ਮੋਬਾਇਲ ਖਬਰਾਂ ਦੀ ਦੁਨੀਆ ਦਾ ਸਭ ਤੋਂ ਵੱਡਾ ਮਾਧਿਅਮ

Tuesday, May 17, 2016 - 10:28 AM (IST)

ਮੋਬਾਇਲ ਖਬਰਾਂ ਦੀ ਦੁਨੀਆ ਦਾ ਸਭ ਤੋਂ ਵੱਡਾ ਮਾਧਿਅਮ

ਇਕ ਆਨਲਾਈਨ ਸਰਵੇ ''ਚ ਸਾਹਮਣੇ ਆਏ ਤੱਥ

ਜਲੰਧਰ-ਖਬਰਾਂ ਦੀ ਦੁਨੀਆ ''ਚ ਦਿਲਚਸਪੀ ਰੱਖਣ ਵਾਲਿਆਂ ਲਈ ਇਸ ਸਮੇਂ ਨਿਊਜ਼ ਵੈੱਬਸਾਈਟਸ ਖਬਰਾਂ ਦਾ ਸਭ ਤੋਂ ਵੱਡਾ ਸਾਧਨ ਬਣ ਰਹੀਆਂ ਹਨ। ਇਕ ਆਨਲਾਈਨ ਸਰਵੇ ਦੇ ਮੁਤਾਬਕ ਨੌਜਵਾਨ ਪੀੜ੍ਹੀ ਦੇ ਲੋਕ ਇੰਟਰਨੈੱਟ ਦੇ ਮਾਧਿਅਮ ਨਾਲ ਮਿਲਣ ਵਾਲੀ ਨਿਊਜ਼ ਫੀਡ ਨੂੰ ਆਪਣੀ ਸੂਚਨਾ ਦਾ ਸਭ ਤੋਂ ਵੱਡਾ ਸਾਧਨ ਮੰਨਦੇ ਹਨ। ਇਸ ਸਰਵੇ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਟੀ. ਵੀ. ਚੈਨਲਾਂ ਰਾਹੀਂ ਮਿਲਣ ਵਾਲੀਆਂ ਖਬਰਾਂ ਦਾ ਨੰਬਰ ਚੌਥਾ ਹੈ। ਹਾਲਾਂਕਿ ਇਸ ਸਰਵੇ ''ਚ ਪੁੱਛੇ ਗਏ ਇਕ ਸਵਾਲ ਦੇ ਮੁਤਾਬਕ ਅਖਬਾਰਾਂ ਅੱਜ ਵੀ ਇਕ ਵੱਡਾ ਵਰਗ ਪੜ੍ਹ ਰਿਹਾ ਹੈ। ''ਵੈੱਬਸਾਈਟ ਦਿ ਹੂਟ'' ਦੇ ਇਸ ਸਰਵੇ ''ਚ ਸਾਹਮਣੇ ਆਇਆ ਹੈ ਕਿ 44.8 ਫ਼ੀਸਦੀ ਲੋਕ ਮੋਬਾਇਲ ਰਾਹੀਂ ਖਬਰਾਂ ਤੋਂ ਜਾਣੂ ਹੁੰਦੇ ਹਨ, ਜਦੋਂਕਿ ਦੂਜੇ ਨੰਬਰ ''ਤੇ ਲੈਪਟਾਪ (32 ਫ਼ੀਸਦੀ) ਹੈ। ਇਸ ਤੋਂ ਬਾਅਦ ਟੀ. ਵੀ. ਸੈੱਟਸ (16.7 ਫ਼ੀਸਦੀ) ਦਾ ਨੰਬਰ ਆਉਂਦਾ ਹੈ। ਇਹ ਸਰਵੇ ਅਪ੍ਰੈਲ-ਮਈ ਦੇ ਮਹੀਨੇ ''ਚ ਕੀਤਾ ਗਿਆ। ਇਸ ਸਰਵੇ ''ਚ ਇਕ ਗੱਲ ਇਹ ਵੀ ਮੁੱਖ ਰੂਪ ਨਾਲ ਨਿਕਲ ਕੇ ਸਾਹਮਣੇ ਆਈ ਕਿ ਅੱਜ ਵੀ ਅਖਬਾਰਾਂ ਪੜ੍ਹਨਾ ਲੋਕਾਂ ਦੀ ਆਦਤ ''ਚ ਸ਼ਾਮਲ ਹੈ ਪਰ ਟੀ. ਵੀ. ਨਿਊਜ਼ ਚੈਨਲ ਹੌਲੀ-ਹੌਲੀ ਆਪਣਾ ਦਰਸ਼ਕ ਵਰਗ ਗੁਆ ਰਹੇ ਹਨ ਪਰ ਅੱਜ ਵੀ ਇਕ ਲੋਕਾਂ ਦਾ ਵੱਡਾ ਵਰਗ ਅਖਬਾਰਾਂ ਤੋਂ ਹੀ ਸਾਰੀਆਂ ਖਬਰਾਂ ਲੈਂਦਾ ਹੈ। 

