ਮਾਈਕ੍ਰੋਸਾਫਟ ਨੇ ਲੈਪਟਾਪ-ਟੈਬਲੇਟ ਡਿਵਾਈਸ ਦੀ ਕੀਮਤ ''ਚ ਕੀਤੀ ਕਟੌਤੀ
Thursday, Sep 29, 2016 - 06:56 PM (IST)

ਜਲੰਧਰ- ਜੇਕਰ ਤੁਸੀਂ ਮਾਈਕ੍ਰੋਸਾਫਟ ਦੇ ਹਾਈਬ੍ਰਿਡ ਡਿਵਾਈਸ ਸਰਫੇਸ ਪ੍ਰੋ 4 ਨੂੰ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਕੈਨੇਡਾ ''ਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਰੇਡਮੋਂਡ, ਵਾਸ਼ਿੰਗਟਨ ਸਥਿਤ ਕੰਪਨੀ ਨੇ ਆਪਣੀ ਇਸ ਡਿਵਾਈਸ ਦੀ ਕੀਮਤ ''ਚ ਕਮੀ ਕਰ ਦਿੱਤੀ ਹੈ। ਸਰਫੇਸ ਪ੍ਰੋ 4 ਦੀ ਕੀਮਤ 314 1,949 (ਕਰੀਬ 99,417 ਰੁਪਏ) ਹੈ ਪਰ ਹੁਣ ਇਹ 314 1,599 (ਕਰੀਬ 81,564 ਰੁਪਏ) ਦੀ ਕੀਮਤ ''ਚ ਮਿਲ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਡੀਲ ਕਦੋ ਖਤਮ ਹੋਵੇਗੀ।
ਸਰਫੇਸ ਪ੍ਰੋ 4 ''ਚ ਇੰਟੈਲ ਕੋਰ ਆਈ5 ਅਤੇ ਆਈ7 ਪ੍ਰੋਸੈਸਰ, 4ਜੀ.ਬੀ. ਡੀ.ਡੀ.ਆਰ.3 ਰੈਮ ਅਤੇ 8ਜੀ.ਬੀ. ਰੈਮ, 128ਜੀ.ਬੀ. ਅਤੇ 256ਜੀ.ਬੀ. ਅਤੇ 256ਜੀ.ਬੀ. ਸਟੋਰੇਜ ਅਤੇ ਵਿੰਡੋਜ਼ 10 ਪ੍ਰੋ ਪ੍ਰੀ-ਇੰਸਟਾਲ ਮਿਲਦੀ ਹੈ।