ਆਰੋਗਿਆ ਸੇਤੂ ਕਾਰਨ ਗੂਗਲ ਨੇ ਪਲੇਅ ਸਟੋਰ ਤੋਂ ਹਟਾਈ  Mobikwik ਐਪ!

05/29/2020 4:24:52 PM

ਗੈਜੇਟ ਡੈਸਕ—ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਡਿਜੀਟਲ ਵਾਲਿਟ ਐਪ ਮੋਬੀਕਵਿਕ ਨੂੰ ਪਲੇਅ ਸਟੋਰ ਦੀਆਂ ਨੀਤੀਆਂ ਦੀ ਉਲੰਘਣਾਂ ਕਰਨ ਕਾਰਨ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ 'ਤੇ ਮੋਬੀਕਵਿਕ ਦੇ ਸੀ.ਈ.ਓ. ਬਿਪਿਨ ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਐਪ ਨੂੰ ਇਸ ਲਈ ਹਟਾਇਆ ਗਿਆ ਹੈ ਕਿਉਂਕਿਇਸ ਵਿਚ ਆਰੋਗਿਆ ਸੇਤੂ ਐਪ ਦਾ ਲਿੰਕ ਹੈ। ਦੱਸ ਦੇਈਏ ਕਿ ਮੋਬੀਕਵਿਕ ਐਪ ਨੂੰ ਪਿਛਲੇ ਹਫਤੇ ਹੀ ਗੂਗਲ ਵਲੋਂ ਚਿਤਾਵਨੀ ਮਿਲੀ ਸੀ। 

ਮੋਬੀਕਵਿਕ ਦੇ ਸੀ.ਈ.ਓ. ਬਿਪਿਨ ਪ੍ਰਤੀ ਸਿੰਘ ਨੇ ਆਪਣੇ ਅਧਿਕਾਰਤ ਟਵਿਟਰ ਖਾਤੇ 'ਤੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਸਾਡੀ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਗੂਗਲ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਇਸ ਵਿਚ ਆਰੋਗਿਆ ਸੇਤੂ ਐਪ ਦਾ ਲਿੰਕ ਸੀ। ਅਸੀਂ ਆਰ.ਬੀ.ਆਈ. ਦੀ ਗਾਈਡਲਾਈਨ ਨੂੰ ਧਿਆਨ 'ਚ ਰੱਖ ਕੇ ਅਜਿਹਾ ਕੀਤਾ ਸੀ ਜਿਸ ਨਾਲ ਆਰੋਗਿਆ ਸੇਤੂ ਮੋਬਾਇਲ ਐਪ ਪ੍ਰਤੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। 



ਹਾਲਾਂਕਿ, ਹੁਣ ਮੋਬੀਕਵਿਕ ਐਪ ਆਰੋਗਿਆ ਸੇਤੂ ਐਪ ਲਿੰਕ ਤੋਂ ਬਿਨ੍ਹਾਂ ਹੀ ਗੂਗਲ ਪਲੇਅ ਸੋਟਰ 'ਤੇ ਦੁਆਰਾ ਮੁਹੱਈਆ ਕਰਵਾ ਦਿੱਤੀ ਗਈ ਹੈ। ਉਪਭੋਗਤਾ ਇਸ ਐਪ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਮੋਬੀਕਵਿਕ ਤੋਂ ਇਲਾਵਾ ਪੇਟੀਐੱਮ ਅਤੇ ਸਵਿਗੀ ਐਪ 'ਚ ਕਾਨਟੈਕਟ ਟ੍ਰੇਸਿੰਗ ਐਪ ਆਰੋਗਿਆ ਸੇਤੂ ਐਪ ਦਾ ਲਿੰਕ ਹੈ। 

10 ਕਰੋੜ ਲੋਕਾਂ ਨੇ ਡਾਊਨਲੋਡ ਕੀਤੀ ਆਰੋਗਿਆ ਸੇਤੂ ਐਪ
ਆਰੋਗਿਆ ਸੇਤੂ ਮੋਬਾਇਲ ਐਪ ਨੂੰ ਹੁਣ ਤਕ 10 ਕਰੋੜ ਲੋਕ ਡਾਊਨਲੋਡ ਕਰ ਚੁੱਕੇ ਹਨ। ਅਪ੍ਰੈਲ ਦੇ ਅਖੀਰ ਤਕ ਆਰੋਗਿਆ ਸੇਤੂ ਐਪ ਨੂੰ 7.5 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ ਸੀ। ਇਸ ਅੰਕੜਿਆਂ ਦੀ ਜਾਣਕਾਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲੇ ਦੀ ਰਿਪੋਰਟ ਤੋਂ ਮਿਲੀ ਸੀ।


Rakesh

Content Editor

Related News