ਮਿਊਜ਼ਿਕ ਪਲੇਅਰ ਖੁਦ ਬਣਾ ਦਵੇਗਾ ਸਮਾਰਟ ਪਲੇਅ ਲਿਸਟ

Monday, Jun 20, 2016 - 03:51 PM (IST)

 ਮਿਊਜ਼ਿਕ ਪਲੇਅਰ ਖੁਦ ਬਣਾ ਦਵੇਗਾ ਸਮਾਰਟ ਪਲੇਅ ਲਿਸਟ
ਜਲੰਧਰ : ਮਿਊਜ਼ਿਕ ਐਪਸ ''ਚ ਆਪਣਾ ਫੇਵਰਟ ਮਿਊਜ਼ਿਕ ਲੱਭਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਮਾਈਕ੍ਰੋਸਾਫਟ ਨੇ ਇਸ ਗੱਲ ਨੂੰ ਸਮਝਦੇ ਹੋਏ ਹਾਲਹੀ ''ਚ ਆਪਣੀ ਗਰੂਮ ਮਿਊਜ਼ਿਕ ਐਪ ''ਚ ਯੂਅਰ ਗਰੂਮ ਨਾਂ ਦਾ ਫੀਚਰ ਐਡ ਕੀਤਾ ਹੈ ਜੋ ਆਪਣੇ-ਆਪ ਹੀ ਤੁਹਾਡੇ ਮਿਊਜ਼ਿਕ ਦੇ ਟੇਸਟ ਦੇ ਹਿਸਾਬ ਨਾਲ ਪਲੇਅ ਲਿਸਟ ਤਿਆਰ ਕਰ ਦਵੇਗਾ। ਇਸ ਪਲੇਅਲਿਸਟ ਨੂੰ ਤਿਆਰ ਤਕਨ ਲਈ ਐਪ ਤੁਹਾਡੇ ਵਨ ਡ੍ਰਾਈਵ ''ਚ ਪਏ ਮਿਊਜ਼ਿਕ ਨੂੰ ਰੀਡ ਕਰ ਕੇ ਤੁਹਾਡੇ ਗਾਣੇ ਚੁਣਨ ਦੀ ਹੈਬਿਨ ਨੂੰ ਲਰਨ ਕਰੇਗੀ ਤੇ ਉਸ ਹਿਸਾਬ ਨਾਲ ਇਕ ਪਲੇ ਲਿਸਟ ਤਿਆਰ ਕਰ ਦਵੇਗੀ। 
 
ਜਦੋਂ ਤੁਸੀਂ ਨਵੇਂ ਗਾਣੇ ਸੁਣੋਗੇ ਤਾਂ ਉਸ ਹਿਸਾਬ ਨਾਲ ਗਰੂਵ ਐਪ ਖੁਦ ਹੀ ਨਵੇਂ ਗਾਣੇ ਪਲੇਲਿਸਟ ''ਚ ਐਡ ਕਰ ਦਿਆ ਕਰੇਗੀ। ਇਸ ਫੀਚਰ ਨੂੰ ਅਜੇ ਇਸਟੈਬਲਿਸ਼ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਅਜੇ ਹੋਰ ਵਿਕਸਿਤ ਕੀਤਾ ਜਾਣਾ ਬਾਕੀ ਹੈ। ਮਾਈਕ੍ਰੋਸਾਫਟ ਨੂੰ ਇਸ ਫੀਚਰ ਨੂੰ ਹੋਰ ਵਧੀਆ ਬਣਾਉਣ ਲਈ ਲੋਕਾਂ ਦੇ ਫੀਡਬੈਕ ਦੀ ਜ਼ਰੂਰਤ ਹੈ।

Related News