਾਣੋ ਕੀਮਤ

05/13/2022 12:52:13 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ Motorola Edge 30 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Motorola Edge 30 ’ਚ 6.5 ਇੰਚ ਦੀ pOLED ਡਿਸਪਲੇਅ ਦਿੱਤੀ ਗਈ ਹੈ। Edge 30 ਸੀਰੀਜ਼ ਦਾ ਇਹ ਦੂਜਾ ਫੋਨ ਹੈ। ਫੋਨ ’ਚ ਸਨੈਪਡ੍ਰੈਗਨ 778G+ ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ ਦਿੱਤੀ ਗਈ ਹੈ। 

Motorola Edge 30 ਦੀ ਕੀਮਤ
ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ, ਉੱਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਫੋਨ ਨੂੰ ਓਰੋਰਾ ਗਰੀਨ ਅਤੇ ਮੇਟੀਓਰ ਗ੍ਰੇਅ ਰੰਗ ’ਚ ਖਰੀਦਿਆ ਜਾ ਸਕਦਾ ਹੈ। ਮੋਟੋਰੋਲਾ ਦੇ ਇਸ ਫੋਨ ਦੀ ਵਿਕਰੀ ਫਲਿਪਕਾਰਟ, ਰਿਲਾਇੰਸ ਡਿਜੀਟਲ ਅਤੇ ਰਿਟੇਲ ਸਟੋਰਾਂ ’ਤੇ 19 ਮਈ ਤੋਂ ਸ਼ੁਰੂ ਹੋਵੇਗੀ। HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰਨ ’ਤੇ 2,000 ਰੁਪਏ ਦੀ ਛੋਟ ਮਿਲੇਗੀ।

Motorola Edge 30 ਦੇ ਫੀਚਰਜ਼
ਫੋਨ ’ਚ ਐਂਡਰਾਇਡ 12 ਆਧਾਰਿਤ MyUX ਹੈ। ਇਸਤੋਂ ਇਲਾਵਾ ਇਸ ਵਿਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ PoOLED ਡਿਸਪਲੇਅ ਹੈ। ਡਿਸਪਲੇਅ ਦੇ ਨਾਲ HDR10+ ਦਾ ਸਪੋਰਟ ਹੈ। ਫੋਨ ’ਚ ਸਨੈਪਡ੍ਰੈਗਨ 778G+ ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ ਐਂਡਰੀਨੋ 642L ਜੀ.ਪੀ.ਯੂ., 8 ਜੀ.ਬੀ. ਤਕ LPDDR5 ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਫਥ ਸੈਂਸਰ ਹੈ। ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈਫੋਨ ’ਚ 5G, 4G LTE, WiFi 6E, ਬਲੂਟੁੱਥ 5.2, GPS, NFC, USB ਟਾਈਪ-ਸੀ ਪੋਰਟ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿਚ 4020mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਟਰਬੋ ਪਾਵਰ ਚਾਰਜਿੰਗ ਦਾ ਸਪੋਰਟ ਹੈ। 


Rakesh

Content Editor

Related News