ਮਾਈਕ੍ਰੋਸਾਫਟ ਨੇ ਪੇਸ਼ ਕੀਤੀ ਗੇਮਰਜ਼ ਲਈ ਖਾਸ ਗਾਰਮੈਂਟ ਕੁਲੈਕਸ਼ਨ
Wednesday, Aug 24, 2016 - 02:00 PM (IST)

ਜਲੰਧਰ- ਗੇਮਿੰਗ ਕੰਸੋਲ ਅਤੇ ਐਕਸਬਾਕਸ ਵਨ ਬਣਾਉਣ ਵਾਲੀ ਕੰਪਨੀ ਮਾਈਕ੍ਰੋਸਾਫਟ ਨੇ ਹਾਲ ਹੀ ''ਚ ਯੂਜ਼ਰਜ਼ ਲਈ ਗੇਮਿੰਗ ਕੰਸੋਲਜ਼ ਲਈ ਇਕ ਗਾਰਮੈਂਟ ਤਿਆਰ ਕੀਤਾ ਹੈ। ਐਕਸਬਾਕਸ ਵਨਜ਼ੀ ਨੂੰ ਆਸਟ੍ਰੇਲੀਆ ''ਚ ਲਾਂਚ ਕੀਤਾ ਗਿਆ ਹੈ। ਇਹ ਐਕਸਬਾਕਸ ਵਨਜ਼ੀ ਇਕ ਕਈ ਸਾਰੇ ਫੀਚਰਸ ਨਾਲ ਪੈਕ ਹੈ। ਇਸ ਨੂੰ ਐਕਸਬਾਕਸ ਵਨ ਐੱਸ ਕੰਸੋਲ ਦੇ ਲਾਂਚ ਦੀ ਖੁਸ਼ੀ ''ਚ ਬਣਾਇਆ ਗਿਆ ਹੈ ਜਿਸ ''ਚ 500ਜੀਬੀ ਅਤੇ 1ਟੀਬੀ ਮਾਡਲਜ਼ ਸ਼ਾਮਿਲ ਹਨ। ਐਕਸਬਾਕਸ ਵਨਜ਼ੀ ਕਾਲੇ ਅਤੇ ਚਿੱਟੇ ਦੋ ਤਰ੍ਹਾਂ ਦੇ ਵਰਜ਼ਨ ''ਚ ਉਪਲੱਬਧ ਹੈ।
ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਮਨਪਸੰਦ ਟੀ.ਵੀ. ਸ਼ੋਅ ਜਾਂ ਫਿਲਮ ਲਈ ਮਨੋਰੰਜਨ ਤੋਂ ਲੈ ਕੇ ਉਤਸਾਹ ਤੱਕ ਦੀ ਲੋੜ ਹੁੰਦੀ ਹੈ ਇਸ ਦੇ ਨਾਲ ਹੀ ਕਿਸੇ ਸਪੋਰਟਸ ਜਾਂ ਅਲਟੀਮੇਟ ਗੇਮਿੰਗ ਸੈਸ਼ਨ ''ਤੇ ਤਿਆਰੀ ਲਈ ਵੀ ਇਨ੍ਹਾਂ ਸਭ ਦੀ ਲੋੜ ਹੁੰਦੀ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ ਕਸਟਮ ਗੇਮਰਟੈਗ ਇੰਬ੍ਰੋਡਰੀ ਪਾਕਿਟਸ ਦਿੱਤੀਆਂ ਗਈਆਂ ਹਨ ਜਿਨ੍ਹਾਂ ''ਚ ਕੰਟਰੋਲਰਜ਼ ਅਤੇ ਰਿਮੋਟਸ, ਇਕ ਐਕਸਟ੍ਰਾ ਲਾਰਜ਼ ਹੁੱਡ, ਇਕ ਗੇਮਿੰਗ ਹੈੱਡਸੈੱਟ, ਇਕ ਆਰਮ ਪਾਊਚ ਸ਼ਾਮਿਲ ਹਨ। ਮਾਈਕ੍ਰੋਸਾਫਟ ਵੱਲੋਂ ਫਿਲਹਾਲ ਇਸ ਦੀ ਖਰੀਦਾਰੀ ਲਈ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਲਈ ਯੂਜ਼ਰਜ਼ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ।