ਮਿਵੀ ਆਪਣਾ ਪਹਿਲਾ ਸਮਾਰਟਫੋਨ ''Mivi One '' ਫਲਿੱਪਕਾਰਟ ''ਤੇ ਕਰੇਗਾ ਲਾਂਚ
Sunday, Sep 20, 2026 - 03:33 AM (IST)
ਲੁਧਿਆਣਾ - ਭਾਰਤ ਦੇ ਭਰੋਸੇਮੰਦ ਅਤੇ ਮੋਹਰੀ ਘਰੇਲੂ ਕੰਜ਼ਿਊਮਰ ਟੈਕਨਾਲੋਜੀ ਬ੍ਰਾਂਡਾਂ ਵਿਚੋਂ ਇਕ ਮਿਵੀ ਨੇ ਅੱਜ ਕੁਆਲਕਾਮ , ਫਲਿੱਪਕਾਰਟ ਅਤੇ ਗੂਗਲ ਨਾਲ ਰਣਨੀਤਕ ਸਾਂਝੇਦਾਰੀ ਰਾਹੀਂ ਮਿਵੀ ਵਨ ਨਾਲ ਸਮਾਰਟ ਫੋਨ ਸ਼੍ਰੇਣੀ ਵਿਚ ਆਪਣੇ ਦਾਖਲੇ ਦਾ ਐਲਾਨ ਕੀਤਾ ਹੈ। ਮਿਵੀ ਦੇ ਸਹਿ-ਸੰਸਥਾਪਕ ਵਿਸ਼ਵਨਾਥ ਕੰਡੂਲਾ ਨੇ ਕਿਹਾ, ਮਿਵੀ ਵਨ ਨੂੰ 24 ਸਤੰਬਰ ਨੂੰ ਵਿਸ਼ੇਸ਼ ਤੌਰ ’ਤੇ ਫਲਿੱਪਕਾਰਟ ’ਤੇ ਲਾਂਚ ਕੀਤਾ ਜਾਵੇਗਾ ਅਤੇ ਇਹ ਆਪਣੇ ਵਰਗ (ਸੈਗਮੈਂਟ) ਵਿਚ ਭਾਰਤ ਦਾ ਅਜਿਹਾ ਇਕਲੌਤਾ ਸਮਾਰਟਫੋਨ ਹੋਵੇਗਾ, ਜਿਸ ਵਿਚ ਸਨੈਪਡਰੈਗਨ 5G ਚਿੱਪਸੈੱਟ ਲੱਗਾ ਹੋਵੇਗਾ। ਇਸਨੂੰ ਭਾਰਤੀ ਖਪਤਕਾਰਾਂ ਦੀਆਂ ਵਰਤੋਂ-ਸਬੰਧੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਹੁਤ ਹੀ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ।
ਮਿਵੀ ਪਹਿਲਾਂ ਹੀ ਭਾਰਤੀ ਬਾਜ਼ਾਰ ਵਿਚ ਇਕ ਭਰੋਸੇਮੰਦ ਨਾਂ ਹੈ ਅਤੇ ਨਿੱਜੀ ਤੇ ਘਰੇਲੂ ਆਡੀਓ ਖੇਤਰ ਵਿਚ ਇਸਦੀ ਮਜ਼ਬੂਤ ਮੌਜੂਦਗੀ ਹੈ, ਜਿਸ ਵਿਚ ਟਰੂ ਵਾਇਰਲੈੱਸ ਈਅਰਬਡਸ, ਨੇਕਬੈਂਡ, ਹੈੱਡਫੋਨ, ਸਪੀਕਰ ਅਤੇ ਸਾਊਂਡਬਾਰ ਵਰਗੇ ਉਤਪਾਦ ਸ਼ਾਮਲ ਹਨ। ਭਾਰਤ ਵਿਚ ਉਤਪਾਦ ਵਿਕਾਸ (ਐਂਡ-ਟੂ -ਐਂਡ ), ਡਿਜ਼ਾਈਨ, ਖੋਜ ਅਤੇ ਵਿਕਾਸ (ਆਰ. ਐਂਡ ਡੀ. ) ਅਤੇ ਨਿਰਮਾਣ ਦੇ ਇਕ ਦਹਾਕੇ ਦੇ ਤਜ਼ਰਬੇ ਦੇ ਆਧਾਰ ’ਤੇ ਮਿਵੀ ਆਪਣੇ ਹੈਦਰਾਬਾਦ ਸਥਿਤ ਪਲਾਂਟ ਵਿਚ ਹੀ ਮਿਵੀ ਵਨ ਦਾ ਨਿਰਮਾਣ ਕਰੇਗੀ।
