ਭਾਰਤ ''ਚ ਸਸਤਾ ਹੋ ਗਿਆ ਮੋਟੋਰੋਲਾ ਦਾ ਇਹ ਟੈਬਲੇਟ, ਜਾਣੋ ਕਿੰਨੀ ਘਟੀ ਕੀਮਤ

03/20/2023 1:15:05 PM

ਗੈਜੇਟ ਡੈਸਕ- ਮੋਟੋਰੋਲਾ ਨੇ ਪਿਛਲੇ ਸਾਲ ਜਨਵਰੀ 'ਚ Moto Tab G70 ਨੂੰ ਭਾਰਤ 'ਚ ਲਾਂਚ ਕੀਤਾ ਸੀ ਅਤੇ ਹੁਣ ਇਸ ਟੈਬਲੇਟ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। Moto Tab G70 ਨੂੰ ਨਵੀਂ ਕੀਮਤ ਨਾਲ ਕੰਪਨੀ ਦੀ ਸਾਈਟ 'ਤੇ ਦੇਖਿਆ ਜਾ ਸਕਦਾ ਹੈ। Moto Tab G70 ਨੂੰ ਜਨਵਰੀ 2022 'ਚ 21,999 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸਦੀ ਕੀਮਤ 19,999 ਰੁਪਏ ਹੋ ਗਈ ਹੈ। ਇਸਨੂੰ ਮਾਡਰਨਿਸਟ ਟੇਲ ਕਲਰਵੇਅ ਰੰਗ 'ਚ ਖਰੀਦਿਆ ਜਾ ਸਕਦਾ ਹੈ।

Moto Tab G70 ਦੇ ਫੀਚਰਜ਼

Moto Tab G70 'ਚ ਐਂਡਰਾਇਡ 11 ਦਿੱਤਾ ਗਿਆ ਹੈ। ਇਸ ਵਿਚ 11 ਇੰਚ ਦੀ IPS 2K ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2000x1200 ਪਿਕਸਲ ਹੈ। ਡਿਸਪਲੇਅ ਦਾ ਬ੍ਰਾਈਟਨੈੱਸ 400 ਨਿਟਸ ਹੈ। ਲੋਅ ਬਲਿਊ ਲਾਈਟ ਲਈ ਟੈਬ ਨੂੰ TUV Rheinland ਸਰਟੀਫਿਕੇਟ ਮਿਲਿਆ ਹੈ। ਟੈਬ ਦੀ ਬਾਡੀ ਐਲੂਮਿਨੀਅਮ ਦੀ ਹੈ। ਇਸ ਵਿਚ ਮੀਡੀਆਟੈੱਕ Helio G90T ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ।

ਮੋਟੋਰੋਲਾ ਦੇ ਇਸ ਟੈਬ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਟੈਬ 'ਚ ਗੂਗਲ ਕਿਡਸ ਸਪੇਸ ਮਿਲੇਗਾ ਜਿਸ ਵਿਚ 10,000 ਤੋਂ ਵੱਧ ਅਧਿਆਪਕਾਂ ਦੁਆਰਾ ਸਿਲੈਕਟ ਕੀਤੇ ਗਏ ਐਪਸ ਮਿਲਣਗੇ। ਟੈਬ ਦੇ ਨਾਲ ਗੂਗਲ ਪਲੇਅ ਸਟੋਰ ਦਾ ਵੀ ਸਪੋਰਟ ਮਿਲੇਗਾ।

ਮੋਟੋਰੋਲਾ ਦੇ ਇਸ ਟੈਬ 'ਚ ਚਾਰ ਸਪੀਕਰ ਹਨ ਜਿਨ੍ਹਾਂਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੈ। ਕੁਨੈਕਟੀਵਿਟੀ ਲਈ ਟੈਬ 'ਚ 4G LTE, Wi-Fi GPS, GLONASS, Wi-Fi 802.11 a/b/g/n/ac, ਬਲੂਟੁੱਥ v5.2 ਅਤੇ USB ਟਾਈਪ-ਸੀ ਪੋਰਟ ਹੈ। Moto Tab G70 'ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਦਾ ਵੀ ਸਪੋਰਟ ਮਿਲੇਗਾ। ਇਸ ਵਿਚ 7700mAh ਦੀ ਬੈਟਰੀ ਹੈ ਜਿਸਦੇ ਨਾਲ 20 ਵਾਟ ਦੀ ਟਰਬੋ ਪਾਵਰ ਚਾਰਜਿੰਗ ਦਾ ਸਪੋਰਟ ਹੈ। 


Rakesh

Content Editor

Related News