ਹਾਲਾਂਕਿ ਇਸ ਸਰਵੇ ''ਚ ਟਵਿਟਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਫਿਰ ਵੀ 170 ਲੋਕਾਂ ''ਚੋਂ 20 ਫ਼ੀਸਦੀ ਨੇ ਇਸਦਾ ਜ਼ਿਕਰ ਕੀਤਾ।
 
   ਇਕ ਹੋਰ ਦਿਲਚਸਪ ਅੰਕੜਾ ਇਸ ਸਰਵੇ ''ਚ ਇਹ ਸਾਹਮਣੇ ਆਇਆ ਕਿ ਦਿਨ ਵੇਲੇ ਸਭ ਤੋਂ ਜ਼ਿਆਦਾ ਲੋਕ (69.4 ਫ਼ੀਸਦੀ) ਖਬਰਾਂ ਦੇ ਸੰਪਰਕ ''ਚ ਆਉਂਦੇ ਹਨ ਜਦੋਂ ਕਿ ਸਵੇਰ ਦੇ ਸਮੇਂ 22.4 ਫ਼ੀਸਦੀ ਅਤੇ ਰਾਤ ਨੂੰ 8.2 ਫ਼ੀਸਦੀ ਲੋਕ। ਇਸ ਤੋਂ ਇਲਾਵਾ ਇਕ ਹੋਰ ਸਵਾਲ ਦੇ ਜਵਾਬ ''ਚ ਲੋਕਾਂ ਨੇ ਦੱਸਿਆ ਕਿ 73.5 ਫ਼ੀਸਦੀ ਲੋਕ ਅਜੇ ਵੀ ਅਖਬਾਰਾਂ ਜ਼ਰੂਰ ਪੜ੍ਹਦੇ ਹਨ ਜਦੋਂਕਿ 26.5 ਫ਼ੀਸਦੀ ਲੋਕ ਹੀ ਅਜਿਹੇ ਹਨ ਜੋ ਅਖਬਾਰਾਂ ਨਹੀਂ ਪੜ੍ਹਦੇ। ਇਨ੍ਹਾਂ ''ਚੋਂ 51.1 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਹੈੱਡਲਾਈਨਸ ਤੋਂ ਅੱਗੇ ਵੀ ਖਬਰ ਪੜ੍ਹਦੇ ਹਨ ਜਦੋਂ ਕਿ 47.1 ਫ਼ੀਸਦੀ ਲੋਕ ਕਦੀ-ਕਦੀ ਹੀ ਹੈੱਡਲਾਈਨਸ ਤੋਂ ਅੱਗੇ ਵਧਦੇ ਹਨ। ਇਸ ਸਰਵੇ ''ਚ ਸਭ ਤੋਂ ਜ਼ਿਆਦਾ ਲੋਕ ਦਿੱਲੀ-ਐੱਨ. ਸੀ. ਆਰ. ਦੇ ਸ਼ਾਮਲ ਰਹੇ ਜਦੋਂ ਕਿ ਇਸ ਤੋਂ ਬਾਅਦ ਚੇਨਈ, ਮੁੰਬਈ ਅਤੇ ਬੇਂਗਲੁਰੂ ਦਾ ਨੰਬਰ ਆਉਂਦਾ ਹੈ।
ਖਬਰਾਂ ਪੜ੍ਹਨ ਦੇ ਸ਼ੌਕੀਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਸ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਹਨ ਤਾਂ ਸਭ ਤੋਂ ਜ਼ਿਆਦਾ ਲੋਕਾਂ (75 ਫ਼ੀਸਦੀ ਤੋਂ ਜ਼ਿਆਦਾ) ਨੇ ਨੈਸ਼ਨਲ ਖਬਰਾਂ ਨੂੰ ਪਸੰਦੀਦਾ ਦੱਸਿਆ। ਇਸ ਤੋਂ ਬਾਅਦ ਇੰਟਰਨੈਸ਼ਨਲ, ਸਿਆਸੀ, ਸਥਾਨਕ, ਮਨੋਰੰਜਨ, ਤਕਨੀਕ, ਸਪੋਟਰਸ ਅਤੇ ਬਿਜ਼ਨੈੱਸ ਦੀਆਂ ਖਬਰਾਂ ਦਾ ਨੰਬਰ ਆਇਆ। 

ਇਕ ਰਿਪੋਰਟ ਅਨੁਸਾਰ ਸਰੋਤਾਂ ਦਾ ਨਤੀਜਾ ਇੰਝ ਰਿਹਾ- 
ਨਿਊਜ਼ ਦੇ ਪਸੰਦੀਦਾ ਮਾਧਿਅਮ  
ਮੋਬਾਇਲ ਫੋਨ - 44.8  ਫ਼ੀਸਦੀ
ਟੀਵੀ - 16.7 ਫ਼ੀਸਦੀ
ਲੈਪਟਾਪ- 32 ਫ਼ੀਸਦੀ


Related News