Motorola ਦੇ ਇਸ ਸਮਾਰਟਫਨ ''ਚ ਜਲਦ ਮਿਲ ਸਕਦਾ ਹੈ ਐਂਡ੍ਰਾਇਡ 7.1.1 Nougat update
Friday, Dec 16, 2016 - 02:20 PM (IST)
.jpg)
ਜਲੰਧਰ- ਲਿਨੋਵੋ ਦੇ ਮੋਟੋਰੋਲਾ ਬਰਾਂਡ ਨੇ ਅਕਤੂਬਰ ਮਹੀਨੇ ''ਚ ਉਨ੍ਹਾਂ ਫੋਨ ਦੀ ਸੂਚੀ ਜਾਰੀ ਕੀਤੀ ਸੀ ਜਿਨ੍ਹਾਂ ਨੂੰ ਐਂਡ੍ਰਾਇਡ 7.0 ਨੂਗਟ ਦਾ ਅਪਡੇਟ ਮਿਲੇਗਾ। ਕੰਪਨੀ ਨੇ ਦੱਸਿਆ ਸੀ ਕਿ ਮੋਟੋ ਜ਼ੈੱਡ ਸੀਰੀਜ਼ ਅਤੇ ਮੋਟੋ ਜੀ4 ਸਭ ਤੋਂ ਪਹਿਲਾਂ ਅਪਡੇਟ ਪਾਉਣ ਵਾਲੇ ਫੋਨ ਹੋਣਗੇ। ਮੋਟੋ ਐਕਸ ਪਲੇ ਨੂੰ ਵੀ ਐਂਡ੍ਰਾਇਡ 7.0 ਨਾਗਟ ਅਪਡੇਟ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ। ਪਰ ਹੁਣ ਇਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਨਾਲ ਲਗਦਾ ਹੈ ਕਿ ਮੋਟੋ ਐਕਸ ਪਲੇ ਨੂੰ ਸਿੱਧਾ ਐਂਡ੍ਰਾਇਡ 7.1.1 ਨਾਗਟ ਦਾ ਅਪਡੇਟ ਮਿਲੇਗਾ।
ਦਰਅਸਲ, ਐਂਡ੍ਰਾਇਡ 7.1.1 ਨਾਗਟ ''ਤੇ ਚੱਲਣ ਵਾਲੇ ਮੋਟੋਰੋਲਾ ਮੋਟੋ ਐਕਸ ਪਲੇ ਨੂੰ ਬੇਂਚਮਾਰਕ ਸਾਈਟ ਜੀ. ਐੱਫ. ਐੱਕਸ ਬੇਂਚ ''ਤੇ ਲਿਸਟ ਕੀਤਾ ਗਿਆ ਹੈ। ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਇਹ ਹੈਂਡਸੇਟ ਕੰਪਨੀ ਦੇ ਸੋਕ ਪ੍ਰੋਸੈਸ ਦਾ ਹਿੱਸਾ ਹੋਵੇ। ਅਪਡੇਟ ਨੂੰ ਆਮ ਯੂਜ਼ਰ ਲਈ ਜਾਰੀ ਕਰਨ ਤੋਂ ਪਹਿਲਾਂ ਮੋਟੋਰੋਲਾ ਚੁਨਿੰਦਾ ਯੂਜ਼ਰ ਨੂੰ ਅਪਡੇਟ ਭੇਜ ਕੇ ਫੀਡਬੈਕ ਲੈਂਦੀ ਹੈ।ਅਤੇ ਫਿਰ ਕਮੀਆਂ ਨੂੰ ਦੂਰ ਕਰਦੀ ਹੈ। ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਮੋਟੋਰੋਲਾ ਨੇ ਐਂਡ੍ਰਾਇਡ 7.1.1 ਅਪਡੇਟ ਦੇ ਰੋਲ ਆਉਟ ਦੇ ਸੰਬੰਧ ''ਚ ਕੁੱਝ ਵੀ ਨਹੀਂ ਦੱਸਿਆ ਹੈ। ਅਜਿਹੇ ''ਚ ਅਪਡੇਟ ਰੋਲਆਉਟ ਹੋਣ ''ਚ ਕੁੱਝ ਹਫਤੇ ਲੱਗ ਸੱਕਦੇ ਹਨ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਐਂਡ੍ਰਾਇਡ 7.1.1 ਦੇ ਨਾਲ ਆਪਣੇ ਸਾਫਟਵੇਅਰ ਫੀਚਰ ਵੀ ਜੋੜੇਗੀ।