ਐਪਲ ਆਈਪੈਡ ਪ੍ਰੋ ਨੂੰ ਟੱਕਰ ਦੇਵੇਗਾ ਮਾਈਕ੍ਰੋਸਾਫਟ ਸਰਫੇਸ ਪ੍ਰੋ 4

Thursday, Jan 07, 2016 - 08:04 PM (IST)

ਐਪਲ ਆਈਪੈਡ ਪ੍ਰੋ ਨੂੰ ਟੱਕਰ ਦੇਵੇਗਾ ਮਾਈਕ੍ਰੋਸਾਫਟ ਸਰਫੇਸ ਪ੍ਰੋ 4

ਨਵੀਂ ਦਿੱਲੀ— ਤਕਨੀਕੀ ਖੇਤਰ ਦੀ ਮਸ਼ਹੂਰ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ ਆਧੁਨਿਕ ਟੈਬਲੇਟ ਸਰਫੇਸ ਪ੍ਰੋ ਸੀਰੀਜ਼ ਨੂੰ ਅੱਜ ਭਾਰਤੀ ਬਾਜ਼ਾਰ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 73990 ਰੁਪਏ ਤੋਂ ਲੈ ਕੇ 144990 ਰੁਪਏ ਤੱਕ ਹੈ। 
ਕੰਪਨੀ ਨੇ ਕਿਹਾ ਕਿ ਸਰਫੇਸ਼ ਪ੍ਰੋ ਸੀਰੀਜ਼ ਦੇ ਦੋਵੇਂ ਟੈਬਲੇਟ ਦੀ ਵਿਕਰੀ ਅਗਲੇ 6 ਮਹੀਨਿਆਂ ਤੱਕ ਆਨਲਾਈਨ ਮਾਰਕੀਟ ਪਲੇਸ ਐਮਾਜ਼ਾਨ ਰਾਹੀਂ ਕੀਤੀ ਜਾਵੇਗੀ ਅਤੇ ਇਸ ਦੀ ਬੁਕਿੰਗ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ ਜਦੋਂਕਿ ਸਪਲਾਈ 14 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਸਰਫੇਸ ਪ੍ਰੋ 3 ਦੀ ਸਕ੍ਰੀਨ 12 ਇੰਚ ਹੈ ਅਤੇ ਇਸ ਵਿਚ ਕੋਰ ਆਈ3 ਪ੍ਰੋਸੈਸਰ ਅਤੇ ਚਾਰ ਜੀ.ਬੀ. ਰੈਮ ਹੈ। ਇਸ ਵਿਚ ਗਾਹਕਾਂ ਨੂੰ ਐੱਸ.ਐੱਸ.ਡੀ. ਰਾਹੀਂ 128 ਜੀ.ਬੀ. ਦੀ ਮੈਮਰੀ ਸਮਰਥਾ ਮਿਲੇਗੀ। ਇਸ ਵਿਚ ਫਰੰਟ ਅਤੇ ਰੀਅਰ ਦੋਵੇਂ ਕੈਮਰੇ 5MP ਦੇ ਹਨ। 
ਸਰਫੇਸ਼ ਪ੍ਰੋ 4 ਵਿੰਡੋਜ਼ 10 ਪ੍ਰੋ ਆਪਰੇਟਿੰਗ ਸਿਸਟਮ ''ਤੇ ਅਧਾਰਿਤ ਹੈ। ਇਹ ਤਿੰਨ ਪ੍ਰੋਸੈਸਰ ਵਿਕਲਪਾਂ ''ਚ ਉਪਲੱਬਧ ਹੋਵੇਗਾ ਜਿਸ ਵਿਚ ਇੰਟੈਲ ਸਕਾਈਲੇਕ ਕੋਰ ਐਮ3, ਆਈ5 ਅਤੇ ਆਈ7 ਸ਼ਾਮਿਲ ਹਨ। ਸਰਫੇਸ ਪ੍ਰੋ 4 ''ਚ ਯੂ.ਐੱਸ.ਬੀ. 3.0 ਪੋਰਟ, ਕਾਰਡ ਰੀਡਰ, ਬਲੂਟੂਥ 4.0, ਵਾਈ-ਫਾਈ ਅਤੇ ਮਿਨੀ ਡਿਸਪਲੇ ਪੋਰਟ ਹੈ। ਇਸ ਦੇ ਨਾਲ ਹੀ ਇਸ ਦਾ ਫਰੰਟ ਕੈਮਰਾ 5MP ਅਤੇ ਰੀਅਰ ਕੈਮਰਾ 8MP ਦਾ ਹੈ। 
ਕੰਪਨੀ ਨੇ ਇਸ ਦੀ ਬੈਟਰੀ ਦੇ 9 ਘੰਟੇ ਤੱਕ ਚੱਲਣ ਦਾ ਦਾਅਵਾ ਕੀਤਾ ਹੈ। ਆਈ5 ਪ੍ਰੋਸੈਸਰ 4 ਜੀ.ਬੀ. ਰੈਮ ਅਤੇ 128 ਜੀ.ਬੀ. ਐੱਸ.ਐੱਸ.ਡੀ. ਨਾਲ ਸਰਫੇਸ਼ ਪ੍ਰੋ 4 ਦੀ ਕੀਮਤ 89990 ਰੁਪਏ, ਆਈ5 ਪ੍ਰੋਸੈਸਰ 8 ਜੀ.ਬੀ. ਰੈਮ ਅਤੇ 256 ਜੀ.ਬੀ. ਐੱਸ.ਐੱਸ.ਡੀ. ਵਾਲੇ ਸਰਫੇਸ ਪ੍ਰੋ 4 ਦੀ ਕੀਮਤ 120990 ਰੁਪਏ ਅਤੇ ਆਈ7 ਪ੍ਰੋਸੈਸਰ 8 ਜੀ.ਬੀ. ਰੈਮ ਅਤੇ 256 ਜੀ.ਬੀ. ਐੱਸ.ਐੱਸ.ਡੀ. ਵਾਲੇ ਸਰਫੇਸ ਪ੍ਰੋ 4 ਦੀ ਕੀਮਤ 144990 ਰੁਪਏ ਹੈ। ਸਰਫੇਸ ਪ੍ਰੋ 3 ਮਾਡਲ ਨੂੰ ਛੱਡ ਕੇ ਸਾਰੇ ਮਾਡਲਾਂ ਦੇ ਨਾਲ ਸਰਫੇਸ ਪੈੱਨ ਮਿਲੇਗਾ ਜਦੋਂਕਿ ਇਸ ਲਈ 12490 ਰੁਪਏ ''ਚ ਸਮਾਰਟ ਕੀਬੋਰਡ ਅਲੱਗ ਤੋਂ ਖਰੀਦਣਾ ਪਵੇਗਾ ਜਿਸ ਨਾਲ ਜੁੜਨ ''ਤੇ ਇਹ ਟੈਬਲੇਟ ਲੈਪਟਾਪ ਬਣ ਜਾਵੇਗਾ।


Related News