ਮੋਟੋਰੋਲਾ ਜਲਦ ਭਾਰਤ ’ਚ ਲਾਂਚ ਕਰੇਗੀ G51 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

Sunday, Dec 05, 2021 - 01:16 PM (IST)

ਮੋਟੋਰੋਲਾ ਜਲਦ ਭਾਰਤ ’ਚ ਲਾਂਚ ਕਰੇਗੀ G51 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਮੋਟੋਰੋਲਾ ਜਲਦ ਹੀ ਭਾਰਤ ’ਚ ਆਪਣੇ G51 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਟਵੀਟ ਰਾਹੀਂ ਇਸ ਫੋਨ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ’ਚ ਸਨੈਪਡ੍ਰੈਗਨ 480 ਪਲੱਸ ਪ੍ਰੋਸੈਸਰ ਮਿਲੇਗਾ ਜਿਸ ਦੀ ਕਲਾਕ ਸਪੀਡ 2.2GHz ਹੋਵੇਗੀ। 8 ਜੀ.ਬੀ. ਰੈਮ ਦੇ ਨਾਲ ਆਉਣ ਵਾਲਾ ਇਹ ਫੋਨ 12, 5ਜੀ ਬੈਂਡ ਨੂੰ ਸਪੋਰਟ ਕਰੇਗਾ। 

 

ਸੰਭਾਵਿਤ ਕੀਮਤ ਦੀ ਗੱਲ ਕਰੀਏ ਤਾਂ Moto G51 5G ਨੂੰ 19,999 ਰੁਪਏ ਦੀ ਕੀਮਤ ਨਾਲ ਲਿਆਇਆ ਜਾ ਸਕਦਾ ਹੈ ਅਤੇ ਭਾਰਤ ’ਚ ਇਸ ਦਾ ਸਿੱਧਾ ਮੁਕਾਬਲਾ ਲਾਵਾ ਦੇ ਪਹਿਲੇ 5ਜੀ ਫੋਨ ਲਾਵਾ ਅਗਨੀ 5ਜੀ ਨਾਲ ਹੋਵੇਗਾ। 

- ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਫੋਨ ਯੂਰਪ ’ਚ ਲਾਂਚ ਹੋ ਚੁੱਕਾ ਹੈ ਅਤੇ ਇਸ ਵਿਚ 6.8 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜੋ ਕਿ 120Hz ਰਿਫ੍ਰੈਸ਼ ਰੇਟ ਅਤੇ 1080x2400 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। 

- ਇਸ ਫੋਨ ’ਚ ਸਨੈਪਡ੍ਰੈਗਨ 480 Pro ਪ੍ਰੋਸੈਸਰ ਅਤੇ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਮਿਲੇਗੀ।

- Moto G51 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਵਿਚ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਦੂਜਾ ਲੈੱਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੋਵੇਗਾ। 

- ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ।

- ਇਹ ਫੋਨ 5000mAh ਦੀ ਬੈਟਰੀ ਨਾਲ ਆਏਗਾ ਜੋ ਕਿ 10 ਵਾਟ ਚਾਰਜਿੰਕ ਤਕਨੀਕ ਨੂੰ ਸਪੋਰਟ ਕਰੇਗੀ। 


author

Rakesh

Content Editor

Related News