ਮੋਬਾਇਲ ਹੈਂਡਸੈੱਟ ਦੀ ਹੋ ਸਕਦੀ ਹੈ ਕਮੀ, ਚੀਨ ਤੇ ਤਾਈਵਾਨ ’ਚ ਉਤਪਾਦਨ ਪ੍ਰਭਾਵਿਤ

06/06/2021 9:57:02 AM

ਮੁੰਬਈ– ਭਾਰਤ ਦੇ ਇਲੈਕਟ੍ਰਾਨਿਕ ਨਿਰਮਾਤਾਵਾਂ ਨੂੰ ਕੋਵਿਡ-19 ਦੀ ਨਵੀਂ ਲਹਿਰ ਵਿਚਕਾਰ ਚੀਨ, ਵੀਅਤਨਾਮ ਅਤੇ ਤਾਈਵਾਨ ਤੋਂ ਸਪਲਾਈ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਸਕਦਾ ਹੈ। ਚੀਨ ਦਾ ਨਿਰਮਾਣ ਅਤੇ ਬਰਾਮਦ ਹੱਬ ਅਤੇ ਆਰਥਿਕ ਉਤਪਾਦਨ ਦਾ ਕੇਂਦਰ ਮੰਨੇ ਜਾਣ ਵਾਲੇ ਗਵਾਂਗਝੂ ’ਚ ਮਾਰਚ 2020 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਇਨਫੈਕਸ਼ਨ ਦਰਜ ਕੀਤੀ ਗਈ ਹੈ।

ਵੀਅਤਨਾਮ ਅਤੇ ਤਾਈਵਾਨ ’ਚ ਵੀ ਕੋਵਿਡ ਦੇ ਨਵੇਂ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਦਰਅਸਲ ਸੈਮਸੰਗ ਇਲੈਕਟ੍ਰਾਨਿਕਸ ਅਤੇ ਐਪਲ ਸਪਲਾਇਰਸ ਫਾਕਸਕਾਨ ਅਤੇ ਲਕਸਸ਼ੇਅਰ ਦੇ ਆਪ੍ਰੇਸ਼ਨਸ ਨੂੰ ਵੀਅਤਨਾਮ ’ਚ ਮਈ ’ਚ ਦੋ ਹਫਤਿਆਂ ਲਈ ਰੱਦ ਕਰ ਦਿੱਤਾ ਗਿਆ ਸੀ।

24 ਘੰਟੇ ਚੱਲਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਚਿੱਪਮੇਕਰ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. ਐੱਸ. ਐੱਮ. ਸੀ.) ਨੇ ਮਜ਼ਦੂਰਾਂ ਲਈ ਸ਼ਿਫਟਾਂ ’ਚ ਕੰਮ ਕਰਨ ਦੀ ਯੋਜਨਾ ਤਿਆਰ ਕੀਤੀ ਹੈ।ਵੀਅਤਨਾਮ ’ਚ ਮੁੱਖ ਤੌਰ ’ਤੇ ਸੈਮਸੰਗ ਅਤੇ ਐਪਲ ਦੇ ਫੋਨ, ਟੈਲੀਵਿਜ਼ਨ ਅਤੇ ਟੈਬਸ ਵਰਗੇ ਪ੍ਰੋਡਕਟਸ ਮੰਗ ’ਚ ਰਹਿੰਦੇ ਹਨ। ਉਨ੍ਹਾਂ ਦੀ ਸਪਲਾਈ ਚੇਨ ਪ੍ਰਭਾਵਿਤ ਹੋਵੇਗੀ।

ਸਥਿਤੀ ਕੰਟਰੋਲ ’ਚ ਨਾ ਆਈ ਤਾਂ ਕੱਚੇ ਮਾਲ ਦੀ ਸਪਲਾਈ ਰੁਕੇਗੀ
ਮਾਹਰਾਂ ਨੇ ਕਿਹਾ ਕਿ ਜੇ ਇਨ੍ਹਾਂ ਵਿਦੇਸ਼ੀ ਹੱਬ ’ਚ ਸਥਿਤੀ ਕੰਟਰੇਲ ’ਚ ਛੇਤੀ ਨਹੀਂ ਆਉਂਦੀ ਹੈ ਤਾਂ ਜੂਨ ’ਚ ਭਾਰਤ ਦੀ ਕੱਚੇ ਮਾਲ ਦੀ ਸਪਲਾਈ ’ਚ ਤੇਜ਼ੀ ਨਾਲ ਗਿਰਾਵਟ ਆਵੇਗੀ। ਇਹ ਗਿਰਾਵਟ ਉਦੋਂ ਆਵੇਗੀ ਜਦੋਂ ਖਪਤਕਾਰ ਭਾਵਨਾ ਇਥੇ ਮੁੜ ਜ਼ਿੰਦਾ ਹੋਣ ਦੀ ਰਾਹ ’ਤੇ ਹੋਵੇਗੀ। ਭਾਰਤ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਫੋਨ ਅਸੈਂਬਲੀ ਲਈ ਜ਼ਰੂਰੀ ਕੰਪੋਨੈਂਟਸ ਦਾ 85 ਫੀਸਦੀ ਤੋਂ ਜ਼ਿਆਦਾ ਹਿੱਸਾ ਮਿਲਦਾ ਹੈ। ਇਨ੍ਹਾਂ ਦੇਸ਼ਾਂ ’ਚ ਇਨਫੈਕਸ਼ਨ ਦਾ ਨਵਾਂ ਦੌਰ, ਭਾਰਤ ’ਚ ਸਮਾਰਟਫੋਨ ਇੰਡਸਟਰੀ ਲਈ ਅਹਿਮ ਪਾਰਟਸ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਦੇਵੇਗਾ।


Sanjeev

Content Editor

Related News